ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News ਯੂਐਨਐਸਸੀ ਦੀ ਮ...

    ਯੂਐਨਐਸਸੀ ਦੀ ਮੀਟਿੰਗ ਕਿਉਂ ਨਹੀਂ ਸੱਦਿਆ ਗਿਆ ਪਾਕਿਸਤਾਨ ਨੂੰ?

    ਯੂਐਨਐਸਸੀ ਦੀ ਮੀਟਿੰਗ ਕਿਉਂ ਨਹੀਂ ਸੱਦਿਆ ਗਿਆ ਪਾਕਿਸਤਾਨ ਨੂੰ?

    ਨਵੀਂ ਦਿੱਲੀ (ਏਜੰਸੀ)। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਵਿੱਚ ਸੱਦਾ ਨਾ ਦਿੱਤੇ ਜਾਣ *ਤੇ ਪਾਕਿਸਤਾਨ ਹੈਰਾਨ ਹੈ। ਦਰਅਸਲ, ਸੰਯੁਕਤ ਰਾਸ਼ਟਰ ਦੀ ਇੱਕ ਮੀਟਿੰਗ ਅਫਗਾਨਿਸਤਾਨ ਦੇ ਮੁੱਦੇ ਉੱਤੇ ਬੁਲਾਈ ਗਈ ਸੀ। ਪਾਕਿਸਤਾਨ ਨੇ ਇਸ ਵਾਰ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਮੀਟਿੰਗ ਵਿੱਚ ਇਸ ਨੂੰ ਨਹੀਂ ਬੁਲਾਇਆ ਗਿਆ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਮੰਚ ਦੀ ਵਰਤੋਂ ਪਾਕਿਸਤਾਨ ਵਿWੱਧ ਝੂਠ ਫੈਲਾਉਣ ਲਈ ਕੀਤੀ ਗਈ ਸੀ, ਜਦੋਂ ਕਿ ਇਸ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਸੀ।

    ਭਾਰਤ ਨੇ ਕਿਹਾ : ਅੱਤਵਾਦੀਆਂ ਦੀ ਪਨਾਹਗਾਹ ਖਤਮ ਕਰੋ

    ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਭਾਰਤੀ ਰਾਜਦੂਤ ਟੀਐਸ ਤਿਰੂਮੂਰਤੀ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਸ਼ਾਂਤੀ ਲਈ ਅੱਤਵਾਦੀਆਂ ਦੇ ਸੁਰੱਖਿਅਤ ਟਿਕਾਣਿਆਂ ਨੂੰ ਖ਼ਤਮ ਕਰਨਾ ਜ਼ਰੂਰੀ ਹੈ। ਇਸਦੇ ਨਾਲ ਹੀ, ਅੱਤਵਾਦੀਆਂ ਨੂੰ ਢੋਣ ਵਾਲੀ ਲੌਜਿਸਟਿਕਸ ਲਾਈਨਾਂ ਨੂੰ ਖਤਮ ਕਰਕੇ ਹਰ ਤਰ੍ਹਾਂ ਦੇ ਅੱਤਵਾਦ ਦੇ ਵਿWੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਣ ਦੀ ਜ਼ਰੂਰਤ ਹੈ। ਭਾਰਤ ਨੇ ਅਪੀਲ ਕੀਤੀ ਕਿ ਬੈਠਕ, ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ, ਅਫਗਾਨਿਸਤਾਨ ਵਿੱਚ ਵਿਆਪਕ ਸ਼ਾਂਤੀ ਲਈ ਫੌਰੀ ਜੰਗਬੰਦੀ ਦੇ ਉਪਾਵਾਂ ਬਾਰੇ ਕਦਮ ਚੁੱਕੇ।

    ਅਫਗਾਨਿਸਤਾਨ ਨੇ ਪਾਕਿਸਤਾਨ ‘ਤੇ ਦੋਸ਼ ਲਗਾਇਆ ਹੈ

    ਮੀਟਿੰਗ ਵਿੱਚ ਅਫਗਾਨਿਸਤਾਨ ਦੇ ਪ੍ਰਤੀਨਿਧੀ ਨੇ ਕਿਹਾ ਕਿ ਤਾਲਿਬਾਨ ਨੇ ਵਹਿਸ਼ੀ ਹਮਲਿਆਂ ਨੂੰ ਤੇਜ਼ ਕਰ ਦਿੱਤਾ ਹੈ, ਜਿਸ ਕਾਰਨ ਸਥਿਤੀ ਬਹੁਤ ਗੰਭੀਰ ਹੋ ਗਈ ਹੈ। ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਵਿਦੇਸ਼ੀ ਲੜਾਕੂ ਵੀ ਤਾਲਿਬਾਨ ਨਾਲ ਜੁੜੇ ਹੋਏ ਹਨ। ਸੰਯੁਕਤ ਰਾਸ਼ਟਰ ਵਿੱਚ ਅਫਗਾਨਿਸਤਾਨ ਦੇ ਰਾਜਦੂਤ ਗੁਲਾਮ ਇਸਕਜ਼ਈ ਨੇ ਪਾਕਿਸਤਾਨ ਵਿੱਚ ਤਾਲਿਬਾਨ ਲੜਾਕਿਆਂ ਵੱਲੋਂ ਪ੍ਰਾਪਤ ਕੀਤੀ ਜਾ ਰਹੀ ਸਹਾਇਤਾ, ਉੱਥੋਂ ਦੇ ਹਸਪਤਾਲਾਂ ਵਿੱਚ ਪ੍ਰਾਪਤ ਇਲਾਜ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਸਰਕਾਰ ਨੂੰ ਤਾਲਿਬਾਨ ਦੀ ਸਪਲਾਈ ਲਾਈਨ ਖਤਮ ਕਰਨ ਦੀ ਅਪੀਲ ਕੀਤੀ।

    ਚੀਨ ਨੇ ਵੀ ਹਿੰਸਾ ਦਾ ਕੀਤਾ ਵਿਰੋਧ

    ਸੁਰੱਖਿਆ ਪ੍ਰੀਸ਼ਦ ਦੀ ਬੈਠਕ *ਚ ਚੀਨ ਦੇ ਪ੍ਰਤੀਨਿਧੀ ਨੇ ਕਿਹਾ ਕਿ ਅਫਗਾਨਿਸਤਾਨ *ਚ ਤਾਕਤ ਦੇ ਆਧਾਰ *ਤੇ ਕੋਈ ਸਰਕਾਰ ਨਹੀਂ ਬਣਾਈ ਜਾਣੀ ਚਾਹੀਦੀ। ਭਾਰਤ ਦੇ ਨਾਲ ਚੀਨ ਨੇ ਵੀ ਅਫਗਾਨਿਸਤਾਨ ਵਿੱਚ ਹਿੰਸਾ ਦਾ ਵਿਰੋਧ ਕੀਤਾ। ਹਾਲਾਂਕਿ ਚੀਨ ਨੇ ਮੌਜੂਦਾ ਸਥਿਤੀ ਦਾ ਦੋਸ਼ ਅਮਰੀਕਾ *ਤੇ ਲਾਇਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ