ਆਊਟ ਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਿਸੀ ’ਚੋਂ ਬਾਹਰ ਕੱਢਣ ਦੇ ਵਿਰੋਧ ’ਚ ਕੀਤਾ ਪਿੱਟ ਸਿਆਪਾ

Outsourced Employees Sachkahoon

ਆਊਟ ਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਿਸੀ ’ਚੋਂ ਬਾਹਰ ਕੱਢਣ ਦੇ ਵਿਰੋਧ ’ਚ ਕੀਤਾ ਪਿੱਟ ਸਿਆਪਾ

ਸੱਚ ਕਹੂੰ ਨਿਊਜ, ਪਟਿਆਲਾ। ਇੱਕ ਪਾਸੇ ਪੰਜਾਬ ਸਰਕਾਰ ਨੇ ਕੰਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਨਵਾਂ ਰੈਗੂਲਾਈਜੇਸ਼ਨ ਬਿੱਲ 2020 ਦਾ ਖਰੜਾ ਤਿਆਰ ਕੀਤਾ, ਜਿਸ ਵਿੱਚ 10 ਸਾਲ ਦੀ ਸੇਵਾ ਸ਼ਰਤ ਰੱਖੀ ਹੈ ਅਤੇ ਸਮੁੱਚੇ ਆਉਟ ਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਨੀਤੀ ਤੋਂ ਬਾਹਰ ਕਰ ਦਿੱਤਾ ਹੈ, ਜਦੋਂਕਿ ਪੰਜਾਬ ਦੇ ਸਰਕਾਰ ਤੇ ਅਰਧ ਸਰਕਾਰੀ ਅਦਾਰਿਆਂ ਵਿੱਚ ਆਊਟ ਸੋਰਸ ਮੁਲਾਜ਼ਮਾਂ ਦੀ ਗਿਣਤੀ ਲੱਖਾਂ ਵਿੱਚ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਨੇ ਸਾਲ 2020 ਵਿੱਚ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦਾ ਪੁਨਰਗਠਨ ਕਰਕੇ ਤੀਜਾ ਅਤੇ ਚੋਥਾ ਦਰਜਾ ਸਮੇਤ ਟੈਕਨੀਕਲ ਮੁਲਾਜਮਾਂ ਦੀਆਂ ਲੱਖਾਂ ਅਸਾਮੀਆਂ ਖਤਮ ਕਰ ਦਿੱਤੀਆਂ ਹਨ।

ਇਸ ਤਰ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਕੈਬਨਿਟ ਵਲੋਂ ਕੇਵਲ ਖਾਨਾ ਪੁਰਤੀ ਕਰਕੇ ਅੱਖਾਂ ਪੁੰਜਣ ਵਾਲੀ ਪਾਲਿਸੀ ਜਾਪਦੀ ਹੈ। ਚੋਥਾ ਦਰਜਾ ਮੁਲਾਜਮਾਂ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪੱਕਾ ਕਰਨ ਦਾ ਬਿੱਲ ਅਕਤੂਬਰ 2016 ਵਿੱਚ ਲਿਆਦਾ ਸੀ ਤੇ ਨਵੰਬਰ ਵਿੱਚ ਚੋਣ ਜਾਪਤਾ ਲੱਗ ਗਿਆ ਸੀ, ਇਹੋ ਹਾਲ ਕਾਂਗਰਸ ਸਰਕਾਰ ਕਰ ਰਹੀ ਹੈ, ਬਿੱਲ ਦਾ ਖਰੜਾ ਕੈਬਨਿਟ ਨੇ ਪਾਸ ਕਰਨਾ ਹੈ ਤੇ ਇਹ ਵਿਧਾਨ ਸਭਾ ਵਿੱਚ ਪੇਸ਼ ਹੋਵੇਗਾ। ਵਿਧਾਨ ਸਭਾ ਹੁਣ ਆਉਂਦੀ ਹੈ ਕਿ ਨਹੀਂ ਜੇਕਰ ਆ ਗਈ ਤੇ ਮੁੜ ਰਾਜਪਾਲ ਪਾਸ ਜਾਵੇਗਾ, ਇਸ ਭੰਬਲ ਭੂਸੇ ਵਿੱਚ 2016 ਵਾਂਗ 2021 ਵਿੱਚ ਵੀ ਕੋਈ ਕੱਚਾ ਮੁਲਾਜ਼ਮ ਪੱਕਾ ਨਹੀਂ ਹੋ ਸਕੇਗਾ। ਚੋਥਾ ਦਰਜਾ ਮੁਲਾਜਮਾਂ ਸਮੇਤ ਕੱਚੇ ਮੁਲਾਜਮ ਮੈਡੀਕਲ ਸੁਪਰਡੰਟ ਮਾਤਾ ਕੁਸ਼ਲਿਆ ਹਸਪਤਾਲ ਦਫਤਰ ਵਿਖੇ ਧਰਨਾ ਦਿੱਤਾ ਤੇ ਮੈਡੀਕਲ ਸੁਪਰਡੰਟ ਵਲੋਂ 2015 ਤੋਂ ਕੰਟਰੈਕਟ ਤੇ ਕੰਮ ਕਰ ਰਹੇ ਸਫਾਈ ਮੁਲਾਜਮਾਂ ਜਿਸ ਵਿੱਚੋ ਅਤੁਲ ਕੁਮਾਰ, ਅਕਸ਼ੇ ਕੁਮਾਰ, ਸੁਮਨ ਬਾਲਾ, ਪ੍ਰੋਮਿਲਾ, ਚਰਨਜੀਤ ਕੌਰ, ਨੇਹਾ, ਕਮਲੇਸ਼, ਸੁਮਨ, ਸਿਲਪੀ, ਕਿਰਨ ਅਤੇ ਹਰਦੀਪ ਕੌਰ ਸ਼ਾਮਲ ਸਨ ਨੂੰ ਕੰਮ ਤੋਂ ਫਾਰਗ ਕਰ ਦਿੱਤਾ ਕੰਮਾਂ ਦਾ ਬਾਈਕਾਟ ਕਰਕੇ ਪਿੱਟ ਸਿਆਪਾ ਕੀਤਾ ਅਤੇ ਮੰਗ ਕੀਤੀ ਕਿ ਸਾਰੇ ਫਾਰਗ ਕੀਤੇ ਮੁਲਾਜਮਾਂ ਨੂੰ ਕੰਮਾਂ ਤੇ ਲਿਆ ਜਾਵੇ, ਘੱਟੋ-ਘੱਟ ਉਜਰਤਾਂ ਦਿੱਤੀਆਂ ਜਾਣ ਅਤੇ ਫਰਨੀਚਰ ਬਣਾਉਣ ਵਾਲੇ ਨਵੇਂ ਠੇਕੇਦਾਰ ਬਾਹਰ ਕੱਢਿਆ ਜਾਵੇ।

ਮੁਲਾਜਮ ਆਗੂਆਂ ਨੇ ਕਿਹਾ ਕਿ ਜੇਕਰ ਕੰਮ ਤੋਂ ਫਾਰਗ ਕੀਤੇ ਮੁਲਾਜਮ ਵਾਪਸ ਨਾ ਲਏ ਗਏ ਤਾਂ 19 ਸਤੰਬਰ ਨੂੰ ਮੈਡੀਕਲ ਸੁਪਰਡੈਂਟ ਦੇ ਘਰ ਅੱਗੇ ਪਰਿਵਾਰਾਂ ਸਮੇਤ ਧਰਨਾ ਦੇਣਗੇ। ਇਸ ਮੌਕੇ ਨਿਰਮਲ ਸਿੰਘ ਧਾਲੀਵਾਲ, ਰਾਮ ਪ੍ਰਕਾਸ਼ ਸਹੋਤਾ, ਮਾਧੋ ਲਾਲ, ਰਾਮ ਲਾਲ ਰਾਮਾ, ਸੁਖਦੇਵ ਸਿੰਘ ਝੰਡੀ, ਰਾਜੀਵ ਕੁਮਾਰ, ਰਾਜੇਸ਼ ਕੁਮਾਰ, ਦੀਪਕ ਕੁਮਾਰ, ਗੁਰਪ੍ਰੀਤ ਸਿੰਘ, ਸੁਨੀਤਾ, ਪ੍ਰੀਤਮ ਚੰਦ ਠਾਕੁਰ, ਉਂਕਾਰ ਸਿੰਘ, ਹਰਦੀਪ ਸਿੰਘ, ਇੰਦਰ ਪਾਲ, ਕਾਕਾ ਸਿੰਘ, ਹਰਬੰਸ ਸਿੰਘ, ਕਰਮਜੀਤ, ਲਖਵਿੰਦਰ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਚੰਦਰ ਭਾਨ, ਜਗਤਾਰ ਲਾਲ, ਬਲਬੀਰ ਸਿੰਘ, ਸੀਮਾ, ਵਿਕਾਸ, ਗੁਰਦੀਪ ਕੌਰ, ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ