ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਪਰਮ ਯੂਨੀਵਰਸਿਟ...

    ਪਰਮ ਯੂਨੀਵਰਸਿਟੀ ਵਿਦਿਆਰਥੀ ਨੇ ਹੀ ਸਾਥੀਆਂ ‘ਤੇ ਕੀਤੀ ਗੋਲੀਬਾਰੀ, 8 ਦੀ ਮੌਤ

    ਪਰਮ ਯੂਨੀਵਰਸਿਟੀ ਵਿਦਿਆਰਥੀ ਨੇ ਹੀ ਸਾਥੀਆਂ ‘ਤੇ ਕੀਤੀ ਗੋਲੀਬਾਰੀ, 8 ਦੀ ਮੌਤ

    ਰੂਸ। ਸੋਮਵਾਰ ਨੂੰ ਰੂਸ ਦੀ ਪਰਮ ਯੂਨੀਵਰਸਿਟੀ ਵਿੱਚ ਗੋਲੀਬਾਰੀ ਹੋਈ। ਇਸ ਘਟਨਾ ਵਿੱਚ 8 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋਏ ਹਨ। ਸੁਰੱਖਿਆ ਬਲਾਂ ਨੇ ਗੋਲੀ ਚਲਾਉਣ ਵਾਲੇ ਨੂੰ ਮਾਰ ਦਿੱਤਾ ਹੈ। ਹਮਲਾਵਰ ਦੀ ਪਛਾਣ ਤੈਮੂਰ ਬੇਕਮਾਨਸੁਰੋਵ ਵਜੋਂ ਹੋਈ ਹੈ। ਹਾਲਾਂਕਿ ਗੋਲੀਬਾਰੀ ਦੇ ਪਿੱਛੇ ਕੀ ਮਕਸਦ ਸੀ, ਇਹ ਅਜੇ ਸਪਸ਼ਟ ਨਹੀਂ ਹੈ। ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੌਰਾਨ ਵਿਦਿਆਰਥੀ ਆਪਣੀ ਜਾਨ ਬਚਾਉਣ ਲਈ ਪਹਿਲੀ ਮੰਜ਼ਲ ਦੀਆਂ ਖਿੜਕੀਆਂ ਤੋਂ ਛਾਲ ਮਾਰਦੇ ਹੋਏ ਨਜ਼ਰ ਆ ਰਹੇ ਹਨ।

    ਪਰਮ ਯੂਨੀਵਰਸਿਟੀ ਰੂਸ ਤੋਂ 1,300 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਰੂਸੀ ਜਾਂਚ ਏਜੰਸੀਆਂ ਨੇ ਅਪਰਾਧ ਨੂੰ ਗੰਭੀਰ ਦੱਸਿਆ ਹੈ। ਹਮਲਾਵਰ ਪਰਮ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਰੂਸ ਵਿੱਚ ਹਥਿਆਰ ਖਰੀਦਣਾ ਆਮ ਤੌਰ ‘ਤੇ ਸੌਖਾ ਨਹੀਂ ਹੁੰਦਾ, ਪਰ ਜਿਹੜੇ ਲੋਕ ਸ਼ਿਕਾਰ ਕਰਨ ਜਾਂ ਖੇਡ ਗਤੀਵਿਧੀਆਂ ਕਰਨ ਦੇ ਸ਼ੌਕੀਨ ਹਨ ਉਹ ਇਸਨੂੰ ਖਰੀਦ ਸਕਦੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ