ਨਾਰਾਇਣ ਰਾਣੇ ਨੂੰ ਮਿਲੀ ਜ਼ਮਾਨਤ
ਮੁੰਬਈ (ਏਜੰਸੀ)। ਮਹਾਂਰਾਸ਼ਟਰ ਦੇ ਮੁੱਖ ਮੰਤਰੀ ਉਦੈਵ ਠਾਕਰੇ ਦੇ ਖਿਲਾਫ਼ ਅਪਮਾਨਜਨਕ ਟਿੱਪਣੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੇਂਦਰੀ ਮੰਤਰੀ ਨਾਰਾਇਣ ਰਾਣੇ ਨੂੰ ਜ਼ਮਾਨਤ ਮਿਲ ਗਈ ਹੈ ਮਹਾਂਰਾਸ਼ਟਰ ’ਚ ਰਤਰਾਗਿਰੀ ਜ਼ਿਲ੍ਹਾ ਦੀ ਇੱਕ ਅਦਾਲਤ ਨੇ ਮੰਗਲਵਾਰ ਦੀ ਰਾਤ ਰਾਣੇ ਨੂੰ ਜਮਾਨਤ ਦਿੱਤੀ।
ਰਾਣੇ ਨੂੰ ਅਦਾਲਤ ’ਚ ਪੇਸ਼ ਕੀਤੇ ਜਾਣ ਸਮੇਂ ਉਨ੍ਹਾਂ ਦੀ ਪਤਨੀ ਨੀਲਮ ਰਾਣੇ ਤੇ ਪੁੱਤਰ ਨਿਤੇਸ਼ ਤੇ ਨਿਲੇਸ਼ ਰਾਣਾ ਵੀ ਉੱਥੇ ਮੌਜ਼ੂਦ ਸਨ ਜ਼ਿਕਰਯੋਗ ਹੈ ਕਿ ਰਾਣੇ ਅਜ਼ਾਦੀ ਦਿਵਸ ਸਬੰਧਿਤ ਮੁੱਖ ਮੰਤਰੀ ਠਾਕਰੇ ਖਿਲਾਫ਼ ਅਪਮਾਨਜਨਕ ਟਿੱਪਣੀ ਕੀਤੀ ਸੀ ਤੇ ਉਨ੍ਹਾਂ (ਸ੍ਰੀ ਉਦੈਵ) ਥੱਪੜ ਮਾਰਨ ਦੀ ੱਗਲ ਕਹੀ ਸੀ ਇਸ ਮਾਮਲੇ ’ਚ ਪੁਲਿਸ ਨੇ ਉਨ੍ਹਾਂ ਗ੍ਰਿਫ਼ਤਾਰ ਕੀਤਾ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਮਹਾਡ ’ਚ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕੀਤਾ ਸੀ, ਜਿੱਥੇ ਉਨ੍ਹਾਂ (ਰਾਣੇ) ਨੂੰ ਜਮਾਨਤ ਮਿਲ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ