ਆਪਣੇ ਪਰਿਵਾਰ ਨੂੰ ਨਿਰੋਗ ਰੱਖਣ ਲਈ ਚਾਹ ਦੀ ਵਰਤੋਂ ਤੋਂ ਪਹਿਲਾਂ ਜਾਣੋ ਇਹ ਗੱਲਾਂ

ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਹਦਾ ਬੱਚਾ ਨਸ਼ੱਈ ਨਾ ਬਣੇ। ਪਰ ਭੋਲੇ ਮਾਪਿਆਂ ਨੂੰ ਇਹ ਨਹੀਂ ਪਤਾ ਕਿ ਉਹ ਗਰਭਵਤੀ ਮਾਂ ਨੂੰ ਵੀ ਚਾਹ ਪਿਲਾ ਕੇ ਜੰਮਣ ਵਾਲੇ ਬੱਚੇ ਨੂੰ ਜਨਮ ਤੋਂ ਪਹਿਲਾਂ ਹੀ ਨਸ਼ੇ ਲੈਣ ਲਈ ਪ੍ਰੇਰਿਤ ਕਰ ਬੈਠਦੇ ਹਨ।

ਚਾਹ ਨੇ ਅੱਜ ਸਾਰੇ ਸੰਸਾਰ ਨੂੰ ਆਪਣੀ ਜਕੜ ’ਚ ਲੈ ਲਿਆ ਹੈ। ਚਾਹ ਦੀ ਮਹਿਮਾਨ-ਨਿਵਾਜ਼ੀ ਬਗੈਰ ਕੋਈ ਵੀ ਫੰਕਸ਼ਨ, ਪ੍ਰੋਗਰਾਮ ਅਧੂਰਾ ਸਮਝਿਆ ਜਾਂਦਾ ਹੈ। ਇਸ ਵਕਤ ਸੰਸਾਰ ’ਚ ਪਾਣੀ ਤੋਂ ਬਾਅਦ ਸਭ ਤੋਂ ਵੱਧ ਪੀਤਾ ਜਾਣ ਵਾਲਾ ਪਦਾਰਥ ਚਾਹ ਹੀ ਹੈ। ਚਾਹ ਪੀਣਾ ਲੋਕਾਂ ਦਾ ਸਟਾਈਲ, ਜ਼ਰੂਰਤ, ਆਦਤ, ਮਜ਼ਬੂਰੀ ਤੇ ਸਟੇਟਸ ਸਿੰਬਲ ਬਣ ਗਿਆ ਹੈ। ਅਸਲ ਵਿੱਚ ਚਾਹ ਇੱਕ ਚਾਇਨੀਜ਼ ਮੈਡੀਸਿਨ ਹੈ। ਭਾਵ ਕਿ ਇਹ ਇੱਕ ਦਵਾਈ ਹੈ। ਪਰ ਕੁੱਝ ਚਲਾਕ ਲੋਕਾਂ ਨੇ ਇਹਦੇ ਬਹੁਤ ਫਾਇਦੇ ਦੱਸ ਕੇ ਅਸਾਨੀ ਨਾਲ ਪੈਸੇ ਕਮਾਉਣ ਲਈ ਭੋਲੇ-ਭਾਲੇ ਲੋਕਾਂ ਨੂੰ ਇਹਦਾ ਆਦੀ ਕਰ ਦਿੱਤਾ ਹੈ।

ਇਸਦੀ ਕਾਢ ਅੱਜ ਤੋਂ 4755 ਸਾਲ ਪਹਿਲਾਂ ਚੀਨ ਦੇ ਸਮਰਾਟ ਸ਼ੇਨ ਨੁੰਗ ਨੇ ਕੱਢੀ ਸੀ। ਉਹ ਕੁਦਰਤੀ ਜੜ੍ਹੀ-ਬੂਟੀਆਂ ਤੇ ਅਨੇਕ ਤਰ੍ਹਾਂ ਦੇ ਤਜ਼ਰਬੇ ਕਰਦਾ ਰਹਿੰਦਾ ਸੀ। ਉਹਨੇ ਅਨੇਕ ਨੈਚਰੋਪੈਥ, ਹਰਬਲਿਸਟ ਤੇ ਹਰ ਤਰ੍ਹਾਂ ਦੀਆਂ ਦਵਾਈਆਂ ’ਚ ਰੁਚੀ ਰੱਖਣ ਵਾਲੇ ਮਾਹਿਰ ਲੋਕ ਤਨਖਾਹ ’ਤੇ ਰੱਖੇ ਹੋਏ ਸਨ। ਉਹਨੇ ਹਜ਼ਾਰਾਂ ਹੀ ਚਾਇਨੀਜ ਦਵਾਈਆਂ ਦੀ ਖੋਜ ਕੀਤੀ। ਉਹਨੂੰ ਚਾਇਨੀਜ ਮੈਡੀਸਿਨ ਦਾ ਪਿਤਾਮਾ ਕਿਹਾ ਜਾਂਦਾ ਹੈ।

ਉਹ ਅਸਲ ਵਿੱਚ ਦਵਾਈਆਂ ਦੇ ਜਰੀਏ ਹਮੇਸ਼ਾ ਜਵਾਨ ਰਹਿਣਾ ਚਾਹੁੰਦਾ ਸੀ ਤੇ ਬਹੁਤ ਲੰਮੀ ਉਮਰ ਕਰਨੀ ਚਾਹੁੰਦਾ ਸੀ। ਜਦੋਂ ਵੀ ਕੋਈ ਉਹਨੂੰ ਕਿਸੇ ਦਵਾਈ ਦੇ ਗੁਣ ਦੱਸਦਾ ਸੀ ਤਾਂ ਉਹ ਖੁਦ ਵੀ ਅਜਮਾਉਂਦਾ ਸੀ। ਉਹਨੇ ਅਨੇਕ ਜ਼ਹਿਰਾਂ ਦੀ ਵੀ ਕਾਢ ਕੱਢੀ ਸੀ। ਇੱਕ ਜ਼ਹਿਰੀਲੀ ਦਵਾਈ ਅਜਮਾਇਸ਼ ਵਜੋਂ ਜ਼ਿਆਦਾ ਖਾ ਜਾਣ ਕਾਰਨ ਉਹਦੀ ਮੌਤ ਹੋ ਗਈ ਸੀ।

ਖੈਰ ਆਪਾਂ ਚਾਹ ਬਾਰੇ ਗੱਲ ਕਰ ਰਹੇ ਸੀ। ਜਦੋਂ ਉਸਨੇ ਚਾਹ ਦੀ ਵਰਤੋਂ ਕੀਤੀ ਤਾਂ ਉਸਨੇ ਇਹਨੂੰ ਥਕਾਵਟ ਉਤਾਰਨ ਵਾਲੀ ਤੇ ਮਨ ਨੂੰ ਖੁਸ਼ ਕਰਨ ਵਾਲੀ ਦਵਾਈ ਦੱਸਿਆ। ਪਰ ਅਸਲ ਵਿੱਚ ਇਹ ਇੱਕ ਨਸ਼ਾ ਹੈ। ਸਾਰੇ ਹੀ ਨਸ਼ੇ ਅਜਿਹਾ ਹੀ ਅਸਰ ਦਿਖਾਉਂਦੇ ਹਨ। ਇਸ ਵਿੱਚ ਬਹੁਤ ਸਾਰੇ ਹਾਨੀਕਾਰਕ ਤੇ ਜ਼ਹਿਰੀਲੇ ਤੱਤ ਹੁੰਦੇ ਹਨ। ਇਹ ਦਿਲ, ਜਿਗਰ, ਗੁਰਦੇ, ਖੂਨ, ਵਾਲਾਂ, ਚਮੜੀ, ਪਿੱਤੇ ਸਬੰਧੀ ਅਨੇਕ ਰੋਗ ਬਣਾ ਸਕਦੀ ਹੈ। ਇਹ ਮਨੁੱਖੀ ਡੀਐਨਏ ਵਿਚ ਵੀ ਨੁਕਸ ਪਾਉਂਦੀ ਹੈ।

ਜ਼ਿਆਦਾ ਚਾਹ ਪੀਣ ਵਾਲਾ ਵਿਅਕਤੀ ਮਾਨਸਿਕ ਰੋਗੀ ਹੋ ਸਕਦਾ ਹੈ। ਉਹਦੇ ਖੁਦਕੁਸ਼ੀ ਕਰਨ ਦੇ ਚਾਂਸ ਵੀ ਹੁੰਦੇ ਹਨ।
ਚਾਹ ਦੀ ਵਰਤੋਂ ਕਾਰਨ ਮਰਦਾਂ ਵਿੱਚ ਸ਼ੁਕਰਾਣੂ ਦੋਸ਼ ਬਣ ਸਕਦੇ ਹਨ। ਔਰਤਾਂ ’ਚ ਹਾਰਮੋਨਲ ਇੰਬੈਲੈਂਸ ਬਣ ਜਾਂਦੇ ਹਨ। ਨਤੀਜੇ ਵਜੋਂ ਔਰਤ ਬਾਂਝ ਹੋ ਸਕਦੀ ਹੈ। ਉਹਦੀ ਫ਼ੀਗਰ ਖਰਾਬ ਹੋ ਸਕਦੀ ਹੈ। ਅੰਡਦਾਨੀਆਂ ’ਚ ਨੁਕਸ ਪੈ ਸਕਦਾ ਹੈ। ਸਰੀਰ ’ਤੇ ਅਣਲੋੜੀਂਦੇ ਵਾਲ ਆ ਸਕਦੇ ਹਨ।

ਚਾਹ ਬੱਚਿਆਂ ਦੇ ਕੱਦ-ਕਾਠ ਦਾ ਵਾਧਾ ਵਿਕਾਸ ਰੋਕਦੀ ਹੈ। ਬੱਚਿਆਂ ’ਚ ਚਿੜਚਿੜਾਪਨ, ਆਲਸ, ਇਕੱਲੇ ਰਹਿਣ ਦੀ ਆਦਤ, ਨਸ਼ਿਆਂ ਵੱਲ ਝੁਕਾਅ, ਭੁੱਖ ਘੱਟ, ਖੁਸ਼ਕੀ, ਵਾਲਾਂ ਦਾ ਜਲਦੀ ਸਫੈਦ ਹੋਣਾ ਆਦਿ ਨੁਕਸ ਪੈਦਾ ਕਰ ਸਕਦੀ ਹੈ। ਬਜੁਰਗਾਂ ’ਚ ਕਬਜ, ਕਮਜੋਰ ਯਾਦਾਸ਼ਤ, ਉਨੀਂਦਰਾ, ਬੇਚੈਨੀ, ਸਾਹ ਚੜ੍ਹਨਾ, ਕੰਨਾਂ ਅਤੇ ਅੱਖਾਂ ਦੀ ਖੁਸ਼ਕੀ, ਵਾਰ-ਵਾਰ ਪਿਸ਼ਾਬ ਆਉਣਾ ਆਦਿ ਨੁਕਸ ਪਾ ਸਕਦੀ ਹੈ।

ਚਾਹ ਵਿੱਚ caffeine,  theobromine, theophylline, xanthines, tannins ਆਦਿ ਸਿਹਤ ਵਿਗਾੜੂ ਤੱਤ ਭਾਰੀ ਤੌਰ ’ਤੇ ਹੁੰਦੇ ਹਨ। ਹੁਣ ਤਾਂ ਚਾਹ ਨੂੰ ਹੋਰ ਵੀ ਸੁਆਦੀ ਬਣਾਉਣ ਵਾਸਤੇ ਇਸ ’ਚ ਕਈ ਕਿਸਮ ਦੇ ਰੰਗ, ਫਲੇਵਰ ਤੇ ਤੇਲ ਵੀ ਮਿਲਾਏ ਜਾਂਦੇ ਹਨ ਜੋ ਕਿ ਹੋਰ ਵੀ ਖਤਰਨਾਕ ਹਨ।

ਇਸ ਵਕਤ ਲੱਕੜ ਨੂੰ ਪੱਤੀ ਵਾਂਗ ਕੁਤਰਕੇ ਨਕਲੀ ਰੰਗ ਤੇ ਨਕਲੀ ਫਲੇਵਰਜ ਲਾ ਕੇ ਬਾਜਾਰ ਵਿੱਚ ਨਕਲੀ ਚਾਹ ਵੇਚੀ ਜਾ ਰਹੀ ਹੈ। ਹੋਟਲਾਂ, ਢਾਬਿਆਂ ’ਚ ਇੱਕ ਵਾਰ ਵਰਤੀ ਗਈ ਚਾਹ ਨੂੰ ਵੀ ਦੁਬਾਰਾ ਰੰਗ ਕਰਕੇ ਵੇਚਿਆ ਜਾ ਰਿਹਾ ਹੈ।
ਵੱਖ-ਵੱਖ ਦੇਸ਼ਾਂ ਵਿੱਚ ਇਹ ਖਤਰਨਾਕ ਚੀਜ ਅੰਗਰੇਜ਼ਾਂ, ਪੁਰਤਗਾਲੀਆਂ, ਜਪਾਨੀਆਂ ਨੇ ਜ਼ਿਆਦਾ ਕਰਕੇ ਫੈਲਾਈ ਹੈ।
ਚਾਹ ਨੇ ਭਾਰਤੀ ਅਤੇ ਪਾਕਿਸਤਾਨੀ ਪੰਜਾਬੀਆਂ ਦਾ ਬਹੁਤ ਨੁਕਸਾਨ ਕੀਤਾ ਹੈ। ਇਸੇ ਚਾਹ ਨੇ ਪੰਜਾਬੀਆਂ ਦੀ ਦੁੱਧ, ਲੱਸੀ, ਅਧਰਿੜਕ ਆਦਿ ਦੀ ਆਦਤ ਛੁਡਵਾਈ , ਪੰਜਾਬੀਆਂ ਨੂੰ ਆਲਸੀ ਬਣਾਇਆ ਤੇ ਨਸ਼ਿਆਂ ਵੱਲ ਵੀ ਚਾਹ ਨੇ ਹੀ ਪ੍ਰੇਰਿਤ ਕੀਤਾ।

ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਹਦਾ ਬੱਚਾ ਨਸ਼ੱਈ ਨਾ ਬਣੇ। ਪਰ ਭੋਲੇ ਮਾਪਿਆਂ ਨੂੰ ਇਹ ਨਹੀਂ ਪਤਾ ਕਿ ਉਹ ਗਰਭਵਤੀ ਮਾਂ ਨੂੰ ਵੀ ਚਾਹ ਪਿਲਾ ਕੇ ਜੰਮਣ ਵਾਲੇ ਬੱਚੇ ਨੂੰ ਜਨਮ ਤੋਂ ਪਹਿਲਾਂ ਹੀ ਨਸ਼ੇ ਲੈਣ ਲਈ ਪ੍ਰੇਰਿਤ ਕਰ ਬੈਠਦੇ ਹਨ। ਫਿਰ ਜੰਮਦੇ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਚਾਹ ’ਤੇ ਲਾ ਲੈਂਦੇ ਹਨ।

ਚਾਹ ਤੇਜ਼ਾਬੀ ਖਾਣਿਆਂ ’ਚ ਆਉਂਦੀ ਹੈ। ਤੇਜ਼ਾਬੀ ਖਾਣੇ ਸਾਰੇ ਹੀ ਸਿਹਤ ਦਾ ਨੁਕਸਾਨ ਕਰਦੇ ਹਨ। ਚਾਹ, ਕੌਫੀ, ਕੋਲਡ ਡਰਿੰਕ, ਪ੍ਰੋਸੈਸਡ ਜਾਂ ਚਿਲਡ ਫੂਡ, ਬੋਤਲਬੰਦ ਖਾਣੇ, ਜੰਕ ਫੂਡ, ਫਾਸਟ ਫੂਡ, ਤਲੇ ਤੜਕੇ ਖਾਣੇ, ਮਠਿਆਈ, ਬੇਕਰੀ ਪ੍ਰੋਡਕਟਸ ਆਦਿ ਤੇਜ਼ਾਬੀ ਖਾਣੇ ਹਨ।
ਵਿਗਿਆਨੀਆਂ, ਡਾਕਟਰਾਂ ਅਤੇ ਸਿਹਤ ਸਰਵੇਖਣ ਕਰਨ ਵਾਲਿਆਂ ਤੇ ਸਭ ਸਰਕਾਰਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸੰਸਾਰ ਵਿੱਚ ਮਨੁੱਖ ਦੇ ਸਮੇਂ ਤੋਂ ਪਹਿਲਾਂ ਮਰਨ ਅਤੇ ਰੋਗੀ ਹੋਣ ਵਿਚ ਸਭ ਤੋਂ ਵੱਧ ਇਹੋ ਖਤਰਨਾਕ ਖਾਣੇ ਜਿੰਮੇਵਾਰ ਹਨ।
ਡਾ. ਬਲਰਾਜ ਬੈਂਸ/ਡਾ. ਕਰਮਜੀਤ ਕੌਰ ਬੈਂਸ,
ਬੈਂਸ ਹੈਲਥ ਸੈਂਟਰ, ਮੋਗਾ
ਮੋ. 94630-38229

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ