ਦੇਸ ’ਚ ਕੋਰੋਨਾ ਦੇ 40,120 ਨਵੇਂ ਮਾਮਲੇ ਮਿਲੇ, 585 ਹੋਰ ਮੌਤਾਂ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਦੇ ਨਵੇਂ ਮਾਮਲਿਆਂ ਦੇ ਮੁਕਾਬਲੇ ਇਸ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਰਹੀ, ਜਿਸ ਕਾਰਨ ਇਸ ਜਾਨਲੇਵਾ ਵਿਸ਼ਾਣੂ ਦੇ ਸਰਗਰਮ ਮਾਮਲਿਆਂ ’ਚ 2700 ਤੋਂ ਵੱਧ ਦੀ ਗਿਰਾਵਟ ਆਈ ਦੇਸ਼ ’ਚ ਵੀਰਵਾਰ ਨੂੰ 57 ਲੱਖ 31 ਹਜ਼ਾਰ 574 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਤੇ ਹੁਣ ਤੱਕ 52 ਕਰੋੜ 95 ਲੱਖ 82 ਹਜ਼ਾਰ 956 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 40,120 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ 3 ਕਰੋੜ 21 ਲੱਖ 17 ਹਜ਼ਾਰ 826 ਹੋ ਗਿਆ ਹੈ ਇਸ ਦੌਰਾਨ 42 ਹਜ਼ਾਰ 295 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਂਮਾਰੀ ਨੂੰ ਹਰਾ ਦੇਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ ਤਿੰਨ ਕਰੋੜ 13 ਲੱਖ 02 ਹਜ਼ਾਰ 345 ਹੋ ਗਈ ਹੈ ਸਰਗਰਮ ਮਾਮਲੇ 2760 ਘੱਟ ਕੇ ਤਿੰਨ ਲੱਖ 85 ਹਜ਼ਾਰ 227 ਰਹਿ ਗਏ ਹਨ ਇਸ ਦੌਰਾਨ 585 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ ਚਾਰ ਲੱਖ 30 ਹਜ਼ਾਰ 254 ਹੋ ਗਿਆ ਹੈ ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 1.20 ਫੀਸਦੀ, ਰਿਕਵਰੀ ਦਰ ਵਧ ਕੇ 97.46 ਫੀਸਦੀ ਤੇ ਮੌਤ ਦਰ 1.34 ਫੀਸਦੀ ਹੈ।
ਮਹਾਂਰਾਸ਼ਟਰ ’ਚ ਕੋਰੋਨਾ ਨਾਲ 208 ਮਰੀਜ਼ਾਂ ਦੀ ਮੌਤ
ਮਹਾਂਰਾਸ਼ਟਰ ’ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲੇ 2210 ਘੱਟ ਕੇ 65808 ਹੋ ਗਏ ਹਨ ਇਸ ਦੌਰਾਨ ਸੁਬੇ ’ਚ 8390 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ 6175010 ਹੋ ਗਈ ਹੈ, ਜਦੋਂਕਿ 208 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 134572 ਹੋ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ