ਸਰਕਾਰੀ ਤੇ ਅਰਧ ਸਰਕਾਰੀ ਮੁਲਾਜ਼ਮ ਹਸਪਤਾਲ ਕੰਪਲੈਕਸ ’ਚੋਂ ਸੜਕਾਂ ’ਤੇ ਉੱਤਰੇ

Employees Protest

ਮਾਰਚ ਕਰਦੇ ਹੋਏ ਵਾਈਪੀਐਸ ਚੌਂਕ ਪਹੁੰਚੇ, ਆਵਾਜਾਈ ਕੀਤੀ ਠੱਪ

ਸਰਕਾਰ ਖਿਲਾਫ ਜੰਮ ਕੇ ਰੈਲੀ ਕਰਕੇ ਕੱਢੀ ਆਪਣੀ ਭੜਾਸ, ਰੋਸ਼ ’ਚ 11 ਘੜੇ ਵੀ ਭੰਨੇ

(ਖੁਸ਼ਵੀਰ ਸਿੰੰਘ ਤੂਰ) ਪਟਿਆਲਾ। ਵੱਖ-ਵੱਖ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ, ਕੰਟਰੈਕਟ, ਆਊਟ ਸੋਰਸ ਅਤੇ ਡੇਲੀਵੇਜਿਜ਼ ਮੁਲਾਜਮ ਖੋਜ ਮੈਡੀਕਲ ਤੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਹਸਪਤਾਲ ਕੰਪਲੈਕਸ ਵਿੱਚੋਂ ਸੜਕਾਂ ’ਤੇ ਨਿਕਲ ਆਏ ਤੇ ਮੁਜਾਹਰਾ ਸ਼ੁਰੂ ਕਰ ਦਿੱਤਾ ਅਤੇ ਮਾਰਚ ਕਰਦੇ ਹੋਏ ਵਾਈ.ਪੀ.ਐਸ. ਚੌਂਕ ਵਿਖੇ ਪਹੁੰਚਕੇ ਧਰਨਾ ਮਾਰਕੇ ਆਵਾਜਾਈ ਨੂੰ ਮੁਕੰਮਲ ਠੱਪ ਕਰਕੇ ਰੱਖ ਦਿੱਤਾ, ਜਿੱਥੇ ਸਰਕਾਰ ਵਿਰੁੱਧ ਜੰਮ ਕੇ ਰੈਲੀ ਕਰਕੇ ਭੜਾਸ ਕੱਢੀ ਗਈ, ਉੱਥੇ ਹੀ 11 ਘੜੇ ਵੀ ਭੰਨੇ ਗਏ।

ਇਸ ਮੌਕੇ ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਕੰਮ ਛੋੜ ਹੜਤਾਲ ਜੋ 10ਵੇਂ ਦਿਨ ਵੀ ਜਾਰੀ ਰਹੀ। ਹੜਤਾਲੀ ਕੈਂਪ ਵਿੱਚ ਸ਼ਾਮਲ ਹੋਏ ਸਮੂਹ ਮੁਲਾਜਮਾਂ ਪੰਜਾਬ ਸਰਕਾਰ ਅਤੇ ਵਿਭਾਗ ਦੀ ਅਫਸਰਸ਼ਾਹੀ ਵਲੋਂ ਹੜਤਾਲ ਤੇ ਮੰਗਾਂ ਦਾ ਕੋਈ ਵੀ ਨੋਟਿਸ ਨਾ ਲੈਣ ਤੇ ਜੋਰਦਾਰ ਪਿੱਟ ਸਿਆਪਾ ਕੀਤਾ। ਉਨ੍ਹਾਂ ਦੱਸਿਆ ਕਿ ਹੜਤਾਲੀ ਕੈਂਪ ਵਿੱਚ ਜਿਵੇਂ ਹੀ ਖਬਰ ਪਹੁੰਚੀ ਕਿ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਕੱਚੇ ਮੁਲਾਜਮਾਂ ਦੀਆਂ ਨੌਕਰੀਆਂ ਪੱਕੀਆਂ ਕਰਨ, ਘੱਟੋ-ਘੱਟ ਉਜਰਤਾ ਵਿੱਚ ਵਾਧਾ ਨਾ ਕਰਨ ਅਤੇ ਕਰੋਨਾ ਯੋਧਿਆਂ ਦੀਆਂ ਤਨਖਾਹਾਂ ਵਧਾਉਣ ਸਮੇਤ ਵਿਭਾਗ ਵਿੱਚ ਨਾ ਖਪਾਉਣ ਅਤੇ ਰੈਗੂਲਾਈਜੇਸ਼ਨ ਐਕਟ 2020 ਵਿੱਚ ਸੋਧਾ ਨਾ ਕਰਨ, 2004 ਦੀ ਪੈਨਸ਼ਨ ਬਹਾਲ ਨਾ ਕਰਨ, ਪੇਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਵਿੱਚ ਸਰਕਾਰ ਦੁਆਰਾ ਕੀਤਾ ਗਿਆ ਰੋਲ ਖਚੋਲ ਵਿੱਚ ਸੋਧਾਂ ਨਾ ਕਰਨ ਤੇ ਬਰਾਬਰ ਕੰਮ ਬਰਾਬਰ ਤਨਖਾਹਾਂ ਦਾ ਸਿਧਾਨਤ ਲਾਗੂ ਨਾ ਕਰਨ ਸਬੰਧੀ ਕੋਈ ਵੀ ਫੈਸਲਾ ਨਾ ਕਰਨ ’ਤੇ ਇਕੱਤਰ ਹੋਏ ਮੁਲਾਜਮ ਰੋਹ ਵਿੱਚ ਆ ਗਏ ਤੇ ਹਸਪਤਾਲ ਕੰਪਲੈਕਸ ਵਿੱਚੋਂ ਨਿਕਲ ਕੇ ਸੜਕਾਂ ’ਤੇ ਨਿਕਲ ਆਏ ਤੇ ਮੁਜਾਹਰਾ ਸ਼ੁਰੂ ਕਰ ਦਿੱਤਾ ਅਤੇ ਮਾਰਚ ਕਰਦੇ ਹੋਏ ਵਾਈ.ਪੀ.ਐਸ. ਚੌਂਕ ਵਿਖੇ ਪਹੁੰਚਕੇ ਧਰਨਾ ਮਾਰਕੇ ਆਵਾਜਾਈ ਨੂੰ ਮੁਕੰਮਲ ਠੱਪ ਕਰਕੇ ਰੱਖ ਦਿੱਤਾ ਗਿਆ। ਇਸ ਮੌਕੇ ਮੁਲਾਜਮਾਂ ਵੱਲੋਂ ਸਰਕਾਰ ਵਿਰੁੱਧ ਜਮ ਕੇ ਰੈਲੀ ਕਰਕੇ ਭੜਾਸ ਕੱਢੀ ਗਏ ਤੇ 11 ਘੜੇ ਵੀ ਭੰਨੇ ਗਏ।

ਇਸ ਮੌਕੇ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਰਾਮ ਕਿਸ਼ਨ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਸਵਰਨ ਸਿੰਘ ਬੰਗਾ, ਜਗਮੋਹਨ ਸਿੰਘ ਨੋਲੱਖਾ, ਮਾਧੋ ਲਾਲ, ਰਾਮ ਲਾਲ ਰਾਮਾ, ਗਗਨਦੀਪ ਕੌਰ, ਚਰਨਜੀਤ ਕੌਰ, ਸੰਦੀਪ ਕੌਰ, ਅਰੁਣ ਕੁਮਾਰ, ਅਜੈ ਸਿਪਾ, ਗੋਲੂ, ਗੁਰਲਾਲ ਸਿੰਘ, ਕੁਲਵਿੰਦਰ ਸਿੰਘ ਆਦਿ ਆਗੂ ਹਾਜਰ ਸਨ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ ਨੇ ਸਾਰੇ ਵਰਗ / ਮੁਲਾਜਮ ਆਗੂਆਂ ਨੂੰ ਅਪੀਲ ਕੀਤੀ ਕਿ ਉਹ 11 ਸਤੰਬਰ ਨੂੰ ਪੰਜਾਬ, ਯੂ.ਟੀ. ਮੁਲਾਜਮ ਤੇ ਪੈਨਸ਼ਨ ਫਰੰਟ ਵਲੋਂ ਚੰਡੀਗੜ੍ਹ ਸੈਕਟਰ 25 ਵਿੱਚ ਐਲਾਨ ਕੀਤੀ ਰੈਲੀ ਵਿੱਚ ਸਮੂਹਕ ਤੌਰ ’ਤੇ ਸ਼ਾਮਲ ਹੋਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ