ਤਾਲਿਬਾਨ ਸਰਕਾਰ ਤੇ ਰੂਸ, ਚੀਨ ਲਈ ਚੁਣੌਤੀ

ਤਾਲਿਬਾਨ ਸਰਕਾਰ ਤੇ ਰੂਸ, ਚੀਨ ਲਈ ਚੁਣੌਤੀ

ਆਖ਼ਰ ਲੰਮੀ ਕਸ਼ਮਕਸ਼ ਤੋਂ ਬਾਅਦ ਤਾਲਿਬਾਨ ਗਰੁੱਪਾਂ ਨੇ ਅਫ਼ਗਾਨਿਸਤਾਨ ’ਚ ਸਰਕਾਰ ਬਣਾ ਲਈ ਹੈ ਪਰ ਇਸ ਗੱਲ ਦੀ ਉਮੀਦ ਕਿਸੇ ਨੂੰ ਨਹੀਂ ਸੀ ਕਿ ਅਹੁਦੇਦਾਰੀਆਂ ਦੇਣ ਵੇਲੇ ਹਿੰਸਾ ਲਈ ਬਦਨਾਮ ਚਿਹਰਿਆਂ ਨੂੰ ਜਗ੍ਹਾ ਮਿਲੇਗੀ ਅਫ਼ਗਾਨਿਸਤਾਨ ’ਚ ਬੁੱਧ ਦੇ ਬੁੱਤ ਤੋੜਨ ਵਾਲੇ ਹੁਸਨ ਅਖੁੰਦ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਹੈ ਸਿਰਾਜੂਦੀਨ ਹੱਕਾਨੀ ਨੂੰ ਗ੍ਰਹਿ ਮੰਤਰੀ ਬਣਾ ਦਿੱਤਾ ਗਿਆ ਹੈ ਹੱਕਾਨੀ ਦੇ ਸਿਰ 50 ਲੱਖ ਡਾਲਰ ਦਾ ਇਨਾਮ ਹੈ ਅਬਦੁਲ ਗਨੀ ਬਰਾਦਰ ਨੂੰ ਉਪ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ ਸਰਕਾਰ ਦੇ ਚਿਹਰੇ ਮੁਹਰੇ ਨੇ ਰੂਸ ਤੇ ਚੀਨ ਨੂੰ ਕਸੂਤਾ ਫਸਾ ਦਿੱਤਾ ਹੈ

ਇਹ ਦੋਵੇਂ ਮੁਲਕ ਤਾਲਿਬਾਨਾਂ ਨੂੰ ਹਮਾਇਤ ਲਈ ਸਭ ਤੋਂ ਅੱਗੇ ਸਨ ਤਾਲਿਬਾਨ ਵੱਲੋਂ ਸਰਕਾਰ ਬਣਾਉਣ ਤੋਂ ਪਹਿਲਾਂ ਹੀ ਉਹਨਾਂ ਦੀ ਵਿਚਾਰਧਾਰਾ ਸਾਹਮਣੇ ਆ ਚੁੱਕੀ ਸੀ ਇਸ ਦੇ ਨਾਲ ਹੀ ਜਿਸ ਤਰ੍ਹਾਂ ਉਥਲ-ਪੁਥਲ ਦੀ ਸ਼ਿਕਾਰ ਹੋਈ ਜਨਤਾ ਨਾਲ ਤਾਲਿਬਾਨ ਲੜਾਕੇ ਵਿਹਾਰ ਕਰ ਰਹੇ ਸਨ ਉਸ ਨਾਲ ਰੂਸ ਤੇ ਚੀਨ ਲਈ ਕੋਈ ਟਿੱਪਣੀ ਕਰਨੀ ਔਖੀ ਹੋ ਗਈ ਸੀ ਪਾਕਿਸਤਾਨ ਲਈ ਤਾਂ ਹਾਲਤ ਹੋਰ ਵੀ ਮੁਸ਼ਕਲ ਇਸ ਕਰਕੇ ਹਨ ਕਿ ਕਾਬਲ ’ਚ ਔਰਤਾਂ ਵੱਲੋਂ ਲਗਾਤਾਰ ਕਈ ਦਿਨਾਂ ਤੋਂ ਪਾਕਿਸਤਾਨ ਖਿਲਾਫ ਮੁਜ਼ਾਹਰੇ ਕੀਤੇ ਜਾ ਰਹੇ ਹਨ ਅਫ਼ਗਾਨਿਸਤਾਨ ਦੀ ਅਵਾਮ ਤਾਲਿਬਾਨ ਦੀ ਵਾਪਸੀ ਲਈ ਪਾਕਿਸਤਾਨ ਨੂੰ ਦੋਸ਼ ਦੇ ਰਹੀ ਹੈ

ਤਸੱਲੀ ਵਾਲੀ ਗੱਲ ਹੈ ਕਿ ਭਾਰਤ ਦਾ ਸਟੈਂਡ ਵਜ਼ਨਦਾਰ ਰਿਹਾਹੈ ਸਰਕਾਰ ਨੇ ਤਾਲਿਬਾਨ ਨੂੰ ਹਮਾਇਤ ਦੇਣ ਦੀ ਕਾਹਲ ਤੋਂ ਬਚ ਕੇ ਸਿਰਫ਼ ਰਾਬਤਾ ਕਰਨ ਤੱਕ ਹੀ ਸੀਮਿਤ ਰੱਖਿਆ ਹੈ ਅਸਲ ’ਚ ਭਾਰਤ ਸਰਕਾਰ ਇਸ ਗੱਲ ਪ੍ਰਤੀ ਸੁਚੇਤ ਸੀ ਕਿ ਤਾਲਿਬਾਨ ਦੀ ਵਿਚਾਰਧਾਰਾ ਤੇ ਸ਼ਾਸਨ ਚਲਾਉਣ ਤੋਂ ਪਹਿਲਾਂ ਕੋਈ ਫੈਸਲਾ ਲੈਣਾ ਔਖਾ ਹੈ ਭਾਰਤ ਦੀ ਅਫ਼ਗਾਨ ਨੀਤੀ ਇੱਕ ਵਾਰ ਫ਼ਿਰ ਦਹਿਸ਼ਤਗਰਦੀ, ਕੱਟੜਤਾ ਤੇ ਔਰਤ ਵਿਰੋਧੀ ਨਜ਼ਰੀਏ ਦੇ ਖਿਲਾਫ ਲੋਕਤੰਤਰ, ਅਮਨ-ਅਮਾਨ ਤੇ ਸਮਾਜਿਕ ਤਰੱਕੀ ਦੇ ਹੱਕ ’ਚ ਭੁਗਤਦੀ ਨਜ਼ਰ ਆ ਰਹੀ ਹੈ

ਨਵੀਂ ਸਰਕਾਰ ਦੇ ਗਠਨ ’ਤੇ ਅਮਰੀਕਾ, ਰੂਸ, ਬਰਤਾਨੀਆ ਚੁੱਪ ਹਨ ਹਾਲ ਦੀ ਘੜੀ ਜੋ ਤਸਵੀਰ ਉੱਭਰ ਕੇ ਸਾਹਮਣੇ ਆ ਰਹੀ ਹੈ ਉਹ ਅਫ਼ਗਾਨਿਸਤਾਨ ਦਾ ਮਸਲਾ ਸੁਲਝਣ ਦੀ ਬਜਾਇ ਉਲਝਣ ਵਾਲਾ ਜ਼ਿਆਦਾ ਹੈ ਸਮਝਦਾਰ ਮੁਲਕਾਂ ਨੂੰ ਅਜੇ ਇੰਤਜ਼ਾਰ ਕਰੋ ਤੇ ਵੇਖੋ ਦੀ ਨੀਤੀ ਹੀ ਅਪਣਾਉਣੀ ਪਵੇਗੀ ਜੇਕਰ ਤਾਕਤਵਰ ਮੁਲਕਾਂ ਨੇ ਚੁੱਪ ਵੱਟ ਕੇ ਤਾਲਿਬਾਨਾਂ ਨੂੰ ਹਮਾਇਤ ਦਿੱਤੀ ਰੱਖੀ ਤਾਂ ਉਹਨਾਂ ਲਈ ਕੌਮਾਂਤਰੀ ਮੰਚਾਂ ’ਤੇ ਗੱਲ ਕਰਨੀ ਕਾਫ਼ੀ ਔਖੀ ਹੋਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ