ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕੇ ਲੋਕਾਂ ਦੇ ਪੀੜਤ ਹੋਣ ਦੀ ਸੰਭਾਵਨਾ 3 ਗੁਣਾ ਘੱਟ

ਬ੍ਰਿਟੇਨ ਦੀ ਸਟੱਡੀ ’ਚ ਦਾਅਵਾ

ਨਵੀਂ ਦਿੱਲੀ (ਏਜੰਸੀ)। ਬ੍ਰਿਟੇਨ ਦੀ ਇੱਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ ਉਨ੍ਹਾਂ ਨੂੰ ਕੋਰੋਨਾ ਹੋਣ ਦੀ ਸੰਭਾਵਨਾ 3 ਗੁਣਾ ਘੱਟ ਹੈ ਕੋਰੋਨਾ ਸਬੰਧੀ ਯੂਕੇ ਦੀ ਸਭ ਤੋਂ ਵੱਡੀ ਸਟੱਡੀਜ਼ ’ਚੋਂ ਇੱਕ ਕਮਿਊਨਿਟੀ ਟ੍ਰਾਂਸਮਿਸ਼ਨ ਦੀ ਰਿਅਲ-ਟਾਈਮ ਅਸੈਸਮੈਂਟ ਸਟੱਡੀ ਨੇ ਦੱਸਿਆ ਕਿ ਇੰਗਲੈਂਡ ’ਚ ਮਾਮਲੇ 0.15 ਫੀਸਦੀ ਤੋਂ ਚਾਰ ਗੁਣਾ ਵਧ ਕੇ 0.63 ਫੀਸਦੀ ਹੋ ਗਏ ਹਨ ਹਾਲਾਂਕਿ 12 ਜੁਲਾਈ ਤੋਂ ਮਾਮਲਿਆਂ ’ਚ ਕਮੀ ਵੇਖੀ ਗਈ ਹੈ।

ਇੰਪੀਰੀਅਲ ਕਾਲਜ ਲੰਦਨ ਤੇ ਇਪਸੋਸ ਮੋਰੀ ਦੇ ਵਿਸਲੇਸ਼ਣ ’ਚ 24 ਜੂਨ ਤੋਂ 12 ਜੁਲਾਈ ਦਰਮਿਆਨ ਇੰਗਲੈਂਡ ’ਚ ਅਧਿਐਨ ’ਚ ਹਿੱਸਾ ਲੈਣ ਵਾਲੇ 98,000 ਤੋਂ ਵੱਧ ਵਲੰਟੀਅਰਾਂ ਨੇ ਸੁਝਾਅ ਦਿੱਤਾ ਕਿ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਲੋਕਾਂ ਤੋਂ ਦੂਜੇ ’ਚ ਵਾਇਰਸ ਫੈਲਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ ਯੂਕੇ ਦੇ ਸਿਹਤ ਸਕੱਤਰ ਸਾਜਿਦ ਜਾਵਿਦ ਨੇ ਕਿਹਾ ਕਿ ਸਾਡਾ ਟੀਕਾਕਰਨ ਰੋਲ ਆਊਟ ਰੱਖਿਆ ਦੀ ਇੱਕ ਦੀਵਾਰ ਦਾ ਨਿਰਮਾਣ ਕਰ ਰਿਹਾ ਹੈ, ਜਿਸ ਦਾ ਅਰਥ ਹੈ ਕਿ ਅਸੀਂ ਪਾਬੰਦੀਆਂ ਨੂੰ ਸਾਵਧਾਨੀ ਨਾਲ ਘੱਟ ਕਰ ਸਕਦੇ ਹਾਂ ਤੇ ਆਪਣੀ ਪਸੰਦੀਦਾ ਚੀਜ਼ਾਂ ’ਤੇ ਵਾਪਸ ਜਾ ਸਕਦੇ ਹਨ ਪਰ ਸਾਨੂੰ ਚੌਕਸ ਰਹਿਣ ਦੀ ਲੋੜ ਹੈ ਕਿਉਂਕਿ ਅਸੀਂ ਇਸ ਵਾਇਰਸ ਦੇ ਨਾਲ ਰਹਿਣਾ ਸਿੱਖ ਰਹੇ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ