ਤੇਜ਼ੀ ਨਾਲ ਫੈਲ ਰਿਹਾ ਹੈ ਰਾਜਧਾਨੀ ’ਚ ਡੇਂਗੂ, ਸਾਵਧਾਨੀ ਤੇ ਬਚਾਅ ਜ਼ਰੂਰੀ
ਨਵੀਂ ਦਿੱਲੀ (ਏਜੰਸੀ)। ਰਾਜਧਾਨੀ ਦਿੱਲੀ ’ਚ ਕੋਰੋਨਾ ਦੇ ਕਹਿਰ ਤੋਂ ਬਾਅਦ ਹੁਣ ਡੇਂਗੂ ਦਾ ਕਹਿਰ ਜਾਰੀ ਹੈ ਦਿੱਲੀ ’ਚ ਡੇਂਗੂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਹੁਣ ਤੱਕ ਦਿੱਲੀ ’ਚ ਡੇਂਗੂ ਦੇ ਕੁੱਲ 124 ਮਾਮਲੇ ਸਾਹਮਣੇ ਆਏ ਇਨ੍ਹਾਂ ’ਚੋਂ 72 ਮਾਮਲੇ ਇਕੱਲੇ ਅਗਸਤ ’ਚ ਆਏ ਹਨ ਸੋਮਵਾਰ ਨੂੰ ਦਿੱਲੀ ਨਗਰ ਨਿਗਮ ਵੱਲੋਂ ਜਾਰੀ ਰਿਪੋਰਟ ’ਚ ਇਹ ਅੰਕੜੇ ਸਾਹਮਣੇ ਆਏ ਹਨ ।
ਕੋਰੋਨਾ, ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਦੇ ਮਾਹਿਰ ਡਾ. ਸੁਧੀਰ ਤੋਮਰ ਨੇ ਕਿਹਾ ਕਿ ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕਾਂ ਦੇ ਨਾਲ ਜੋ ਲੋਕ ਵੈਕਸੀਨ ਲਵਾਉਣ ਤੋਂ ਬਾਅਦ ਘੱਟ ਤੋਂ ਘੱਟ 20 ਦਿਨਾਂ ਤੱਕ ਲੋਕ ਮੱਛਰਾਂ ਨੂੰ ਖੁਦ ਤੋਂ ਬਚਾ ਕੇ ਰੱਖਣ ਤੇ ਚੌਕਸ ਰਹਿਣ ਕਿਉਕਿ ਕੋਰੋਨਾ ਹੋਣ ਜਾਂ ਫਿਰ ਕੋਰੋਨਾ ਦੀ ਵੈਕਸੀਨ ਲਾਉਣ ਤੋਂ ਬਾਅਦ ਉਨ੍ਹਾਂ ਦਾ ਇਮਿਊਨਿਟੀ ਪਾਵਰ ਘੱਟ ਹੋ ਜਾਂਦਾ ਹੈ ਤੇ ਅਜਿਹੇ ਵਿਅਕਤੀਆਂ ਨੂੰ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਜਲਦੀ ਹੋ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਉਨ੍ਹਾਂ ਕੋਲ ਰੋਜ਼ਾਨਾ ਡੇਂਗੂ ਦੇ 20-30 ਕੇਸ ਆ ਰਹੇ ਹਨ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਡੇਂਗੂ ਤੋਂ ਬਚਣ ਲਈ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ ਜਿਸ ਤਰ੍ਹਾਂ ਰਾਜਧਾਨੀ ’ਚ ਡੇਂਗੂ ਦੇ ਮਾਮਲੇ ਵਧਦੇ ਜਾ ਰਹੇ ਹਨ ਵਾਕਿਆਈ ਹੀ ਚਿੰਤਾਜਨਕ ਹੈ।
ਡੇਂਗੂ ਤੋਂ ਬਚਣ ਲਈ ਉਪਾਅ
ਡੇਂਗੂ ਤੋਂ ਬਚਣ ਲਈ ਆਪਣੇ ਆਲੇ ਦੁਆਲੇ ਸਫ਼ਾਈ ਜ਼ਰੂਰ ਰੱਖੋ।
ਡੇਂਗੂ ਤੋਂ ਬਚਣ ਲਈ ਕਿੱਤੇ ਵੀ ਪਾਣੀ ਖੜ੍ਹਾ ਨਾ ਹੋ ਦਿਓ।
ਡੇਂਗੂ ਤੋਂ ਬਚਣ ਲਈ ਛੱਤਾਂ ਤੇ ਜਾਂ ਪੁਰਾਣੇ ਪਏ ਟਾਈਰਾਂ ਆਦਿ ’ਚ ਪਾਣੀ ਬਿਲਕੁਲ ਨਾ ਖੜਾ ਹੋਣ ਦਿਓ।
ਕੂਲਰ ’ਚ ਪਾਣੀ ਲਗਾਤਾਰ ਬਦਲਦੇ ਰਹੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ