ਬੇਅਦਬੀ ਦੇ ਮੁਲਜ਼ਮ ਦਾ ਡੇਰੇ ਨਾਲ ਨਹੀਂ ਮਿਲਿਆ ਕੋਈ ਲਿੰਕ : ਪੁਲਿਸ

ਪੁਲਿਸ ਮਾਮਲੇ ਦੀ ਹਰ ਪੱਖ ਤੋਂ ਕਰ ਰਹੀ ਹੈ ਡੂੰਘੀ ਜਾਂਚ: ਐਸਪੀ ਰੋਪੜ

(ਸੱਚ ਕਹੂੰ ਨਿਊਜ਼) ਰੋਪੜ । ਸ੍ਰੀ ਕੇਸਗੜ੍ਹ ਸਾਹਿਬ ’ਚ ਹੋਈ ਬੇਅਦਬੀ ਦੀ ਘਟਨਾ ’ਚ ਗਿ੍ਰਫ਼ਤਾਰ ਮੁਲਜ਼ਮ ਦਾ ਡੇਰਾ ਸੱਚਾ ਸੌਦਾ ਨਾਲ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ ਇਸ ਮਾਮਲੇ ’ਚ ਅੱਗੇ ਦੀ ਜਾਂਚ ਪੁਲਿਸ ਕਰ ਰਹੀ ਹੈ ਇਹ ਜਾਣਕਾਰੀ ਰੋਪੜ ਪੁਲਿਸ ਐਸਪੀ ਅਜਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

ਐਸਪੀ ਨੇ ਦੱਸਿਆ ਕਿ ਬੇਅਦਬੀ ਦੇ ਮਾਮਲੇ ਨੂੰ ਪੁਲਿਸ ਗੰਭੀਰਤਾ ਨਾਲ ਲੈ ਰਹੀ ਹੈ ਪੁਲਿਸ ਨੇ ਸੀਸੀਟੀਵੀ ਫੁਟੇਜ਼ ਵੀ ਫਰੋਲੀ ਹੈ, ਮੁਲਜ਼ਮ ਦੇ ਡਾਕਟਰ ਤੋਂ ਵੀ ਪੁੱਛਗਿੱਛ ਕੀਤੀ ਹੈ ਅਤੇ ਮੁਲਜ਼ਮ ਨਾਲ ਸਬੰਧਤ ਹੋਰ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਪਿਛਲੇ ਇੱਕ ਸਾਲ ਤੋਂ ਡੇਰਾ ਸੱਚਾ ਸੌਦਾ ’ਚ ਨਹੀਂ ਜਾ ਰਿਹਾ ਉਸ ਦੇ ਡਾਕਟਰ ਨੇ ਦੱਸਿਆ ਕਿ ਉਸ ਦੀ ਮਾਨਸਿਕ ਹਾਲਤ ਕਾਫੀ ਸਮੇਂ ਤੋਂ ਖਰਾਬ ਹੈ ਇਹ ਆਦਮੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋਣ ਦੇ ਨਾਲ-ਨਾਲ ਇਸ ਦੇ ਘਰ ’ਚ ਵੀ ਘਰੇਲੂ ਝਗੜਾ ਰਹਿੰਦਾ ਹੈ। ਇਸ ਤੋਂ ਪਹਿਲਾਂ ਮੁਲਜ਼ਮ ਨੇ ਡੇਰੇ ’ਚ ਵੀ ਕੋਈ ਬੇਅਦਬੀ ਦੀ ਹਰਕਤ ਕੀਤੀ, ਜਿਸ ਕਾਰਨ ਇਸ ਨਾਲ ਉੱਥੇ ਮਾਰਕੁੱਟ ਵੀ ਹੋਈ ਅਤੇ ਇਸ ਨੂੰ ਹਸਪਤਾਲ ’ਚ ਦਾਖਲ ਵੀ ਕਰਵਾਉਣਾ ਪਿਆ ਸੀ ਪੁਲਿਸ ਅਧਿਕਾਰੀ ਨੇ ਇਹ ਦੱਸਿਆ ਕਿ ਇਸ ਦੇ ਪਿਤਾ ਅਤੇ ਭਰਾ ਅਮਰੀਕਾ ’ਚ ਰਹਿੰਦੇ ਹਨ ਅਤੇ ਉਨ੍ਹਾਂ ਨੇ ਵੀ ਬੇਅਦਬੀ ਦੀ ਘਟਨਾ ਦੀ ਨਿੰਦਾ ਕੀਤੀ ਹੈ ।

ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਵਿਦੇਸ਼ਾਂ ਤੋਂ ਆਉਣ ਵਾਲੇ ਪੈਸਿਆਂ ਦੀ ਵੀ ਜਾਂਚ ਕੀਤੀ ਗਈ ਹੈ, ਇਸ ਨੂੰ ਕੋਈ ਜ਼ਿਆਦਾ ਪੈਸਾ ਨਹੀਂ ਆ ਰਿਹਾ ਹੈ, ਪਰ ਜੋ ਆ ਰਿਹਾ ਹੈ, ਉਹ ਇਸ ਦੇ ਪਰਿਵਾਰ ਵੱਲੋਂ ਹੀ ਗੱਡੀ ਦੀਆਂ ਕਿਸ਼ਤਾਂ, ਬੱਚਿਆਂ ਦੀ ਸਕੂਲ ਫੀਸ ਸਮੇਤ ਕਈ ਘਰੇਲੂ ਖਰਚਿਆਂ ਲਈ ਪੈਸਾ ਆ ਰਿਹਾ ਹੈ ਇਹ ਵਿਅਕਤੀ ਪੰਜਵੀਂ ਪਾਸ ਹੈ ਅਤੇ ਬਿਮਾਰ ਰਹਿੰਦਾ ਹੈ। ਅਧਿਕਾਰੀ ਨੇ ਕਿਹਾ ਕਿ ਪੁਲਿਸ ਇਸ ਮਾਮਲੇ ’ਚ ਹਾਲੇ ਡੂੰਘਾਈ ਨਾਲ ਜਾਂਚ ’ਚ ਜੁਟੀ ਹੋਈ ਹੈ ਮੁਲਜ਼ਮ ਨਾਲ ਸਬੰਧਤ ਵਿਅਕਤੀਆਂ ਤੋਂ ਪੁੱਛਗਿੱਛ ਦਾ ਸਿਲਸਿਲਾ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ