ਸ਼੍ਰੀ ਬਾਲਾ ਜੀ ਸੰਕੀਰਤਨ ਮੰਡਲ ਦੀ ਮੀਟਿੰਗ ਸੰਪੰਨ

ਸਾਲਾਸਰ ਧਾਮ ਵਿਖੇ ਧਰਮਸ਼ਾਲਾ ਦਾ ਸ਼ੁਭ ਉਦਘਾਟਨ 9 ਦਸੰਬਰ ਨੂੰ

ਕੋਟਕਪੂਰਾ, ( ਸੁਭਾਸ਼ ਸ਼ਰਮਾ ) | ਸ਼ਹਿਰ ਦੀ ਸੱਭ ਤੋਂ ਪੁਰਾਣੀ ਅਤੇ ਪ੍ਰਸਿੱਧ ਧਾਰਮਿਕ ਸੰਸਥਾ ਸ਼੍ਰੀ ਬਾਲਾ ਜੀ ਸੰਕੀਰਤਨ ਮੰਡਲ ਦੀ ਮੀਟਿੰਗ ਸਥਾਨਕ ਫਰੀਦਕੋਟ ਰੋਡ ‘ਤੇ ਸਥਿਤ ਹੋਟਲ ਵਿਖੇ ਪ੍ਰਧਾਨ ਗੋਪਾਲ ਕ੍ਰਿਸ਼ਨ ਬਾਟਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਮੰਡਲ ਦੇ ਸਰਪ੍ਰਸਤ ਲਲਿਤ ਮੋਹਨ ਗੁਪਤਾ ਐਡਵੋਕੇਟ ਚੇਅਰਮੈਨ ਨਗਰ ਸੁਧਾਰ ਟਰੱਸਟ ਫਰੀਦਕੋਟ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਪ੍ਰਧਾਨ ਗੋਪਾਲ ਕ੍ਰਿਸ਼ਨ ਬਾਟਾ ਨੇ ਦੱਸਿਆ ਕਿ ਪਿੱਛਲੇ ਸਾਲ ਪੂਰੀ ਦੁਨੀਆ ਅੰਦਰ ਕੋਵਿਡ 19 ਕਾਰਨ ਪੂਰੀ ਅਰਥ ਵਿਵਸਥਾ ਹੀ ਚਰਮਰਾ ਗਈ ਸੀ ਅਤੇ ਸਾਰੇ ਹੀ ਕੰਮ ਠੱਪ ਹੋ ਗਏ।

ਮੰਡਲ ਦੁਆਰਾ ਸਾਰੇ ਸ਼ਹਿਰ ਨਿਵਾਸੀਆਂ ਅਤੇ ਇਲਾਕੇ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਾਲਾਸਰ ਧਾਮ ਰਾਜਸਥਾਨ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼੍ਰੀ ਬਾਲਾ ਜੀ ਸੇਵਾ ਸਦਨ ਕੋਟਕਪੂਰਾ ਦਾ ਨਿਰਮਾਣ ਕਰਵਾਇਆ ਸੀ ਪ੍ਰੰਤੂ ਲਾਕਡਾਊਨ ਦੇ ਚਲਦੇ ਇਸ ਦਾ ਰਸਮੀ ਤੌਰ ‘ਤੇ ਉਦਘਾਟਨ ਨਹੀਂ ਹੋ ਸਕਿਆ ਸੀ। ਹੁਣ ਸ਼੍ਰੀ ਬਾਲਾ ਜੀ ਦੀ ਕ੍ਰਿਪਾ ਸਦਕਾ ਧਰਮਸ਼ਾਲਾ ਅੰਦਰ ਹਨੂੰਮਾਨ ਜੀ ਦੀ ਮੂਰਤੀ ਸਥਾਪਨਾ 15 ਅਕਤੂਬਰ ਨੂੰ ਅਤੇ ਉਦਘਾਟਨ ਸਮਾਰੋਹ 9 ਦਸੰਬਰ ਨੂੰ ਹੋਵੇਗਾ, ਸਾਰੇ ਸ਼ਹਿਰ ਨਿਵਾਸੀ ਇਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ।

ਸਰਪ੍ਰਸਤ ਲਲਿਤ ਮੋਹਨ ਗੁਪਤਾ ਨੇ ਸਾਰੇ ਇਲਾਕਾ ਨਿਵਾਸੀਆਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਹੈ ਕਿ ਧਰਮਸ਼ਾਲਾ ਦੇ ਰਹਿੰਦੇ ਬਕਾਇਆ ਕੰਮਾਂ ਲਈ ਦਿਲ ਖੋਲ੍ਹ ਕੇ ਦਾਨ ਦੇਣ ਕਿਉਂਕ ਇਸ ਧਰਮਸ਼ਾਲਾ ਅੰਦਰ ਯਾਤਰੀਆਂ ਦੇ ਰਹਿਣ ਅਤੇ ਖਾਣੇ ਦੀ ਪੂਰੀ ਵਿਵਸਥਾ ਕਰਨ ਦਾ ਉਪਰਾਲਾ ਕੀਤਾ ਜਾਵੇਗਾ।ਇਸ ਤੋਂ ਪਹਿਲਾ ਪੰਡਤ ਰਾਮ ਲਾਲ ਸ਼ਰਮਾ ਦੀ ਅਗਵਾਈ ਹੇਠ ਸਾਰੇ ਮੈਬਰਾਂ ਨੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਇਸ ਮੀਟਿੰਗ ਵਿੱਚ ਮੰਡਲ ਦੇ ਮੈਂਬਰ ਜਿੰਨਾਂ ਵਿੱਚ ਅਤੁੱਲ ਮਿੱਤਲ, ਅਮਿਤ ਗੋਇਲ, ਵਿਨੋਦ ਅਗਰਵਾਲ, ਰਵੀ ਬਾਂਸਲ, ਡਾ. ਸੁਰਿੰਦਰ ਕੁਮਾਰ ਦਿਵੇਦੀ, ਕਪਿਲ ਮਨੋਚਾ, ਰਤਨ ਗੋਇਲ, ਸਤੀਸ਼ ਬਾਂਸਲ, ਸੰਦੀਪ ਕੁਮਾਰ, ਰਾਜੇਸ਼ ਗੋਇਲ, ਵਿਜੈ ਛਾਬੜਾ, ਅਨਿਲ ਅਗਰਵਾਲ, ਰਾਹੁਲ ਮਲਿਕ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ। ਅੰਤ ਵਿੱਚ ਸਾਰੇ ਮੈਂਬਰਾਂ ਨੇ ਪ੍ਰੀਤੀ ਭੋਜਨ ਦਾ ਪ੍ਰਸ਼ਾਦ ਗ੍ਰਹਿਣ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ