ਰਾਜਸਭਾ ਤੋਂ ਤ੍ਰਿਣਮੂਲ ਦੇ ਛੇ ਮੈਂਬਰ ਬਰਖਾਸਤ

Gandhi, Family's, SPG, Issues, Raised, Rajya Sabha

ਰਾਜਸਭਾ ਤੋਂ ਤ੍ਰਿਣਮੂਲ ਦੇ ਛੇ ਮੈਂਬਰ ਬਰਖਾਸਤ

ਨਵੀਂ ਦਿੱਲੀ। ਰਾਜ ਸਭਾ ’ਚ ਬੁੱਧਵਾਰ ਨੂੰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਪੇਗਾਸਸ ਜਾਸੂਸੀ ਮਾਮਲੇ, ਕਿਸਾਨਾਂ ਦੀਆਂ ਸਮੱਸਿਆਵਾਂ ਤੇ ਮਹਿੰਗਾਈ ਸਬੰਧੀ ਭਾਰੀ ਸ਼ੋਰਗੁਲ ਤੇ ਹੰਗਾਮਾ ਕੀਤਾ ਜਿਸ ਦੇ ਕਾਰਨ ਤ੍ਰਿਣਮੂਲ ਕਾਂਗਰਸ ਦੇ ਛੇ ਮੈਂਬਰਾਂ ਨੂੰ ਦਿਨ ਭਰ ਲਈ ਸਦਨ ਦੀ ਕਾਰਵਾਈ ਤੋਂ ਬਰਖਾਸਤ ਕਰ ਦਿੱਤਾ ਸਭਾਪਤੀ ਐਮ. ਵੈਂਕੱਇਆ ਨਾਇਡੂ ਨੇ ਨਿਯਮ 255 ਤਹਿਤ ਤ੍ਰਿਣਮੂਲ ਕਾਂਗਰਸ ਦੀ ਡੋਲਾ ਸੇਨ, ਮੁਹੰਮਦ ਨਦੀਮੁਦੀਨ, ਅੰਬੀਰ ਰੰਜਨ ਬਿਸਵਾਸ, ਸ਼ਾਂਤਾ ਛੇਤਰੀ, ਅਰਪਿਤਾ ਘੋਸ਼ ਤੇ ਮੌਸਮ ਨੂਰ ’ਤੇ ਇਹ ਕਾਰਵਾਈ ਕੀਤੀ ਹੈ।

ਇਹ ਮੈਂਬਰ ਸਦਨ ਦਰਮਿਆਨ ਕਾਰਵਾਈ ਦੌਰਾਨ ਤਖ਼ਤੀਆਂ ਦਿਖਾ ਰਹੇ ਸਨ ਤੇ ਸਭਾਪਤੀ ਦੇ ਆਦੇਸ਼ ਦੀ ਉਲੰਘਣਾ ਕਰ ਰਹੇ ਸਨ ਨਾਇਡੂ ਨੇ ਸਵੇਰੇ ਕਾਰਵਾਈ ਸ਼ੁਰੂ ਹੋਣ ’ਤੇ ਕਿਹਾ ਕਿ ਜੋ ਮੈਂਬਰ ਸਦਨ ਵਿਚਾਲੇ ਖੜੇ ਹਨ ਉਹ ਆਪਣੇ ਸਥਾਨ ’ਤੇ ਚਲੇ ਜਾਣ ਨਹੀਂ ਤਾਂ ਉਹ ਨਿਯਮ 255 ਤਹਿਤ ਮੈਂਬਰਾਂ ਦਾ ਨਾਂਅ ਲੈਣਗੇ ਤੇ ਉਹ ਸਦਨ ਦੀ ਦਿਨ ਭਰ ਦੀ ਕਾਰਵਾਈ ਤੋਂ ਵਾਂਝੇ ਹੋ ਜਾਣਗੇ ਇਸ ਤੋਂ ਬਾਅਦ ਉਨ੍ਹਾਂ ਮੈਂਬਰਾਂ ਨੂੰ ਸਦਨ ਤੋਂ ਬਾਹਰ ਜਾਣ ਦਾ ਆਦੇਸ਼ ਦਿੱਤਾ ਇਸ ਤੋਂ ਬਾਅਦ ਵੀ ਮੈਂਬਰਾਂ ਦਾ ਰੌਲਾ-ਰੱਪਾ ਜਾਰੀ ਰਹਿਣ ’ਤੇ ਸਪੀਕਰ ਨੇ ਕਿਹਾ ਜੋ ਮੈਂਬਰ ਸਦਨ ਦਰਮਿਆਨ ਖੜੇ ਹਨ, ਸਭਾ ਸਕੱਤਰੇਤ ਉਨ੍ਹਾਂ ਦੀ ਸੂਚੀ ਸਭਾਪੀਠ ਨੂੰ ਦੇਵੇਗਾ ਇਸ ਤੋਂ ਬਾਅਦ ਵੀ ਹੰਗਾਮਾ ਜਾਰੀ ਰਹਿਣ ’ਤੇ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

ਕਈ ਮੈਂਬਰਾਂ ਨੇ ਮਹਿੰਗਾਈ ਤੇ ਆਰਥਿਕ ਸਥਿਤੀ ’ਤੇ ਚਰਚਾ ਕਰਾਉਣ ਸਬੰਧੀ ਨੋਟਿਸ ਦਿੱਤਾ

ਇਸ ਤੋਂ ਪਹਿਲਾਂ ਸਵੇਰੇ ਜ਼ਰੂਰੀ ਦਸਤਾਵੇਜ਼ ਪਟਲ ’ਤੇ ਰੱਖੇ ਜਾਣ ਤੋਂ ਬਾਅਦ ਸਭਾਪਤੀ ਨੇ ਕਿਹਾ ਕਿ ਨਿਯਮ 267 ਤਹਿਤ ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ ਤੇ ਕਈ ਹੋਰ ਮੈਂਬਰਾਂ ਨੇ ਕਿਸਾਨਾਂ ਦੇ ਅੰਦੋਲਨ ਸਬੰਧੀ ਨੋਟਿਸ ਦਿੱਤਾ ਹੈ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਮਹੱਤਵਪੂਰਨ ਮੁੱਦਾ ਹੈ ਤੇ ਇਸ ’ਤੇ ਹੋਰ ਤਜਵੀਜ਼ਾਂ ਤਹਿਤ ਚਰਚਾ ਦੀ ਇਜ਼ਾਜਤ ਦਿੱਤੀ ਜਾ ਸਕਦੀ ਹੈ ਕਈ ਮੈਂਬਰਾਂ ਨੇ ਮਹਿੰਗਾਈ ਤੇ ਆਰਥਿਕ ਸਥਿਤੀ ’ਤੇ ਚਰਚਾ ਕਰਾਉਣ ਸਬੰਧੀ ਨੋਟਿਸ ਦਿੱਤਾ ਹੈ ਸਰਕਾਰ ਵੀ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕਰਨਾ ਚਾਹੁੰਦੀ ਹੈ ਇਸ ਦੌਰਾਨ ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਸਦਨ ਦਰਮਿਆਨ ਆ ਗਏ ਤੇ ਰੌਲਾ-ਰੱਪਾ ਕਰਨ ਲੱਗੇ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਆਪਣੇ ਹੱਥਾਂ ’ਚ ਪਲੇਅ ਕਾਰਡ ਲਏ ਹੋਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ