ਰਾਜਸਥਾਨ ‘ਚ ਪੰਚਾਇਤ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਜਾਰੀ
ਜੈਪੁਰ (ਏਜੰਸੀ)। ਰਾਜਸਥਾਨ ਵਿੱਚ ਪੰਚਾਇਤ ਚੋਣਾਂ 2020 ਦੇ ਤਹਿਤ ਛੇ ਜ਼ਿਲਿ੍ਹਆਂ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਮੈਂਬਰਾਂ ਲਈ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਅੱਜ ਸਵੇਰੇ ਸ਼ੁਰੂ ਹੋਈ। ਰਾਜ ਚੋਣ ਕਮਿਸ਼ਨ ਵੱਲੋਂ ਸਖਤ ਸੁਰੱਖਿਆ ਪ੍ਰਬੰਧਾਂ ਦੇ ਨਾਲ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਸਵੇਰੇ 7:30 ਵਜੇ ਵੋਟਿੰਗ ਸ਼ੁਰੂ ਹੋਈ। ਵੋਟਿੰਗ ਪ੍ਰਕਿਰਿਆ ਈਵੀਐਮ ਮਸ਼ੀਨਾਂ ਰਾਹੀਂ ਕੀਤੀ ਜਾ ਰਹੀ ਹੈ। ਇਸਦੇ ਲਈ ਲਗਭਗ ਦਸ ਹਜ਼ਾਰ ਈਵੀਐਮ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਹੈ।
ਸੂਤਰਾਂ ਅਨੁਸਾਰ ਵੋਟਾਂ ਦੀ ਸ਼ੁਰੂਆਤ ਵੇਲੇ ਪੋਲਿੰਗ ਸਟੇਸ਼ਨਾਂ ੋਤੇ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਵੇਖੀਆਂ ਗਈਆਂ। ਸਾਰੀਆਂ ਥਾਵਾਂ ‘ਤੇ ਸ਼ਾਂਤੀਪੂਰਵਕ ਮਤਦਾਨ ਚੱਲਣ ਦੀਆਂ ਖਬਰਾਂ ਹਨ। ਮਹੱਤਵਪੂਰਨ ਗੱਲ ਇਹ ਹੈ ਕਿ 25 ਪੰਚਾਇਤ ਸੰਮਤੀਆਂ ਦੇ 521 ਮੈਂਬਰਾਂ ਅਤੇ ਜੈਪੁਰ, ਜੋਧਪੁਰ, ਭਰਤਪੁਰ, ਸਵਾਈ ਮਾਧੋਪੁਰ, ਦੌਸਾ ਅਤੇ ਸਿਰੋਹੀ ਜ਼ਿਲਿ੍ਹਆਂ ਦੇ ਉਨ੍ਹਾਂ ਦੇ ਸਬੰਧਤ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਲਈ ਵੋਟਿੰਗ ਕੀਤੀ ਜਾਵੇਗੀ।
521 ਪੰਚਾਇਤ ਸੰਮਤੀ ਮੈਂਬਰਾਂ ਲਈ 1721 ਉਮੀਦਵਾਰਾਂ ਨੇ ਆਪਣਾ ਦਾਅਵਾ ਪੇਸ਼ ਕੀਤਾ। ਪਹਿਲੇ ਪੜਾਅ ਵਿੱਚ ਲਗਭਗ 10,000 ਈਵੀਐਮ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਹੈ। ਰਾਜ ਚੋਣ ਕਮਿਸ਼ਨਰ ਪੀਐਸ ਮਹਿਰਾ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ 26 ਲੱਖ 55 ਹਜ਼ਾਰ 849 ਵੋਟਰ 3599 ਪੋਲਿੰਗ ਸਟੇਸ਼ਨਾਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਇਸ ਵਿੱਚ 14 ਲੱਖ 11 ਹਜ਼ਾਰ 217 ਪੁਰਸ਼, 12 ਲੱਖ 44 ਹਜ਼ਾਰ 623 ਔਰਤਾਂ ਅਤੇ ਨੌਂ ਹੋਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ