ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News ਤਿੰਨ ਨਕਾਬਪੋਸ਼ਾ...

    ਤਿੰਨ ਨਕਾਬਪੋਸ਼ਾਂ ਨੇ ਬੀਮਾ ਮੁਲਾਜ਼ਮ ਤੋਂ ਪੰਜ ਹਜ਼ਾਰ ਦੀ ਨਕਦੀ ਸਮੇਤ ਲੈਪਟਾਪ ਖੋਹਿਆ

    Snatched a Laptop Sachkahoon

    ਤਿੰਨ ਨਕਾਬਪੋਸ਼ਾਂ ਨੇ ਬੀਮਾ ਮੁਲਾਜ਼ਮ ਤੋਂ ਪੰਜ ਹਜ਼ਾਰ ਦੀ ਨਕਦੀ ਸਮੇਤ ਲੈਪਟਾਪ ਖੋਹਿਆ

    (ਜਸਵੰਤ ਸਿੰਘ ਲਾਲੀ) ਮਹਿਲ ਕਲਾਂ। ਮਹਿਲ ਕਲਾਂ ਤੋਂ ਸਹਿਜੜਾ ਨੂੰ ਜਾਂਦੀ ਲਿੰਕ ਸੜਕ ਉੱਪਰ 3 ਵਜੇ ਦੇ ਕਰੀਬ ਤਿੰਨ ਨਕਾਬਪੋਸਾਂ ਵੱਲੋਂ ਬੀਮਾ ਮੁਲਾਜਮ ਤੋਂ ਕੁੱਟਮਾਰ ਕਰ ਕੇ 5 ਹਜ਼ਾਰ ਦੀ ਨਕਦੀ, ਲੈਪਟਾਪ ਤੇ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਨੀਲ ਕੁਮਾਰ ਪੁੱਤਰ ਮਦਨ ਲਾਲ ਵਾਸੀ ਮਹਿਲ ਕਲਾਂ ਨੇ ਦੱਸਿਆ ਕਿ ਉਹ ਸਟੇਟ ਬੈਂਕ ਆਫ ਇੰਡੀਆ ਜਨਰਲ ਇੰਸ਼ੋਰੈਂਸ ’ਚ ਕੰਮ ਕਰਦਾ ਹੈ। ਅੱਜ ਜਦੋਂ ਉਹ ਬਰਨਾਲਾ ਤੋਂ ਵਾਇਆ ਸਹਿਜੜਾ ਲਿੰਕ ਸੜਕ ਰਾਹੀਂ ਮਹਿਲ ਕਲਾਂ ਵੱਲ ਨੂੰ ਆ ਰਿਹਾ ਸੀ ਤਾਂ ਰਸਤੇ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਲੈਸ ਖੜੇ 3 ਨੌਜਵਾਨਾਂ ਨੇ ਉਸ ’ਤੇ ਹਮਲਾ ਕਰਕੇ ਉਸ ਦੀ ਜੇਬ ’ਚੋਂ ਪੰਜ ਹਜ਼ਾਰ ਰੁਪਏ ਦੀ ਨਕਦੀ, ਲੈਪਟਾਪ ਤੇ ਸਪਲੈਂਡਰ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਹਲਮਾਵਰਾਂ ਦੇ ਹਮਲੇ ਵਿੱਚ ਗੰਭੀਰ ਰੂਪ ’ਚ ਜ਼ਖਮੀ ਹੋਏ ਸੁਨੀਲ ਕੁਮਾਰ ਨੂੰ ਰਾਹਗੀਰਾਂ ਨੇ ਤੁਰੰਤ ਮੁਢਲੇ ਸਿਹਤ ਕੇਂਦਰ ਮਹਿਲ ਕਲਾਂ ਵਿਖੇ ਇਲਾਜ ਲਈ ਦਾਖਲ ਕਰਵਾਇਆ। ਘਟਨਾ ਦੀ ਖ਼ਬਰ ਮਿਲਦਿਆਂ ਹੀ ਡੀ ਐੱਸ ਪੀ ਮਹਿਲ ਕਲਾਂ ਕੁਲਦੀਪ ਸਿੰਘ ਸਿਹਤ ਕੇਂਦਰ ਮਹਿਲ ਕਲਾਂ ਵਿਖੇ ਪੁੱਜੇ ਜਿੱਥੇ ਉਨਾਂ ਜਖਮੀ ਵਿਅਕਤੀ ਤੋਂ ਘਟਨਾ ਸਬੰਧੀ ਪੂਰੀ ਜਾਣਕਾਰੀ ਹਾਸਲ ਕਰਦਿਆਂ ਅਗਲੇਰੀ ਕਾਰਵਾਈ ਆਰੰਭ ਦਿੱਤੀ। ਪਤਾ ਲੱਗਾ ਹੈ ਕਿ ਪੁਲਿਸ ਸੀਸਟੀਵੀ ਕੈਮਰਿਆਂ ਦੀ ਫੁਟੇਜ ਦੇ ਅਧਾਰ ’ਤੇ ਹਮਲਾਵਰਾਂ ਦਾ ਪਿੱਛਾ ਕਰਨ ਦਾ ਯਤਨ ਕਰ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ