ਇਟਲੀ ’ਚ ਪੁਲਾੜ ਵਿਗਿਆਨਕ ਬਣਿਆ ਖੰਨਾ ਦਾ ਕਮਲਪ੍ਰੀਤ
ਖੰਨਾ (ਲੁਧਿਆਣਾ)। ‘ਮੰਜਿਲ ਉਨਕੋ ਮਿਲਦੀ ਹੈ, ਜਿਨਕੇ ਸਪਨੋਂ ਮੇਂ ਜਾਨ ਹੋਤੀ ਹੈ, ਪੰਖ ਸੇ ਕੁਝ ਨਹੀਂ ਹੋਤਾ, ਹੌਂਸਲੋਂ ਸੇ ਉਡਾਨ ਹੋਤੀ ਹੈ’ ਅਸਲ ’ਚ ਇਨ੍ਹਾਂ ਲਾਈਨਾਂ ਨੂੰ ਸਾਰਥਕ ਕਰ ਵਿਖਾਇਆ ਹੈ ਪੰਜਾਬ ਦੇ ਖੰਨਾ ’ਚ ਪੈਦਾ ਹੋਏ ਕਮਲਪ੍ਰੀਤ ਸਿੰਘ ਸਲੈਚ ਨੇ ਕਮਲਮੀਤ ਨੇ ਆਪਣੀ ਮਿਹਨਤ, ਲਗਨ ਤੇ ਦਿ੍ਰੜ ਇੱਛਾ ਸ਼ਕਦੀ ਦੀ ਬਦੌਲਤ ਇਟਲੀ ’ਚ ਪੁਲਾੜ ਵਿਗਿਆਨੀ ਬਣੇ ਹਨ ਉਨ੍ਹਾਂ ਇਟਲੀ ’ਚ ਸਪੇਸ ਤੇ ੲਸਟ੍ਰੋਨੋਟਸ ’ਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ ਇਸ ਦੇ ਨਾਲ ਹੀ ਕਮਲਪ੍ਰੀਤ ਸਿੰਘ ਆਪਣੇ ਸਪਨਿਆਂ ਨੂੰ ਸਾਕਾਰ ਕਰਨ ਦੇ ਬਹੁਤ ਹੀ ਕਰੀਬ ਪਹੁੰਚ ਗਿਆ ਹੈ।
ਅਜਿਹਾ ਕਰਨ ਵਾਲਾ ਪਜੰਾਬ ਦਾ ਪਹਿਲਾ ਵਿਦਿਆਰਥੀ
ਖੰਨਾ ਦੇ ਿਸ਼ਨਾ ਨਗਰ ’ਚ ਰਹਿਣ ਵਾਲੇ ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕਮਲਪ੍ਰੀਤ ਇਟਲੀ ਦੇ ਸ਼ਹਿਰ ਸ਼ੇਮ ’ਚ ਸਪੈਨਜਾ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਲੜਕੇ ਦੀ ਇਸ ਪ੍ਰਾਪਤੀ ’ਤੇ ਉਨ੍ਹਾਂ ਤੇ ਕਮਲਪ੍ਰੀਤ ਦੀ ਮਾਂ ਜਤਿੰਦਰ ਕੌਰ ਨੂੰ ਰਿਸ਼ਤੇਦਾਰਾਂ ਤੇ ਦੋਸਤਾਂ ਵੱਲੋਂ ਵਧਾਈ ਸੰਦੇਸ਼ ਮਿਲ ਰਹੇ ਹਨ ਉਨ੍ਹਾਂ ਕਿਹਾ ਕਿ ਉਹ ਪੰਜਾਬ ਦਾ ਇਕੱਲਾ ਅਜਿਹਾ ਵਿਦਿਆਰਥੀ ਹੈ, ਜਿਸ ਨੇ ਇਸ ਵਿਸ਼ੇ ’ਚ ਇਟਲੀ ’ਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ।
ਚੰਨ ’ਤੇ ਜਾਣ ਦੀ ਇੱਛਾ
ਕਮਲਪ੍ਰੀਤ ਸਿੰਘ ਨੇ ਫੋਨ ’ਤੇ ਦੱਸਿਆ ਕਿ ਉਸਦਾ ਸੁਫ਼ਨਾ ਰਿਹਾ ਹੈ ਕਿ ਉਹ ਪੁਲਾੜ ਵਿਗਿਆਨਕ ਬਣ ਕੇ ਵੱਡੀਆਂ ਵੱਡੀਆਂ ਖੋਜਾਂ ਕਰੇ ਉਹ ਕਹਿੰਦਾ ਹੈ ਕਿ ਉਸਦੀ ਇੱਕ ਦਿਲੀ ਇੱਛਾ ਹੈ ਕਿ ਉਹ ਇੱਕ ਦਿਨ ਪੁਲਾੜ ਦੀ ਉੱਡਾਣ ਭਰ ਕੇ ਚੰਨ ’ਤੇ ਜਾਵੇ ਇਸ ਦੇ ਚੱਲਦੇ ਉਸਨੇ ਇਹ ਪੜ੍ਹਾਈ ਕੀਤੀ ਹੈ ਕਮਲਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਪੀਐਚਡੀ ਦੀ ਪੜ੍ਹਾਈ ਦੇ ਨਾਲ-ਨਾਲ ਆਪਣੇ ਰਿਸਰਚ ਸਬੰਧੀ ਕਾਰਜ ਨੂੰ ਵੀ ਜਾਰੀ ਰੱਖੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ