ਅੱਜ ਫਿਰ ਤੋਂ ਕਾਬੁਲ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕਈ ਰਾਕੇਟ ਦਾਗੇ
ਕਾਬੁਲ (ਏਜੰਸੀ)। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਨੂੰ ਸੋਮਵਾਰ ਸਵੇਰੇ ਸ਼ਹਿਰ ਦੇ ਖੈਰ ਖਾਨਾ ਖੇਤਰ ਵਿੱਚ ਇੱਕ ਵਾਹਨ ਤੋਂ ਕਈ ਰਾਕੇਟ ਸੁੱਟੇ ਗਏ। ਰਿਪੋਰਟਾਂ ਅਨੁਸਾਰ ਇਸ ਘਟਨਾ ਵਿੱਚ ਤੁਰੰਤ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਚਸ਼ਮਦੀਦਾਂ ਅਨੁਸਾਰ ਖੈਰ ਖਾਨਾ ਖੇਤਰ ਵਿੱਚ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵਾਹਨ ਤੋਂ ਕਈ ਰਾਕੇਟ ਦਾਗੇ ਗਏ। ਟੋਲੋ ਨਿਊਜ਼ ਅਨੁਸਾਰ ਸੋਮਵਾਰ ਸਵੇਰੇ ਕਾਬੁਲ ਸ਼ਹਿਰ ਉੱਤੇ ਕਈ ਰਾਕੇਟ ਦਾਗੇ ਗਏ।
ਇਹ ਰਾਕੇਟ ਖੈਰ ਖਾਨਾ ਖੇਤਰ ਤੋਂ ਕਾਬੁਲ ਹਵਾਈ ਅੱਡੇ ਵੱਲ ਦਾਗੇ ਗਏ ਸਨ। ਇਸ ਤੋਂ ਪਹਿਲਾਂ ਐਤਵਾਰ ਨੂੰ, ਅਮਰੀਕੀ ਫੌਜੀ ਡਰੋਨਾਂ ਨੇ ਹਵਾਈ ਅੱਡੇ ਦੇ ਉੱਤਰ ਪੱਛਮ ਵਿੱਚ ਭੀੜ ਭੜੱਕੇ ਵਾਲੇ ਖੇਤਰ ਵਿੱਚ ਘੱਟੋ ਘੱਟ ਇੱਕ ਆਤਮਘਾਤੀ ਹਮਲਾਵਰ ਨੂੰ ਲੈ ਕੇ ਜਾ ਰਹੇ ਵਾਹਨ ਨੂੰ ਉਡਾ ਦਿੱਤਾ ਸੀ। ਵਿਸਫੋਟਕ ਵਾਹਨ ਨਾਲ ਹਮਲਾਵਰ ਦਾ ਇਰਾਦਾ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਣਾ ਸੀ।
ਕੱਲ੍ਹ ਅਮਰੀਕਾ ਨੇ ਦਾਗੇ ਸੀ ਰਾਕੇਟ
ਅਮਰੀਕੀ ਫੌਜ ਨੇ ਕਿਹਾ ਕਿ ਉਸ ਨੇ ਦਖਲ ਦੇਣ ਅਤੇ ਵੀਰਵਾਰ ਨੂੰ ਇਕ ਹੋਰ ਆਤਮਘਾਤੀ ਬੰਬ ਧਮਾਕੇ ਨੂੰ ਰੋਕਣ ਲਈ ਇਹ ਕਾਰਵਾਈ ਕੀਤੀ ਜਿਸ ਵਿਚ 13 ਅਮਰੀਕੀ ਸੈਨਿਕਾਂ ਸਮੇਤ ਲਗਭਗ 200 ਲੋਕ ਮਾਰੇ ਗਏ। ਡਰੋਨ ਹਮਲੇ ਵਿੱਚ ਘੱਟੋ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ, ਐਤਵਾਰ ਨੂੰ ਰਾਜਧਾਨੀ ਦੇ 11 ਵੇਂ ਸੁਰੱਖਿਆ ਜ਼ਿਲੇ ਖਵਾਜਾ ਬੁਘਰਾ ਖੇਤਰ ਵਿੱਚ ਇੱਕ ਘਰ ਉੱਤੇ ਰਾਕੇਟ ਫਟਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ।
ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਸ਼ਨੀਵਾਰ ਨੂੰ ਚੇਤਾਵਨੀ ਦਿੱਤੀ ਕਿ ਕਾਬੁਲ ਦੇ ਹਵਾਈ ਅੱਡੇ *ਤੇ ਅਗਲੇ 24 36 ਘੰਟਿਆਂ ਵਿੱਚ ਇੱਕ ਹੋਰ ਅੱਤਵਾਦੀ ਹਮਲੇ ਦੀ ਬਹੁਤ ਸੰਭਾਵਨਾ ਹੈ। ਇਹ ਘਟਨਾਵਾਂ ਅਜਿਹੇ ਸਮੇਂ ਵਾਪਰ ਰਹੀਆਂ ਹਨ ਜਦੋਂ ਅਮਰੀਕਾ 20 ਸਾਲਾਂ ਦੀ Wਝੇਵਿਆਂ ਦੇ ਬਾਅਦ 31 ਅਗਸਤ ਨੂੰ ਅਫਗਾਨਿਸਤਾਨ ਤੋਂ ਆਪਣੀਆਂ ਫੌਜਾਂ ਅਤੇ ਕਰਮਚਾਰੀਆਂ ਦੀ ਪੂਰੀ ਵਾਪਸੀ ਤੋਂ ਸਿਰਫ ਇੱਕ ਦਿਨ ਦੂਰ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ