ਕ੍ਰਿਸਟੀਆਨੋ ਰੋਨਾਲਡੋ ਸਭ ਤੋਂ ਵੱਧ ਇੰਟਨੈਸ਼ਨਲ ਗੋਲ ਕਰਨ ਵਾਲੇ ਖਿਡਾਰੀ ਬਣੇ

ਅਲੀ ਦੇਈ ਦਾ ਤੋੜਿਆ ਰਿਕਾਰਡ

ਨਵੀਂ ਦਿੱਲੀ। ਕ੍ਰਿਸਟੀਆਨੋ ਰੋਨਾਲਡੋ ਵਰਲਡ ਰਿਕਾਰਡ ਬਣਾ ਦਿੱਤਾ ਹੈ, ਹੁਣ ਰੋਨਾਲਡੋ ਇੰਟਰਨੈਸ਼ਨਲ ਫੁੱਟਬਾਲ ’ਚ ਸਭ ਤੋਂ ਵੱਧ ਗੋਲ ਕਰਨ ਵਾਲੇ ਫੁੱਟਬਾਲਰ ਬਣ ਗਏ ਹਨ ਉਨ੍ਹਾਂ ਇਹ ਰਿਕਾਰਡ ਵਰਲਡ ਕੱਪ ਵੁਆਲੀਫਾਈਰ ਦੇ ਮੈਚ ’ਚ ਆਇਰਲੈਂਡ ਖਿਲਾਫ਼ ਦੋ ਗੋਲ ਕਰਕੇ ਬਣਾਇਆ ਰੋਨਾਲਡੋ ਦੇ ਹੁਣ ਕੌਮਾਂਤਰੀ ਫੁੱਟਬਾਲ ’ਚ 111 ਗੋਲ ਹੋ ਗਏ ਹਨ ਉਨ੍ਹਾਂ ਇਰਾਨ ਦੇ ਅਲੀ ਦੇਈ ਦੇ ਰਿਕਾਰਡ ਨੂੰ ਤੋੜ ਦਿੱਤਾ ਅਲੀ ਦੇਈ ਨੇ ਆਪਣੇ ਕੌਮਾਂਤਰੀ ਕੈਰੀਅਰ ’ਚ 109 ਗੋਲ ਕੀਤੇ ਹਨ ਿਸਟੀਯਾਨੋ ਨੇ ਯੂਰੋ 2020 ਦੌਰਾਨ ਹੀ ਅਲੀ ਦੇਈ ਦੇ ਸਭ ਤੋਂ ਵੱਧ ਗੋਲ ਕਰਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਸੀ ਰਿਕਾਰਡ ਬਣਾਉਣ ਤੋਂ ਬਾਅਦ ਰੋਨਾਲਡੋ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਪੁਰਤਗਾਲ ਚਾਰ ਮੈਚਾਂ ’ਚ 10 ਅੰਕਾਂ ਨਾਲ ਗਰੁੱਪ ਏ ’ਚ ਚੋਟੀ ’ਤੇ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ