ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home ਇੱਕ ਨਜ਼ਰ ਰਾਜਨੀਤੀ ਅਤੇ ਵ...

    ਰਾਜਨੀਤੀ ਅਤੇ ਵਾਤਾਵਰਨ ਦਾ ਪ੍ਰਦੂਸ਼ਣ ਖਤਮ ਕਰੇਗੀ ਆਮ ਆਦਮੀ ਪਾਰਟੀ : ਚੱਠਾ

    Aam Aadmi Party Sachkahoon

    ਰਾਜਨੀਤੀ ਅਤੇ ਵਾਤਾਵਰਨ ਦਾ ਪ੍ਰਦੂਸ਼ਣ ਖਤਮ ਕਰੇਗੀ ਆਮ ਆਦਮੀ ਪਾਰਟੀ : ਚੱਠਾ

    (ਸੁਰਿੰਦਰ ਸਿੰਘ) ਧੂਰੀ। ਆਮ ਆਦਮੀ ਪਾਰਟੀ ਹਲਕਾ ਧੂਰੀ ਦੇ ਆਗੂਆਂ ਵੱਲੋਂ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ 53ਵਾਂ ਜਨਮ ਦਿਨ ਛਾਂਦਾਰ ਅਤੇ ਫਲਦਾਰ ਬੂਟੇ ਵੰਡ ਕੇ ਮਨਾਇਆ ਗਿਆ। ਇਸ ਮੌਕੇ ਆਪ ਦੇ ਟਰੇਡ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਐਸ.ਐਸ.ਚੱਠਾ, ਰਾਜਵੰਤ ਸਿੰਘ ਘੁੱਲੀ, ਡਾ. ਅਨਵਰ ਭਸੌੜ, ਪਰਮਿੰਦਰ ਸਿੰਘ ਪੰਨੂ ਕਾਤਰੋਂ, ਅਮਰਦੀਪ ਸਿੰਘ ਧਾਂਦਰਾ ਅਤੇ ਸ਼ਾਮ ਸਿੰਗਲਾ ਸ਼ਾਮਿਲ ਹੋਏ।

    ਇਸ ਮੌਕੇ ਆਪ ਆਗੂ ਐਸ.ਐਸ.ਚੱਠਾ ਨੇ ਧੂਰੀ ਵਿਖੇ ਬੂਟੇ ਲਗਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਕਤ ਰਾਜਨੀਤੀ ਅਤੇ ਵਾਤਾਵਰਣ ਦੋਵੇਂ ਹੀ ਪ੍ਰਦੂਸ਼ਿਤ ਹੁੰਦੇ ਜਾ ਰਹੇ ਹਨ ਜਿਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜਨਮਦਿਨ ‘ਤੇ ਬੂਟੇ ਲਗਾ ਕੇ ਵਾਤਾਵਰਨ ਦਾ ਪ੍ਰਦੂਸ਼ਣ ਘਟਾਉਣ ਦਾ ਉਪਰਾਲਾ ਕੀਤਾ ਗਿਆ ਹੈ ਇਸ ਮੌਕੇ ਹਰਪ੍ਰੀਤ ਸਿੰਘ ਗਿੱਲ, ਨਿਰਭੈ ਸਿੰਘ ਸਰਪੰਚ, ਮਾ. ਰਮੇਸ਼ ਕੁਮਾਰ ਸ਼ਰਮਾਂ, ਨਰੇਸ਼ ਸਿੰਗਲਾ, ਬਿੱਕਰ ਸਿੰਘ ਠੇਕੇਦਾਰ, ਪ੍ਰੀਤ ਧੂਰੀ, ਗੁਰਪ੍ਰੀਤ ਸਿੰਘ ਭੁੱਲਰ, ਗੁਰਬਖਸ਼ੀਸ਼ ਸਿੰਘ ਆਗੂ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ