ਜ਼ਾਅਲੀ ਨੋਟ ਤਿਆਰ ਕਰਨ ਵਾਲੇ ਦੋ ਨੌਜਵਾਨ ਚੜ੍ਹੇ ਪੁਲਿਸ ਹੱਥੇ

Fraud Sachkahoon

ਜ਼ਾਅਲੀ ਨੋਟ ਤਿਆਰ ਕਰਨ ਵਾਲੇ ਦੋ ਨੌਜਵਾਨ ਚੜ੍ਹੇ ਪੁਲਿਸ ਹੱਥੇ

ਨੋਟਾਂ ਦੇ ਸ਼ਾਇਜ ਦੇ ਕਾਗਜ ਦੀਆਂ ਗੁੱਟੀਆਂ ਤੇ ਹੋਰ ਸਮਾਨ ਕੀਤਾ ਬਰਾਮਦ

ਮਨੋਜ ਸ਼ਰਮਾਂ, ਹੰਡਿਆਇਆ। ਹੰਡਿਆਇਆ ਚੌਂਕੀ ਦੀ ਪੁਲਿਸ ਵੱਲੋਂ ਦੁੱਗਣੇ ਨੋਟਾਂ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਜਿੰਨਾਂ ਪਿੱਛੋਂ ਨੋਟ ਤਿਆਰ ਕਰਨ ਵਾਲਾ ਸਮਾਨ ਵੀ ਬਰਾਮਦ ਕਰ ਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਬਲਦੇਵ ਸਿੰਘ ਨੇ ਦੱਸਿਆ ਕਿ ਸੋਹਲ ਪੱਤੀ ਵਸਨੀਕ ਗੁਰਪ੍ਰੀਤ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਜਸਕਰਨ ਸਿੰਘ ਗੱਗੀ ਅਤੇ ਲਵਪ੍ਰੀਤ ਸਿੰਘ ਲੱਭੂ ਵਾਸੀਆਨ ਹੰਡਿਆਇਆ ਲੋਕਾਂ ਨੂੰ ਰੁਪਏ ਦੁੱਗਣੇ ਕਰਕੇ ਦੇਣ ਦੇ ਝਾਂਸਾ ਦੇ ਕੇ ਠੱਗੀ ਮਾਰਨ ਦਾ ਧੰਦਾ ਕਰਦੇ ਹਨ। ਜਿਸ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਦੋਵਾਂ ਨੌਜਵਾਨਾਂ ਨੂੰ ਕਾਬੂ ਕਰਕੇ ਉਨਾਂ ਦੇ ਘਰੋਂ ਇਕ ਸੀਸ਼ਾ, ਇਕ ਸਕੈਨ ਕਰਨ ਵਾਲਾ ਸੀਸ਼ਾ, 500 ਨੋਟ ਦੇ ਸ਼ਾਈਜ ਵਾਲੀਆਂ ਸਫੈਦ ਕਾਗਜ ਦੀਆਂ 16 ਗੁੱਟੀਆਂ ਅਤੇ 200 ਰੁਪਏ ਦੇ ਨੋਟ ਦੇ ਸਾਈਜ਼ ਦੀਆਂ ਸਫੈਦ ਕਾਗਜ ਦੀਆਂ 5 ਗੁੱਟੀਆਂ ਸਮੇਤ 3 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ ਹਨ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਦੋਵਾਂ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਨ ਪਿੱਛੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ