ਸਾਡੇ ਨਾਲ ਸ਼ਾਮਲ

Follow us

23.2 C
Chandigarh
Wednesday, February 11, 2026
More
    Home Breaking News ਬਜਰੰਗ ਪੁਨੀਆ ਨ...

    ਬਜਰੰਗ ਪੁਨੀਆ ਨੇ ਕਾਂਸੀ ਤਮਗਾ ਜਿੱਤਿਆ

    ਬਜਰੰਗ ਪੁਨੀਆ ਨੇ ਕਾਂਸੀ ਤਮਗਾ ਜਿੱਤਿਆ

    ਟੋਕੀਓ। ਓਲੰਪਿਕ ਖੇਡਾਂ ’ਚ ਬਜਰੰਗ ਪੂਨੀਆ ਨੇ ਭਾਰਤ ਦੀ ਝੋਲੀ ’ਚ ਇੱਕ ਹੋਰ ਕਾਂਸੀ ਤਮਗਾ ਪਾ ਦਿੱਤਾ ਹੈ ਪਹਿਲਵਾਨ ਨੇ 65 ਕ੍ਰਿਗਾ ਫ੍ਰੀ ਸਟਾਈਲ ਵਰਗ ’ਚ ਕਾਂਸੀ ਲਈ ਖੇਡੇ ਗਏ ਮੁਕਾਬਲੇ ’ਚ ਕਜਾਖਿਸਤਾਨ ਦੇ ਦੌਲੇਤ ਨਿਆਜਬੇਕੋਵ ਨੂੰ ਇਕਤਰਫ਼ਾ ਮੁਕਾਬਲੇ ’ਚ ਹਰਾ ਕੇ ਭਾਰਤ ਨੂੰ ਟੋਕੀਓ ਓਲੰਪਿਕ ’ਚ ਛੇਵਾਂ ਤਮਗਾ ਦਿਵਾਇਆ ਇਸ ਤੋਂ ਪਹਿਲਾਂ ਬਜਰੰਗ ਨੂੰ ਆਪਣੇ ਸੈਮੀਫਾਈਨਲ ਮੈਚ ’ਚ ਤਿੰਨ ਵਾਰ ਵਿਸ਼ਵ ਚੈਂਪੀਅਨ ਹਾਜੀ ਅਲੀਏਵ ਦੇ ਹੱਥੋਂ 5-12 ਨਾਲ ਹਾਰ ਝੱਲਣੀ ਪਈ ਸੀ ਬਜਰੰਗ ਨੇ ਕੁਸ਼ਤੀ ’ਚ ਭਾਰਤ ਨੂੰ ਦੂਜਾ ਤਮਗਾ ਦਿਵਾਇਆ ਹੈ, ਉਨ੍ਹਾਂ ਤੋਂ ਪਹਿਲਾਂ ਰਵੀ ਦਹੀਆ ਨੇ ਫਾਈਨਲ ਤੱਕ ਦਾ ਸਫ਼ਰ ਤੈਅ ਕਰਦਿਆਂ ਸਿਲਵਰ ਤਮਗਾ ਆਪਣੇ ਨਾਂਅ ਕੀਤਾ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ