ਪੰਜ ਪੁਲਿਸ ਮੁਲਾਜ਼ਮ ਜ਼ਖਮੀ
ਸ੍ਰੀਗੰਗਾਨਗਰ, (ਏਜੰਸੀ)। ਰਾਜਸਥਾਨ ’ਚ ਸ੍ਰੀਗੰਗਾਨਗਰ ’ਚ ਭਰਤਪੁਰ ਜ਼ਿਲ੍ਹੇ ’ਚ ਪੰਚਾਇਤੀ ਰਾਜ ਸੰਸਥਾਵਾਂ ਦੀ ਚੋਣ ਡਿਊਟੀ ਲਈ ਜਾ ਰਹੇ ਪੁਲਿਸ ਬਲ ਦੀ ਇੱਕ ਬੱਸ ’ਚ ਦੇਰ ਰਾਤ ਰਾਜਪੁਰਾ-ਦੌਸਾ ਹਾਈਵੇ ’ਤੇ ਆਂਧੀ ਥਾਣਾ ਖੇਤਰ ’ਚ ਇੱਕ ਕੈਂਟਰ ਦੇ ਟੱਕਰ ਮਾਰ ਦੇਣ ਨਾਲ ਪੁਲਿਸ ਦੇ ਤਿੰਨ ਹੌਲਦਾਰ ਤੇ ਦੋ ਸਿਪਾਹੀ ਜ਼ਖਮੀ ਹੋ ਗਏ।
ਪੁਲਿਸ ਦਲ ’ਚ ਸ਼ਾਮਲ ਪੁਲਿਸ ਉੱਚ ਅਧਿਕਾਰੀ ਰਾਮ ਪ੍ਰਕਾਸ਼ ਨੇ ਦੱਸਿਆ ਕਿ ਭਰਤਪੁਰ ਜ਼ਿਲ੍ਹੇ ’ਚ ਤਿੰਨ ਗੇੜਾਂ ’ਚ ਚੋਣਾਂ ਹੋਣ ਵਾਲੀਆਂ ਪੰਚਾਇਤੀ ਸੂਬਾ ਸੰਸਥਾਵਾਂ ’ਚ ਚੋਣ ਡਿਊਟੀ ਲੱਗਣ ’ਤੇ ਸ੍ਰੀਗੰਗਾਨਗਰ ਜ਼ਿਲ੍ਹੇ ’ਚ 350 ਪੁਲਿਸ ਮੁਲਾਜ਼ਮ ਕੱਲ੍ਹ ਦੁਪਹਿਰ ਕਈ ਬੱਸਾਂ ਰਾਹੀਂ ਰਾਵਾਨਾ ਹੋਏ ਸਨ ਇਨ੍ਹਾਂ ’ਚੋਂ ਇੱਕ ਨਿੱਜੀ ਬੱਸ ’ਚ ਕਰੀਬ 45 ਪੁਲਿਸ ਮੁਲਾਜ਼ਮ ਸਨ।
ਉਨ੍ਹਾਂ ਦੱਸਿਆ ਕਿ ਰਾਤ ਜੈਪੁਰ-ਦੌਸਾ ਹਾਈਵੇ ’ਤੇ ਇੱਕ ਹੋਟਲ ’ਚ ਖਾਣਾ ਖਾਣ ਤੋਂ ਬਾਅਦ ਬੱਸ ਦੌਸਾ ਲਈ ਰਵਾਨਾ ਹੋਈ ਸੀ ਦੌਸਾ ਤੋਂ ਕਰੀਬ 17 ਕਿਮੀ ਪਹਿਲਾਂ ਰਾਤ 12:30 ਵਜੇ ਦੇ ਕਰੀਬ ਡਰਾਈਵਰ ਨੇ ਸੜਕ ਕਿਨਾਰੇ ਬੱਸ ਰੋਕ ਦਿੱਤੀ, ਇੱਕ ਸਿਪਾਹੀ ਬੱਸ ’ਚੋਂ ਉਤਰਿਆ ਸੀ ਤੇ 2-3 ਸਿਪਾਹੀ ਹੋਰ ਉਤਰਨ ਵਾਲੇ ਸਨ, ਉਦੋਂ ਪਿੱਛੋਂ ਕੈਂਟਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਬੱਸ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ ਤੇ ਪਿੱਛੇ ਬੈਠੇ ਪੁਲਿਸ ਮੁਲਾਜ਼ਮਾਂ ਨੂੰ ਕਾਫ਼ੀ ਸੱਟਾਂ ਲੱਗੀਆਂ ਕੈਂਟਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਮਾਮਲਾ ਦਰਜ ਕਰਕੇ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ