ਦਿੱਲੀ : ਨਗਰ ਨਿਗਮ ਚੋਣਾਂ ਲਈ ਆਪ ਨੇ ਖਿੱਚੀਆਂ ਤਿਆਰੀਆਂ

1 ਤੋਂ 30 ਸਤੰਬਰ ਤੱਕ ‘ਆਪ ਕਾ ਵਿਧਾਇਕ, ਆਪਕੇ ਦੁਆਰ’ ਅਭਿਆਨ

ਨਵੀਂ ਦਿੱਲੀ (ਏਜੰਸੀ) ਰਾਜਧਾਨੀ ਦਿੱਲੀ ’ਚ ਆਉਂਦੇ ਸਾਲ 2022 ’ਚ ਦਿੱਲੀ ਨਗਰ ਨਿਗਮ ਚੋਣਾਂ ਹੋਣ ਵਾਲੀਆਂ ਹਨ ਐਮਸੀਡੀ ਚੋਣਾਂ ’ਚ ਆਮ ਆਦਮੀ ਪਾਰਟੀ, ਭਾਜਪਾ ਨੂੰ ਟੱਕਰ ਦੇਣ ਲਈ ਤਿਆਰ ਹੈ ਇਸ ਦੇ ਲਈ ਆਮ ਆਦਮੀ ਪਾਰਟੀ ਲਗਾਤਾਰ ਭਾਜਪਾ ’ਤੇ ਹਮਲਾਵਰ ਹੈ ਆਮ ਆਦਮੀ ਪਾਰਟੀ ਦਿੱਲੀ ਦੇ ਵਿਕਾਸ ਕੰਮਾਂ ’ਚ ਜ਼ੋਰਾਂ-ਸ਼ੋਰਾਂ ਨਾਲ ਜੁਟੀ ਹੈ।

ਹੁਣ ਐਮਸੀਡੀ ਨੂੰ ਕੂੜਾ ਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਦਿੱਲੀ ’ਚ 1 ਤੋਂ 30 ਸਤੰਬਰ ਤੱਕ ‘ਆਪਕਾ ਵਿਧਾਇਕ, ਆਪਕੇ ਦੁਆਰ’ ਮਹਾਂ ਅਭਿਆਨ ਚਲਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਆਪ ਦੇ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ 1 ਤੋਂ 30 ਸਤੰਬਰ ਤੱਕ ਐਮਸੀਡੀ ਨੂੰ ਕੂੜਾ ਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਦਿੱਲੀ ’ਚ ਅਭਿਆਨ ਚਲਾਵੇਗੀ।

ਗੋਪਾਲ ਰਾਏ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੇ ਅੰਦਰ ਬਦਲਾਅ ਹੋਇਆ ਉਸ ਨੂੰ ਐਮਸੀਡੀ ’ਚ ਵੀ ਬਦਲਾਅ ਦੀ ਲੜਾਈ ਜਨਤਾ ਦੇ ਨਾਲ ਮਿਲ ਕੇ ਲੜਾਂਗੇ ਐਮਸੀਡੀ ਉਪ ਚੋਣਾਂ ’ਚ ਭਾਜਪਾ ਪਹਿਲੀ ਵਾਰ ਦਿੱਲੀ ਦੇ ਅੰਦਰ ਜ਼ੀਰੋ ’ਤੇ ਆਈ ਸੀ ਉਸੇ ਤਰ੍ਹਾਂ ਇਯ ਵਾਰ ਐਮਸੀਡੀ ਚੋਣਾਂ ’ਚ ਹੋਵੇਗਾ।

ਵਿਧਾਇਕ ਕਰਨਗੇ ਅਭਿਆਨ ਦੀ ਅਗਵਾਈ

‘ਆਪਕਾ ਵਿਧਾਇਕ, ਆਪਕੇ ਦੁਆਰ’ ਮਹਾਂ ਅਭਿਆਨ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਨਗੇ ਅਭਿਆਨ ਲਈ 25 ਤੋਂ 30 ਅਗਸਤ ਤੱਕ ਦਿੱਲੀ ਦੇ ਸਾਰੇ 272 ਵਾਰਡਾਂ ’ਚ ਬੈਠਕਾਂ ਕੀਤੀਆਂ ਜਾਣਗੀਆਂ ਰਾਏ ਨੈ ਕਿਹਾ ਕਿ ਭਾਜਪਾ ਨੂੰ ਦਿੱਲੀ ਦੀ ਜਨਤਾ ਨੇ ਐਮਸੀਡੀ ’ਚ ਵਾਰ ਵਾਰ ਮੌਥਾ ਦਿੱਤਾ ਹੈ ਪਰ ਇਸ ਦੇ ਬਦਲੇ ਭਾਜਪਾ ਨੇ ਲੋਕਾਂ ਨੂੰ ਕੂੜਾ ਤੇ ਭ੍ਰਿਸ਼ਟਾਚਾਰ ਹੀ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ