ਲੋਕ ਸਭਾ ’ਚ ਸਿਰਫ਼ 22 ਫੀਸਦੀ ਹੀ ਕੰਮ ਹੋਇਆ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਲੋਕ ਸਭਾ ਦੀ ਕਾਰਵਾਈ ਅਣਮਿੱਥੇ ਕਾਲ ਤੱਕ ਮੁਲਤਵੀ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਕਾਂਗਰਸ ਸਾਂਸਦ ਅਧੀਰ ਰੰਜਨ ਚੌਧਰੀ ਨਾਲ ਬੈਠਕ ਕੀਤੀ।
ਜ਼ਿਕਰਯੋਗ ਹੈ ਕਿ ਮੌਨਸੂਨ ਸੈਸ਼ਨ ਲਈ ਲੋਕ ਸਭਾ ਦੀ ਬੈਠਕ ਬੁੱਧਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਹੈ ਜਾਸੂਸੀ ਮਾਮਲਾ ਤੇ ਹੋਰ ਮੁੱਦਿਆਂ ’ਤੇ ਵਿਰੋਧੀ ਪਾਰਟੀਆਂ ਦੇ ਰੌਲੇ-ਰੱਪੇ ਦੀ ਵਜ੍ਹਾ ਨਾਲ ਪੂਰੇ ਸੈਸ਼ਨ ’ਚ ਸਦਨ ’ਚ ਕੰਮਕਾਜ ਨਹੀਂ ਹੋਇਆ ਤੇ ਸਿਰਫ਼ 22 ਫੀਸਦੀ ਹੀ ਕੰਮ ਹੋਇਆ ਹੈ।
ਰਾਜ ਸਭਾ ’ਚ ਹੁਣ ਤੱਕ 60 ਘੰਟੇ 28 ਮਿੰਟਾਂ ਦਾ ਸਮਾਂ ਬਰਾਮਦ ਹੋਇਆ
ਰਾਜ ਸਭਾ ’ਚ ਤੀਜੇ ਹਫ਼ਤੇ ਹੰਗਾਮੇ ਦੀ ਵਜ੍ਹਾ ਨਾਲ 21 ਘੰਟੇ 36 ਮਿੰਟ ਦਾ ਸਮਾਂ ਬਰਬਾਦ ਹੋਇਆ ਹੈ ਅੰਕੜਿਆਂ ਅਨੁਸਾਰ ਮੌਨਸੂਨ ਸੈਸ਼ਨ ਸ਼ੁਰੂ ਹੋਣ ਨਾਲ ਹੁਣ ਤੱਕ ਕੁੱਲ 78 ਘੰਟੇ 30 ਮਿੰਟਾਂ ਦੇ ਸਮੇਂ ’ਚ 60 ਘੰਟੇ 28 ਮਿੰਟ ਹੰਗਾਮੇ ਦੀ ਵਜ੍ਹਾ ਨਾਲ ਬਰਬਾਦ ਹੋਏ ਹਨ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਤਿੰਨ ਹਫ਼ਤਿਆਂ ਦੌਰਾਨ ਸਦਨ ’ਚ ਕੁੱਲ 17 ਘੰਟੇ 44 ਮਿੰਟ ਕੰਮ ਹੋਇਆ ਹੈ ਜਿਨ੍ਹਾਂ ’ਚੋਂ ਚਾਰ ਘੰਟੇ 49 ਮਿੰਟ ਸਰਕਾਰੀ ਬਿੱਲਾਂ ’ਤੇ ਲੰਘੇ, ਤਿੰਨ ਘੰਟੇ 19 ਮਿੰਟ ਪ੍ਰਸ਼ਨ ’ਚ ਲੰਘੇ ਤੇ ਚਾਰ ਘੰਟੇ 37 ਮਿੰਟ ਕੋਵਿੰਡ-19 ਸਬੰਧੀ ਮੁੱਦਿਆਂ ’ਤੇ ਛੋਟੀ ਚਰਚਾ ਹੋਈ।