21 ਏਜੰਡੇ ਹੋਣਗੇ ਅੱਜ ਕੈਬਨਿਟ ’ਚ ਪੇਸ਼, ਵਿਧਾਨ ਸੈਸ਼ਨ ਦੀ ਤਾਰੀਖ਼ਾਂ ਦਾ ਨਹੀਂ ਪੁੱਜਾ ਅਜੇ ਏਜੰਡਾ

ਚੈੱਕ ਰਾਹੀਂ ਪੈਨਸ਼ਨ ਅਦਾਇਗੀ ਬਾਰੇ ਵੀ ਫੈਸਲਾ ਲੈ ਸਕਦੀ ਐ ਕੈਬਨਿਟ, ਏਜੰਡੇ ਦਾ ਇੰਤਜ਼ਾਰ ਜਾਰੀ

ਮੁਹਾਲੀ ਨੂੰ ਬਲਾਕ ਬਣਾਉਣ ਬਾਰੇ ਵੀ ਲਿਆ ਜਾਏਗਾ ਫੈਸਲਾ

ਵਿਧਾਨ ਸਭਾ ਸੈਸ਼ਨ ਦੀਆਂ ਅੱਜ ਤੈਅ ਨਹੀਂ ਹੋਣ ਸਕਦੀਆਂ ਤਾਰੀਖ਼ਾਂ, ਨਹੀਂ ਆਇਆ ਏਜੰਡਾ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿਛਲੇ ਦੋ ਮਹੀਨੇ ਬਾਅਦ ਅੱਜ ਹੋਣ ਜਾ ਰਹੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ 21 ਏਜੰਡੇ ਆ ਰਹੇ ਹਨ। ਜਿਸ ’ਤੇ ਚਰਚਾ ਕਰਦੇ ਹੋਏ ਉਨ੍ਹਾਂ ਨੂੰ ਪਾਸ ਕੀਤੇ ਜਾਏਗਾ। ਇਥੇ ਹੀ 3 ਏਜੰਡੇ ਦਾ ਹੋਰ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਵਿਭਾਗੀ ਮੰਤਰੀ ਦੇ ਦਸਤਖ਼ਤ ਨਹੀਂ ਮਿਲਣ ਕਰਕੇ ਸ਼ਾਮਲ ਨਹੀਂ ਕੀਤਾ ਗਿਆ ਹੈ। ਕੈਬਨਿਟ ਮੰਤਰੀ ਜੇਕਰ ਸਮੇਂ ਸਿਰ ਚੰਡੀਗੜ੍ਹ ਪੁੱਜ ਜਾਂਦੇ ਹਨ ਤਾਂ ਤਿੰਨ ਏਜੰਡੇ ਨਾਲ ਕੈਬਨਿਟ ਵਿੱਚ 24 ਏਜੰਡੇ ’ਤੇ ਚਰਚਾ ਹੋਏਗਾ।

ਪੰਜਾਬ ’ਚ ਬੁਢਾਪਾ ਅਤੇ ਵਿਧਵਾ ਪੈਨਸ਼ਨ ਨੂੰ ਸਿੱਧੇ ਖਾਤੇ ਵਿੱਚ ਭੇਜਣ ਦੀ ਥਾਂ ’ਤੇ ਚੈੱਕ ਰਾਹੀਂ ਅਦਾਇਗੀ ਕਰਨ ਸਬੰਧੀ ਵੀ ਏਜੰਡਾ ਮੀਟਿੰਗ ਦੌਰਾਨ ਸ਼ਾਮਲ ਹੋ ਸਕਦਾ ਹੈ ਹਾਲਾਂਕਿ ਵਿਭਾਗ ਵਲੋਂ ਇਹ ਏਜੰਡਾ ਹੁਣ ਤੱਕ ਸਰਕਾਰ ਨੂੂੰ ਭੇਜਿਆ ਨਹੀਂ ਗਿਆ ਹੈ ਪਰ ਇਸ ਏਜੰਡੇ ਨੂੰ ਤਿਆਰ ਕਰਨ ਵਿੱਚ ਵਿਭਾਗੀ ਅਧਿਕਾਰੀ ਕਾਰਵਾਈ ਵਿੱਚ ਲਗੇ ਹੋਏ ਹਨ ਤਾਂ ਕਿ ਅੱਜ ਹੀ ਇਸ ’ਤੇ ਚਰਚਾ ਕਰਦੇ ਹੋਏ ਚੈੱਕ ਰਾਹੀਂ ਅਦਾਇਗੀ ਦੀ ਇਜਾਜ਼ਤ ਕੈਬਨਿਟ ਤੋਂ ਹਾਸਲ ਕੀਤੀ ਜਾ ਸਕੇ।

ਇਥੇ ਹੀ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਨੂੰ ਲੈ ਕੇ ਵੀ ਹੁਣ ਤੱਕ ਏਜੰਡਾ ਨਹੀਂ ਪੁੱਜਾ ਹੈ। ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਅਜੇ ਸਰਕਾਰ ਤਿਆਰ ਨਹੀਂ ਹੈ ਅਤੇ ਸੈਸ਼ਨ 8 ਸਤੰਬਰ ਤੋਂ ਪਹਿਲਾਂ ਕਰਨਾ ਹੈ, ਇਸ ਲਈ ਸਰਕਾਰ ਇਸ ’ਤੇ ਕੋਈ ਜਿਆਦਾ ਤੇਜੀ ਵੀ ਨਹੀਂ ਦਿਖਾ ਰਹੀ ਹੈ। ਮਾਨਸੂਨ ਸੈਸ਼ਨ ਕਦੋਂ ਅਤੇ ਕਿੰਨੇ ਦਿਨ ਲਈ ਸੱਦਿਆ ਜਾਏਗਾ, ਇਸ ਸਬੰਧੀ ਅੱਜ ਚਰਚਾ ਹੋਣਾ ਮੁਸ਼ਕਿਲ ਲਗ ਰਿਹਾ ਹੈ। ਹਾਲਾਂਕਿ ਵਿਭਾਗੀ ਅਧਿਕਾਰੀ ਇਸ ਏਜੰਡੇ ਨੂੰ ਲੈ ਕੇ ਤਿਆਰਬੈਠੇ ਹਨ, ਜੇਕਰ ਮੁੱਖ ਮੰਤਰੀ ਦਾ ਇਸ਼ਾਰਾ ਮਿਲਿਆ ਤਾਂ ਦੁਪਹਿਰ ਤੱਕ ਇਸ ਨੂੰ ਟੇਬਲ ਏਜੰਡੇ ਦੇ ਤੌਰ ’ਤੇ ਸ਼ਾਮਲ ਕੀਤਾ ਜਾ ਸਕਦਾ ਹੈ।  ਇਥੇ ਹੀ ਮੁਹਾਲੀ ’ਚ ਬਲਾਕ ਬਣਾਉਣ ਬਾਰੇ ਏਜੰਡਾ ਸ਼ਾਮਲ ਹੋ ਗਿਆ ਹੈ। ਮੁਹਾਲੀ ਵਿੱਚ ਇੱਕ ਹੋਰ ਬਲਾਕ ਬਣਾਉਣ ਸਬੰਧੀ ਹਰੀ ਝੰਡੀ ਅੱਜ ਕੈਬਨਿਟ ਵਲੋਂ ਦਿੱਤੀ ਜਾ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ