ਅਜ਼ਾਦੀ ਦਿਹਾੜੇ ’ਤੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਸਬੰਧੀ ਕਿਸਾਨ-ਮਜ਼ਦੂਰ ਯੂਨੀਅਨ ਨੇ ਧਰਨਾ ਲਾ ਕੇ ਦੋ ਘੰਟੇ ਕੀਤਾ ਨੈਸ਼ਨਲ ਹਾਈਵੇ ਜਾਮ

ਅਜ਼ਾਦੀ ਦਿਹਾੜੇ ’ਤੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਸਬੰਧੀ ਕਿਸਾਨ-ਮਜ਼ਦੂਰ ਯੂਨੀਅਨ ਨੇ ਧਰਨਾ ਲਾ ਕੇ ਦੋ ਘੰਟੇ ਕੀਤਾ ਨੈਸ਼ਨਲ ਹਾਈਵੇ ਜਾਮ

ਜਗਰਾਓਂ, (ਜਸਵੰਤ ਰਾਏ )। ਅਜ਼ਾਦੀ ਦਿਹਾੜੇ ਵਾਲੇ ਦਿਨ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਅਤੇ ਹੋਰ ਯੂਨੀਅਨਾਂ ਦੇ ਸਹਿਯੋਗ ਨਾਲ ਨੇੜਲੇ ਚੌਂਕੀਮਾਨ ਟੋਲ ਪਲਾਜ਼ਾ ਦੇ ਨੈਸ਼ਨਲ ਹਾਈਵੇ ਨੂੰ ਡੀਜ਼ਲ, ਪੈਟਰੋਲ ਤੇ ਗੈਸ ਦੀਆਂ ਨਿੱਤ ਵਧਦੀਆਂ ਬੇਲਗਾਮ ਕੀਮਤਾਂ ਨੂੰ ਲੈ ਕੇ ਦੋ ਘੰਟੇ ਲਈ ਧਰਨਾ ਲਾ ਕੇ ਜਾਮ ਕੀਤਾ ਗਿਆ। ਅਸਮਾਨ ਛੂੰਹਦੀਆਂ ਤੇ ਖੂਨ-ਪੀਣੀਆਂ ਕੀਮਤਾਂ ਦੇ ਭਖ਼ਦੇ ਲੋਕ ਮੁੱਦੇ ਤੇ ਇਲਾਕੇ ਭਰ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ/ਮਜ਼ਦੂਰਾਂ ਤੇ ਟਰਾਂਸਪੋਰਟ ਵਾਲਿਆਂ ਦੀ ਭਾਰੀ ਲਾਮਬੰਦੀ ਨਾਲ ਟੋਲ ਸੜਕ ਦੇ ਦੋਵੇਂ ਪਾਸੇ ਟਰੈਕਟਰਾਂ, ਟਰਾਲੀਆਂ, ਕਾਰਾਂ, ਮੋਟਰਸਾਈਕਲਾਂ, ਸਕੂਟਰਾਂ ਦਾ ਲੰਮਾ ਸਿਲਸਿਲਾ ਦੇਖਣ ਨੂੰ ਮਿਲਿਆ। ਪਰ ਵਲੰਟੀਅਰਾਂ ਨੇ ਹਰ ਐਂਬੂਲੈਂਸ ਤੇ ਹਰ ਮਰੀਜ਼ ਵਾਲੀ ਗੱਡੀ ਨੂੰ ਬਿਨਾਂ ਕਿਸੇ ਦੇਰੀ ਰਸਤਾ ਦਿੱਤਾ ਗਿਆ।

ਇਸ ਮੋਕੇ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ ਦੀ ਅਗਵਾਈ ਹੇਠ ਜਸਦੇਵ ਸਿੰਘ ਲਲਤੋਂ, ਰਣਜੀਤ ਸਿੰਘ ਗੂੜੇ, ਜਸਵੀਰ ਸਿੰਘ, ਆਤਮਾ ਸਿੰਘ ਬੋਪਾਰਾਏ, ਮਲਕੀਤ ਸਿੰਘ, ਜਸਵੀਰ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਦਿਆਲ ਸਿੰਘ ਤਲਵੰਡੀ, ਹਰਪਾਲ ਸਿੰਘ ਸਵੱਦੀ, ਰਘਵੀਰ ਸਿੰਘ ਮੋਰਕਰੀਮਾਂ, ਗੁਰਚਰਨ ਸਿੰਘ ਮਾਨ, ਜਸਵੰਤ ਸਿੰਘ ਮਾਨ, ਕਰਮ ਸਿੰਘ ਮਾਨ, ਅਵਤਾਰ ਸਿੰਘ ਤਲਵੰਡੀ ਸਮੇਤ ਸਮੂਚੇ ਪ੍ਰਬੰਧਾਂ ਨੂੰ ਬਾਖ਼ੂਬੀ ਢੰਗ ਨਾਲ ਨਿਭਾਇਆ ਅਤੇ ਦੱਸਿਆ ਕਿ ਜਥੇਬੰਦੀ ਦੀ ਵੱਲੋਂ ਆਰਟੀਆਈ ਸੂਚਨਾ ਅਨੂਸਾਰ ਪੈਟਰੋਲ ਦੀਆਂ ਮੁੱਢਲੀਆਂ ਤਾਂ ਘਟ ਹਨ ਪਰ ਸਰਕਾਰਾਂ ਦੇ ਟੈਕਸ ਪੈਟਰੋਲ ਤੇ 203 ਫੀਸਦੀ ਤੇ ਡੀਜ਼ਲ ਤੇ 158 ਫੀਸਦੀ ਨਾਲ ਇਹ ਕੀਮਤਾਂ ਸ਼ਤਕ ਪਾਰ ਕਰ ਜਾਂਦੀਆਂ ਹਨ।

ਇਸ ਦੀ ਮਿਸਾਲ ਕਿਸੇ ਵੀ ਦੇਸ਼ ’ਚੋਂ ਨਹੀਂ ਮਿਲਦੀ ਜਿਸ ਨੂੰ ਆਮ ਮਿਹਨਤਕਸ਼ ਲੋਕ ਕਦਾਚਿਤ ਵੀ ਹੋਰ ਵਧੇਰੇ ਸਹਿਣ ਨਹੀਂ ਕਰ ਸਕਦੇ। ਅੰਤ ’ਚ ਆਗੂਆਂ ਨੇ ਆਖਿਆ ਕਿ ਉਹ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਰੋਜ਼ਾਨਾ ਘੋਲ ਦੇ ਨਾਲ-ਨਾਲ ਸਮੇਂ-ਸਮੇਂ ਸਿਰ ਡੀਜ਼ਲ ਤੇ ਪੈਟਰੋਲ ਨੂੰ ਜੀਐੱਸਟੀ ਦੇ ਘੇਰੇ ’ਚ ਦਰਜ ਕਰਵਾਉਣ ਤੇ ਇਸ ਦੀਆਂ ਕੀਮਤਾਂ ਨੂੰ ਲਗਾਮ ਪਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ