ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਲਈ ਟੀਮ ਐਲਾਨੀ
ਲਾਹੌਰ (ਏਜੰਸੀ)। ਬੱਲੇਬਾਜ਼ ਆਸਿਫ਼ ਅਲੀ ਤੇ ਖੁਸ਼ਦਿਲ ਸ਼ਾਹ ਨੂੰ ਯੂਏਈ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਦੀ 15 ਮੈਂਬਰੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ ਮੁੱਖ ਚੋਣਕਰਤਾ ਮੁਹੰਮਦ ਵਸੀਮ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਇਸ ਦੀ ਜਾਣਕਾਰੀ ਦਿੱਤੀ ਨਿਊਜ਼ੀਲੈਂਡ ਤੇ ਇੰਗਲੈਂਡ ਖਿਲਾਫ਼ ਘਰੇਲੂ ਸੀਰੀਜ਼ ਲਈ ੲਹ 15 ਮੈਂਬਰੀ ਟੀਮ ਹੋਵੇਗੀ ਅਲੀ ਆਖਰੀ ਵਾਰ ਇਸ ਸਾਲ ਅਪਰੈਲ ’ਚ ਜਿੰਬਾਬਵੇ ਖਿਲਾਫ ਟੀ 20 ’ਚ ਸ਼ਾਮਲ ਹੋਏ ਸਨ ਤੇ ਟੀ 20 ਿਕਟ ’ਚ ਉਨ੍ਹਾਂ ਦਾ ਓਵਰਆਲ ਸਟਰਾਈਕ ਰੇਟ 147 ਦਾ ਹੈ ਸ਼ਾਹ ਨੇ ਇਸ ਸਾਲ ਲਾਹੌਰ ’ਚ ਆਖਰੀ ਵਾਰ ਦੱਖਣੀ ਅਫ਼ਰੀਕਾ ਦੇ ਵਿਰੁੱਧ ਟੀ-20 ਮੁਕਾਬਲਾ ਖੇਡਿਆ ਸੀ ਵਸੀਮ ਨੇ ਕਿਹਾ, ਅਲੀ ਤੇ ਸ਼ਾਹ ਦੇ ਨਾਂਅ ਦੇ ਅੱਗੇ ਭਾਵੇ ਪ੍ਰਭਾਵਸ਼ਾਲੀ ਨੰਬਰ ਨਹੀਂ ਹੈ ਪਰ ਇਨ੍ਹਾਂ ਦੀ ਪ੍ਰਤਿਭਾ ’ਤੇ ਕਿਸੇ ਨੂੰ ਸ਼ੱਕ ਨਹੀਂ ਹੈ। ਸਾਨੂੰ ਭਰੋਸਾ ਹੈ ਕਿ ਇਹ ਆਪਣੇ ਮਜ਼ਬੂਤ ਪ੍ਰਦਰਸ਼ਨ ਰਾਹੀਂ ਹੱਲ ਕਰਨਗੇ।
ਓਪਨਰ ਸ਼ਰਜੀਲ ਖਾਨ, ਆਲਰਾਊਂਡਰ ਫਹੀਮ ਅਸ਼ਰਫ, ਸ਼ੋਇਬ ਮਲਿਕ, ਵਿਕਟਕੀਪਰ ਬੱਲੇਬਾਜ਼ ਸਰਫਰਾਜ ਅਹਿਮਦ ਤੇ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਵਰਗੇ ਖਿਡਾਰੀ ਟੀਮ ’ਚ ਸ਼ਾਮਲ ਨਹੀਂ ਹਨ। ਪਾਕਿਸਤਾਨ ਨੂੰ ਨਿਊਜ਼ੀਲੈਂਡ ਖਿਲਾਫ਼ 25 ਸਤੰਬਰ ਤੋਂ ਲਾਹੌਰ ’ਚ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ ਇਸ ਤੋਂ ਬਾਅਦ ਉਸ ਨੇ 13 ਤੇ 14 ਅਕਤੂਬਰ ਨੂੰ ਰਾਵਲਪਿੰਡੀ ’ਚ ਇੰਗਲੈਂਡ ਖਿਲਾਫ਼ ਦੋ ਟੀ-20 ਮੁਕਾਬਲੇ ਖੇਡਣੇ ਹਨ ਪਾਕਿਸਤਾਨ ਦੀ ਟੀਮ ਇਨ੍ਹਾਂਲੜੀਆਂ ਤੋਂ ਬਾਅਦ ਟੀ 20 ਵਿਸ਼ਵ ਕੱਪ ਲਈ ਦੁਬਈ ਰਵਾਨਾ ਹੋਵੇਗੀ ਜਿੱਥੇ ਗਰੁੱਪ-2 ’ਚ ਉਹ ਭਾਰਤ ਦੇ ਨਾਲ ਮੁਕਾਬਲੇ ਤੋਂ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗਾ
ਪਾਕਿਸਤਾਨ ਦੀ ਟੀਮ ਇਸ ਪ੍ਰਕਾਰ ਹੈ :
ਬਾਬਰ ਆਜਮ (ਕਪਤਾਨ), ਸ਼ਾਦਾਬ ਖਾਨ (ਉਪ ਕਪਤਾਨ), ਆਸਿਫ਼ ਅਲੀ, ਆਜਮ ਖਾਨ, ਹੈਰਿਸ ਰੌਫ਼, ਹਸਨ ਅਲੀ, ਇਮਾਦ ਵਸੀਮ, ਖੁਸ਼ਦਿਲ ਸ਼ਾਹ, ਮੁਹੰਮਦ ਹਫ਼ੀਜ, ਮੁਹੰਮਦ ਹਸਨੇਨ, ਮੁਹੰਮਦ ਨਵਾਜ, ਮੁਹੰਮਦ ਰਿਜਵਾਨ, ਮੁਹੰਮਦ ਵਸੀਮ, ਸ਼ਾਹੀਨ ਸ਼ਾਹ ਅਫਰੀਦੀ ਤੇ ਸ਼ੋਹੇਬ ਮਕਸੂਦ
ਰਿਜ਼ਰਵ : ਸ਼ਾਹਨਵਾਜ ਦਹਾਨੀ, ਉਸਮਾਨ ਕਾਦਿਰ ਤੇ ਫਖਰ ਜਮਾਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ