ਮਾਤਾ ਸਰੋਜ ਰਾਣੀ ਇੰਸਾਂ ਨੂੰ ਨਾਮ ਚਰਚਾ ਕਰਕੇ ਦਿੱਤੀਆਂ ਸ਼ਰਧਾਂਜਲੀਆਂ

ਮਾਤਾ ਸਰੋਜ ਰਾਣੀ ਇੰਸਾਂ ਨੂੰ ਨਾਮ ਚਰਚਾ ਕਰਕੇ ਦਿੱਤੀਆਂ ਸ਼ਰਧਾਂਜਲੀਆਂ

ਸਰਸਾ, (ਸੱਚ ਕਹੂੰ ਨਿਊਜ਼) ਐੱਮਐੱਸਜੀ ਕੰਪਲੈਕਸ ਸਰਸਾ ਨਿਵਾਸੀ ਮਾਤਾ ਸਰੋਜ ਰਾਣੀ ਇੰਸਾਂ ਪਤਨੀ ਸ੍ਰੀ ਵਾਸਦੇਵ ਇੰਸਾਂ (ਸੰਗਰੂਰ ਵਾਲੇ) ਮਿਤੀ 30 ਅਪਰੈਲ 2021 ਨੂੰ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਿਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ ਅੱਜ ਉਨ੍ਹਾਂ ਨਮਿੱਤ ਸ਼ਰਧਾਂਜਲੀ ਵਜੋਂ ਨਾਮ ਚਰਚਾ ਸ਼ਾਹ ਸਤਿਨਾਮ ਜੀ ਮਾਰਗ ਸਥਿੱਤ ਧਾਲੀਵਾਲ ਪੈਲੇਸ ਵਿਖੇ ਕੀਤੀ ਗਈ ਨਾਮ ਚਰਚਾ ’ਚ ਪਹੁੰਚੇ ਰਿਸ਼ਤੇਦਾਰਾਂ, ਸਾਧ-ਸੰਗਤ ਅਤੇ ਜ਼ਿੰਮੇਵਾਰਾਂ ਨੇ ਵਿੱਛੜੀ ਆਤਮਾ ਨੂੰ ਸ਼ਰਧਾਂਜਲੀ ਦਿੱਤੀ ਇਸ ਮੌਕੇ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਕੀਤੀ ਤੇ ਦਰਬਾਰ ਦੇ ਪਵਿੱਤਰ ਗਰੰਥਾਂ ’ਚੋਂ ਸੰਤਾਂ ਮਹਾਤਮਾ ਦੇ ਪਵਿੱਤਰ ਬਚਨ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਏ ਇਸ ਦੌਰਾਨ ਪੂਜਨੀਕ ਗੁਰੂ ਜੀ ਦੇ ਸਤਿਸੰਗ ਵਾਲੀ ‘ਗੱਡੀ ਅਜ਼ਲ ਸਪੈਸ਼ਲ’ ਰਿਕਾਰਡਡ ਵੀਡੀਓ ਸਾਧ-ਸੰਗਤ ਨੂੰ ਦਿਖਾਈ ਗਈ

ਜਿਸ ਵਿੱਚ ਪੂਜਨੀਕ ਗੁਰੂ ਜੀ ਨੇ ਮਨੁੱਖੀ ਜੀਵਨ ਦੀ ਨਾਸ਼ਮਾਨਤਾ ਦਾ ਜ਼ਿਕਰ ਕਰਦਿਆਂ ਫਰਮਾਇਆ ਕਿ ਪਰਮਾਤਮਾ ਦਾ ਨਾਮ ਜਪਣ ਵਾਲੇ ਸੰਸਾਰ ’ਚ ਨੇਕ ਕਮਾਈ ਕਰਦੇ ਹੋਏ ਸੱਚਖੰਡ ਜਾ ਸਮਾਉਂਦੇ ਹਨ ਇਸ ਮੌਕੇ 45 ਮੈਂਬਰ ਹਰਿਆਣਾ ਅਮਰਜੀਤ ਸਿੰਘ ਇੰਸਾਂ ਨੇ ਮਾਤਾ ਸਰੋਜ ਰਾਣੀ ਇੰਸਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਮਾਤਾ ਜੀ ਮਾਨਵਤਾ ਭਲਾਈ ਦੇ ਕਾਰਜਾਂ ’ਚ ਹਮੇਸ਼ਾ ਮੋਹਰੀ ਰਹਿੰਦੇ ਸਨ ਉਨ੍ਹਾਂ ਪਰਮਾਰਥ ਦੇ ਰਸਤੇ ’ਤੇ ਚਲਦਿਆਂ ਆਪਣੇ ਸਾਰੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਨਾਲ ਜੋੜ ਕੇ ਰੱਖਿਆ

ਉਨ੍ਹਾਂ ਆਪਣੇ ਦੋਵਾਂ ਪੁੱਤਰਾਂ ਨੂੰ ਚੰਗੇ ਸੰਸਕਾਰਾਂ ਦੀ ਲੜੀ ’ਚ ਜੋੜ ਕੇ ਡੇਰਾ ਸੱਚਾ ਸੌਦਾ ਦੀ ਸੇਵਾ ’ਚ ਲਾਇਆ ਮਾਂ ਦਾ ਰਿਸ਼ਤਾ ਸਾਰੇ ਰਿਸ਼ਤਿਆਂ ਤੋਂ ਉੱਚਾ ਹੈ ਜੋ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਜਿਉਣਾ ਵੀ ਸਿਖਾਉਂਦੀ ਹੈ ਮਾਂ ਦਾ ਦੇਣ ਕੋਈ ਨਹੀਂ ਦੇ ਸਕਦਾ ਮਾਂ ਦੇ ਦਿੱਤੇ ਹੋਏ ਸੰਸਕਾਰ ਹੀ ਹੁੰਦੇ ਹਨ ਕਿ ਬੱਚਾ ਪ੍ਰਮਾਤਮਾ ਨਾਲ ਜੁੜਦਾ ਹੈ ਨਾਮ ਚਰਚਾ ਦੇ ਅੰਤ ’ਚ ਵੱਖ-ਵੱਖ ਸੰਮਤੀਆਂ ਤੇ ਸੰਸਥਾਵਾਂ ਵੱਲੋਂ ਆਏ ਹੋਏ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਏ ਗਏ ਨਾਮ ਚਰਚਾ ਦੌਰਾਨ, ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ, 45 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ, ਬਲਾਕ ਸ਼ਾਹ ਸਤਿਨਾਮ ਜੀ ਪੁਰਾ ਤੇ ਸਰਸਾ ਦੀ ਸਾਧ-ਸੰਗਤ ਤੋਂ ਇਲਾਵਾ ਸੇਵਾ ਸੰਮਤੀ ਦੇ ਸਮੂਹ ਸੇਵਾਦਾਰ ਹਾਜ਼ਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ