ਫੇਸਲੇਸ ਸਰਵਿਸ ਦਿੱਲੀ ’ਚ ਹੁਣ ਡਰਾਈਵਿੰਗ ਲਾਇਸੰਸ ਸਮੇਤ 33 ਸਹੂਲਤਾਂ ਘਰ ਬੈਠੇ ਮਿਲਣਗੀਆਂ

ਦਿੱਲੀ ’ਚ ਹੁਣ ਡਰਾਈਵਿੰਗ ਲਾਇਸੰਸ ਸਮੇਤ 33 ਸਹੂਲਤਾਂ ਘਰ ਬੈਠੇ ਮਿਲਣਗੀਆਂ

ਨਵੀਂ ਦਿੱਲੀ (ਏਜੰਸੀ)। ਰਾਜਧਾਨੀ ਦਿੱਲੀ ’ਚ ਹੁਣ ਫੇਸਲੇਸ ਸਰਵਿਸ ਲਾਗੂ ਹੋ ਗਈ ਹੈ ਇਸ ਰਾਹੀਂ ਟਰਾਂਸਪੋਰਟ ਵਿਭਾਗ ਦੀਆਂ ਕਰੀਬ 33 ਸੇਵਾਵਾਂ ਤੁਹਾਨੂੰ ਘਰ ਬੈਠੇ ਮਿਲ ਸਕਣੀਆਂ ਜਿਨ੍ਹਾਂ ’ਚ ਡਰਾਈਵਿੰਗ ਲਾਇਸੰਸ ਵੀ ਸ਼ਾਮਲ ਹੈ ਇਹ ਸਕੀਮ 11 ਅਗਸਤ ਭਾਵ ਬੁੱਧਵਾਰ ਤੋਂ ਸ਼ੁਰੂ ਕੀਤੀ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਯੋਜਨਾ ਨੂੰ ਲਾਂਚ ਕੀਤਾ ਹੁਣ ਦਿੱਲੀ ’ਚ ਲੋਕਾਂ ਨੂੰ ਲਰਨਿੰਗ ਡਰਾਈਵਿੰਗ ਲਾਇਸੰਸ, ਪੱਕਾ ਡਰਾਈਵਿੰਗ ਲਾਇਸੰਸ, ਪਰਮਿਟ, ਐਨਓਸੀ, ਡਰਾਈਵਿੰਗ ਲਾਇਸੰਸ ਦਾ ਰਿਨਊਵਲ, ਡੁਪਲੀਕੇਟ ਪਰਮਿਟ, ਪਰਮਿਟ ਸਰੇਂਦਰ, ਪਰਮਿਟ ਟਰਾਂਸਫਰ ਸਮੇਤ ਹੋਰ ਕਈ ਸਹੂਲਤਾਂ ਘਰ ਬੈਠੇ ਮਿਲ ਸਕਣੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ