ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੇ ਤਿੰਨ ਬੱਚੇ ਆਏ ਕੋਰੋਨਾ ਪਾਜਿਟਿਵ

ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੇ ਤਿੰਨ ਬੱਚੇ ਆਏ ਕੋਰੋਨਾ ਪਾਜਿਟਿਵ

ਰਾਮਪੁਰਾ ਫੂਲ, (ਅਮਿਤ ਗਰਗ) | ਪੰਜਾਬ ਵਿੱਚ ਸਰਕਾਰ ਦੇ ਹੁਕਮਾਂ ਤੋਂ ਬਾਅਦ ਸਕੂਲ ਖੁੱਲ੍ਹਿਆਂ ਨੂੰ ਅਜੇ ਕੁੱਝ ਦਿਨ ਹੀ ਹੋਏ ਹਨ ਪਰ ਸਕੂਲ ਖੁੱਲ੍ਹਣ ਤੋਂ ਕੁੱਝ ਸਮੇਂ ਬਾਅਦ ਹੀ ਵਿਦਿਆਰਥੀ ਕੋਰੋਨਾ ਦੀ ਲਪੇਟ ਵਿੱਚ ਆਉਣੇ ਸ਼ੁਰੂ ਹੋ ਗਏ ਹਨ। ਤਾਜ਼ਾ ਮਾਮਲੇ ’ਚ ਜਿਲ੍ਹੇ ਦੇ ਪਿੰਡ ਬਾਲਿਆਂਵਾਲੀ ਦੇ ਸਰਕਾਰੀ ਸਕੂਲ ਵਿੱਚ ਬੱਚੇ ਕੋਰੋਨਾ ਦੀ ਲਪੇਟ ਵਿੱਚ ਆ ਗਏ ਹਨ। ਸਰਕਾਰੀ ਹਾਈ ਸਕੂਲ ਦੇ 3 ਬੱਚਿਆਂ ਦੀ ਕੋਰੋਨਾ ਰਿਪੋਟਰ ਪਾਜ਼ਿਟਿਵ ਆਈ ਹੈ ਜਦੋਂ ਕਿ ਖਦਸ਼ਾ 9 ਬੱਚਿਆਂ ਦਾ ਪਾਇਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਬਾਲਿਆਂਵਾਲੀ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਰੋਨਾ ਟੈਸਟ ਕੀਤੇ ਗਏ ਜਿਸ ਵਿੱਚ 3 ਬੱਚਿਆਂ ਨੂੰ ਕੋਰੋਨਾ ਪਾਜਿਟਿਵ ਪਾਇਆ ਗਿਆ। ਜਿਸ ਕਰਕੇ ਬੱਚਿਆਂ ਅਤੇ ਮਾਪਿਆ ਵਿੱਚ ਫਿਕਰ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਜਦੋਂ ਇਸ ਸਬੰਧੀ ਉਪ ਜਿਲ੍ਹਾ ਸਿੱਖਿਆ ਅਫਸਰ ਇਕਬਾਲ ਸਿੰਘ ਬੁੱਟਰ ਨਾਲ ਗੱਲ ਕੀਤੀ ਤਾਂ ਉਹਨਾਂ 3 ਬੱਚਿਆਂ ਦੇ ਕੋਰੋਨਾ ਟੈਸਟ ਪਾਜਿਟਿਵ ਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਸਿਹਤ ਵਿਭਾਗ ਨੂੰ ਜਾਣੂ ਕਰਵਾ ਦਿੱਤਾ ਹੈ ਅਤੇ ਅੱਗੇ ਜਿਵੇਂ ਵੀ ਸਿਹਤ ਵਿਭਾਗ ਆਪਣੀ ਕਾਰਵਾਈ ਕਰਨ ਉਪਰੰਤ ਫੈਸਲਾ ਕਰੇਗਾ, ਉਸਨੂੰ ਲਾਗੂ ਕਰ ਦਿੱਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ