ਚੱਲੋ ਸਕੂਲ ਚੱਲੀਏ, ਪਰ ਕਿਵੇਂ!

ਚੱਲੋ ਸਕੂਲ ਚੱਲੀਏ, ਪਰ ਕਿਵੇਂ!

ਕੋਰੋਨਾ ਦਾ ਖ਼ਤਰਾ ਫ਼ਿਰ ਵਧਦਾ ਦਿਸ ਰਿਹਾ ਹੈ ਕੇਰਲ ਅਤੇ ਪੂਰਬਉੱਤਰੀ ਸੂਬਿਆਂ ’ਚ ਨਵੇਂ ਮਾਮਲਿਆਂ ’ਚ ਵਾਧੇ ਦੇ ਚੱਲਦਿਆਂ ਸਰਗਰਮ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਦਿਸਣ ਲੱਗਾ ਹੈ ਨਾਲ ਹੀ ਸੰਕਰਮਣ ਦਰ ’ਚ ਵੀ ਇਜਾਫ਼ਾ ਹੋ ਰਿਹਾ ਹੈ ਇੱਕ ਪਾਸੇ ਤੀਜੀ ਲਹਿਰ ਦਾ ਸ਼ੱਕ ਹੈ ਤਾਂ ਦੂਜੇ ਪਾਸੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹਣ ਦੀ ਤਿਆਰੀ ਹੈ

ਕਈ ਸੂਬੇ ਤਾਂ ਇਹ ਕੰਮ ਪਹਿਲਾਂ ਹੀ ਕਰ ਚੁੱਕੇ ਹਨ ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼, ਗੁਜਰਾਤ, ਬਿਹਾਰ, ਮਹਾਂਰਾਸ਼ਟਰ, ਹਰਿਆਣਾ ਅਤੇ ਪੰਜਾਬ ਸਮੇਤ ਕਈ ਸੂਬਿਆਂ ’ਚ ਜ਼ਮਾਤ 9ਵੀਂ ਤੋਂ ਉੱਪਰ ਦੇ ਸਕੂਲ ਜੁਲਾਈ ’ਚ ਹੀ ਖੋਲ੍ਹ ਦਿੱਤੇ ਸਨ ਹਾਲਾਂਕਿ ਆਫ਼ਲਾਈਨ ਜ਼ਮਾਤਾਂ ’ਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੈ ਦੇਖਿਆ ਜਾਵੇ ਤਾਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਦਰਵਾਜੇ ਜਿਵੇਂ-ਜਿਵੇਂ ਬੰਦ ਹੋਣ ਲੱਗੇ ਸੂਬਿਆਂ ਨੇ ਉਵੇਂ-ਉਵੇਂ ਸਕੂਲਾਂ ਦੇ ਦਰਵਾਜ਼ੇ ਬੱਚਿਆਂ ਲਈ ਖੋਲ੍ਹਣੇ ਸ਼ੁਰੂ ਕਰ ਦਿੱਤੇ

ਇਸ ਲੜੀ ’ਚ ਉੱਤਰਾਖੰਡ ’ਚ ਵੀ ਅੱਜ ਅਗਸਤ ਤੋਂ ਜ਼ਮਾਤ 9ਵੀਂ ਤੋਂ ਉੱਪਰ ਦੇ ਸਕੂਲ ਖੁੱਲ੍ਹਣ ਜਾ ਰਹੇ ਹਨ ਜਦੋਂ ਕਿ 16 ਅਗਸਤ ਤੋਂ ਜਮਾਤ 6ਵੀਂ ਤੋਂ 8ਵੀਂ ਲਈ ਵੀ ਇਹ ਵਿਵਸਥਾ ਸ਼ੁਰੂ ਹੋ ਜਾਵੇਗੀ ਅਗਸਤ ’ਚ ਹੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਆਂਧਰਾਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ’ਚ ਵੀ ਸਕੂਲ ਖੁੱਲ੍ਹਣਗੇ ਬਿਹਾਰ ’ਚ ਜ਼ਮਾਤ ਪਹਿਲੀ ਤੋਂ ਦਸਵੀਂ ਵਿਚਕਾਰ ਅਤੇ ਪੰਜਾਬ ’ਚ ਤਾਂ ਅੱਜ ਤੋਂ ਸਾਰੇ ਬੱਚਿਆਂ ਲਈ ਸਕੂਲ ਖੁੱਲ੍ਹ ਰਹੇ ਹਨ ਜਦੋਂਕਿ ਇਸ ਤੋਂ ਉਪਰ ਦੀਆਂ ਜਮਾਤਾਂ ਲਈ ਸਕੂਲ ਪਹਿਲਾਂ ਹੀ ਖੋਲ੍ਹੇ ਗਏ ਹਨ ਇਸ ਤੋਂ ਇਲਾਵਾ ਕਈ ਸੂਬੇ ਸਕੂਲ ਖੋਲ੍ਹਣ ਦੀ ਲਾਈਨ ’ਚ ਦੇਖੇ ਜਾ ਸਕਦੇ ਹਨ

ਹਾਲੀਆ ਸੀਰੋ ਸਰਵੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਦੇਸ਼ ’ਚ 6 ਤੋਂ 9 ਸਾਲ ਦੇ 57 ਫੀਸਦੀ ਬੱਚਿਆਂ ’ਚ ਐਂਟੀਬਾਡੀ ਮਿਲੀ ਹੈ, ਉਥੇ 10 ਤੋਂ 17 ਸਾਲ ਦੇ ਬੱਚਿਆਂ ’ਚ ਇਹ 62 ਫੀਸਦੀ ਹੈ ਇਸ ਆਧਾਰ ’ਤੇ ਤਰਕ ਵੀ ਦਿੱਤਾ ਗਿਆ ਹੈ ਕਿ ਭਾਰਤ ’ਚ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਸਕੂਲ ਖੋਲ੍ਹੇ ਜਾ ਸਕਦੇ ਹਨ ਜਿਕਰਯੋਗ ਹੈ ਕਿ ਦੇਸ਼ ’ਚ ਪ੍ਰਾਇਮਰੀ ਸਕੂਲ ਮਾਰਚ 2020 ਤੋਂ ਹੀ ਬੰਦ ਹਨ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੁਝ ਸੂਬਿਆਂ ਨੇ ਥੋੜ੍ਹੀ ਛੋਟ ਦਿੱਤੀ ਸੀ ਪਰ ਪ੍ਰਾਇਮਰੀ ਜਮਾਤ ਦੇ ਬੱਚਿਆਂ ਨੇ ਤਾਂ ਡੇਢ ਸਾਲ ਤੋਂ ਸਕੂਲ ਦਾ ਮੂੰਹ ਨਹੀਂ ਦੇਖਿਆ ਕੋਰੋਨਾ ਨਾਲ ਜੰਗ ਜਾਰੀ ਹੈ

ਨਾਲ ਹੀ ਸਿੱਖਿਆ ਅਤੇ ਮੈਡੀਕਲ ਦੇ ਮਾਮਲੇ ’ਚ ਵੀ ਸੰਘਰਸ਼ ਲਗਾਤਾਰ ਬਣਿਆ ਹੋਇਆ ਹੈ ਹਾਲਾਂਕਿ ਦੌਰ ਦੇ ਅਨੁਪਾਤ ’ਚ ਸਿਹਤ ਪਹਿਲਾਂ ਹੈ ਪਰ ਦੇਰ ਤੱਕ ਸਿੱਖਿਆ ਨੂੰ ਵੀ ਪਿੱਛੇ ਨਹੀਂ ਛੱਡਿਆ ਜਾ ਸਕਦਾ ਆਫ਼ਤ ਇੱਕ ਅਵਿਵਸਥਾ ਨੂੰ ਜਨਮ ਦਿੰਦੀ ਹੈ ਪਰ ਇਸ ਦਾ ਅਸਰ ਆਉਣ ਵਾਲੀਆਂ ਪੀੜ੍ਹੀਆਂ ਲਈ ਨਾਸੂਰ ਨਾ ਬਣੇ ਇਸ ਨੂੰ ਵੀ ਰੋਕਣ ਦੀ ਭਰਪੂਰ ਕੋਸ਼ਿਸ ਹੋਣੀ ਚਾਹੀਦੀ ਹੈ ਸ਼ਾਇਦ ਇਹੀ ਕਾਰਨ ਹੈ ਦੂਜੀ ਲਹਿਰ ਦੇ ਢਲਾਣ ਤੋਂ ਬਾਅਦ ਸੂਬਿਆਂ ਨੇ ਸਕੂਲ ਖੋਲ੍ਹਣ ਦਾ ਇੱਕ ਸਕਾਰਾਤਮਕ ਰੂਪ ਦਿਖਾਇਆ ਪਰ ਇਹ ਵੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਦਿਸਦਾ ਹੈ ਜ਼ਿਕਰਯੋਗ ਹੈ ਕਿ ਮਹਾਂਰਾਸ਼ਟਰ ਦੇ ਸ਼ੋਲਾਪੁਰ ’ਚ 6 ਸੌ ਤੋਂ ਜ਼ਿਆਦਾ ਬੱਚੇ ਵਾਇਰਸ ਤੋਂ ਪੀੜਤ ਮਿਲੇ ਹਨ ਦੇਸ਼ ’ਚ ਵਾਇਰਸ ਜਿਸ ਤਰ੍ਹਾਂ ਠਹਿਰਿਆ ਹੋਇਆ ਹੈ ਅਤੇ ਕੇਰਲ ’ਚ ਜਿਸ ਤਰ੍ਹਾਂ ਕੋਰੋਨਾ ਜੰਮਿਆ ਹੋਇਆ ਹੈ

ਉਹ ਕਿਸੇ ਅਸ਼ੁੱਭ ਸੰਕੇਤ ਤੋਂ ਘੱਟ ਨਹੀਂ ਹੈ ਤੀਜੀ ਲਹਿਰ ਦੇ ਮਾਮਲੇ ’ਚ ਵੀ ਲਾਪਰਵਾਹੀ ਤਾਂ ਬਿਲਕੁਲ ਵੀ ਨਹੀਂ ਕੀਤੀ ਜਾ ਸਕਦੀ ਕੋਰੋਨਾ ਦਾ ਡੈਲਟਾ ਵੈਰੀਐਂਟ ਨੇ ਇਨ੍ਹੀਂ ਦਿਨੀਂ 132 ਦੇਸ਼ਾਂ ਨੂੰ ਲਗਭਗ ਆਪਣੀ ਲਪੇਟ ’ਚ ਲਿਆ ਹੈ ਅਤੇ ਇਸ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਹਫ਼ਤੇ 125 ਦੇਸ਼ਾਂ ਵਿਚ ਸੀ ਡੈਲਟਾ ਵੈਰੀਐਂਟ ਦੀ ਤੇਜ਼ੀ ਇਹ ਦੱਸਦੀ ਹੈ ਕਿ ਇਹ ਜ਼ਲਦੀ ਹੀ ਦੁਨੀਆ ਨੂੰ ਦਬੋਚਣ ਦੀ ਤਾਕ ’ਚ ਹੈ ਯੂਰਪੀ ਦੇਸ਼ ਇੱਕ ਵਾਰ ਫ਼ਿਰ ਕੋਰੋਨਾ ਸਬੰਧੀ ਚੌਕਸ ਦਿਖਾਈ ਦੇ ਰਹੇ ਹਨ ਅਮਰੀਕਾ ’ਚ ਮਾਸਕ ਨਾ ਲਾਉਣ ਦੀ ਛੋਟ ਇੱਕ ਵਾਰ ਫ਼ਿਰ ਰੱਦ ਕਰ ਦਿੱਤੀ ਗਈ ਹੈ

ਖਾਸ ਇਹ ਵੀ ਹੈ ਕਿ ਅਮਰੀਕਾ ਵਰਗੇ ਦੇਸ਼ਾਂ ’ਚ ਲਗਭਗ 50 ਫੀਸਦੀ ਟੀਕਾਕਰਨ ਹੋ ਗਿਆ ਹੈ ਜਦੋਂਕਿ ਭਾਰਤ ’ਚ ਇਹ ਅੰਕੜਾ ਬਹੁਤ ਘੱਟ ਹੈ ਇੱਥੇ ਹਾਲੇ ਤੱਕ ਸਿਰਫ਼ ਇਕ ਡੋਜ਼ ਵਾਲਿਆਂ ਦੀ ਗਿਣਤੀ 45 ਕਰੋੜ ਬੜੀ ਮੁਸ਼ਕਲ ਨਾਲ ਪਹੁੰਚੀ ਹੈ ਜਦੋਂ ਕਿ ਦੂਜੀ ਡੋਜ਼ ਵਾਲਿਆਂ ਦੀ ਗਿਣਤੀ 45 ਕਰੋੜ ਬੜੀ ਮੁਸ਼ਕਲ ਨਾਲ ਪਹੁੰਚੀ ਹੈ ਜਦੋਂਕਿ ਦੂਜੀ ਡੋਜ਼ ਲਈ ਹਾਲੇ ਲੰਮਾ ਸਮਾਂ ਲੱਗ ਰਿਹਾ ਹੈ ਇਸ ਤੋਂ ਇਲਾਵਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਹਾਲੇ ਟੀਕੇ ਦੀ ਕੋਈ ਮੁਹਿੰਮ ਨਹੀਂ ਹੈ ਅਜਿਹੇ ’ਚ ਖੁੱਲ੍ਹ ਰਹੇ ਸਕੂਲ ਕੋਰੋਨਾ ਦੀ ਚਪੇਟ ’ਚ ਨਹੀਂ ਹੋਣਗੇ ਅਜਿਹਾ ਕੋਈ ਕਾਰਨ ਨਹੀਂ ਦਿਸਦਾ ਹੈ ਹਾਲਾਂਕਿ ਸਾਵਧਾਨੀ ਇਸ ਤੋਂ ਬਚਣ ਦਾ ਇੱਕ ਬਿਹਤਰ ਤਰੀਕਾ ਹੈ ਪਰ ਇਸ ਦਾ ਕਿੰਨਾ ਪਾਲਣ ਹੋਵੇਗਾ ਇਸ ਵੀ ਪੂਰੇ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ

ਸਭ ਦੇ ਬਾਵਜ਼ੂਦ ਇਸ ਸੱਚ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਲੰਮੇ ਸਮੇਂ ਤੱਕ ਸਕੂਲ ਬੰਦ ਰਹਿਣ ਨਾਲ ਬੱਚਿਆਂ ’ਤੇ ਮਨੋਵਿਗਿਆਨਕ ਦਬਾਅ ਵਧਿਆ ਹੈ ਅਤੇ ਵਿਕਾਸ ਵੀ ਪ੍ਰਭਾਵਿਤ ਹੋਇਆ ਹੈ ਸਿੱਖਿਆ ਦੇ ਨੁਕਸਾਨ ਨੂੰ ਵਿਆਪਕ ਪੈਮਾਨੇ ’ਤੇ ਦੇਖਿਆ ਜਾ ਸਕਦਾ ਹੈ ਸਕੂਲਾਂ ਨੇ ਆਨਲਾਈਨ ਸਿੱਖਿਆ ਜਰੀਏ ਨਾਲ ਇਸ ਕਮੀ ਨੂੰ ਪੂਰਾ ਕਰਨ ਦਾ ਯਤਨ ਜ਼ਰੂਰ ਕੀਤਾ ਹੈ ਪਰ ਇਹ ਨਾਕਾਫ਼ੀ ਹੀ ਰਿਹਾ ਹੈ

ਖੋਜ ਅਤੇ ਰਿਸਰਚਾਂ ਤੋਂ ਵੀ ਇਹ ਗੱਲ ਸਪੱਸ਼ਟ ਹੋਈ ਹੈ ਕਿ ਮਨੋਵਿਗਿਆਨਕ ਦਬਾਅ ਅਤੇ ਪ੍ਰਭਾਵ ’ਚੋਂ ਬੱਚੇ ਲੰਘ ਰਹੇ ਹਨ ਹਾਲਾਂਕਿ ਵੱਡੇ ਵੀ ਇਸ ਤੋਂ ਅਛੂਤੇ ਨਹੀਂ ਹਨ ਅਤੇ ਦੁਨੀਆ ਦਾ ਕੋਈ ਦੇਸ਼ ਵੀ ਇਸ ਤੋਂ ਬਚਿਆ ਨਹੀਂ ਹੈ ਸਕੂਲ ਖੋਲ੍ਹਣ ਦਾ ਇਹ ਸਹੀ ਸਮਾਂ ਹੈ ਜਾਂ ਨਹੀਂ ਇਹ ਇੱਕ ਚਰਚਾ ਦਾ ਵਿਸ਼ਾ ਹੋ ਸਕਦਾ ਹੈ ਪਰ ਸਕੂਲ ਕਦੋਂ ਤੱਕ ਬੰਦ ਰਹਿਣਗੇ ਇਹ ਵਿਸ਼ਾ ਚਿੰਤਾ ਦਾ ਜ਼ਰੂਰ ਹੈ
ਕੋਰੋਨਾ ਜਿਸ ਸਥਿਤੀ ’ਚ ਹੈ ਉਸ ਨੂੰ ਦੇਖਦਿਆਂ ਸਕੂਲ ਖੋਲ੍ਹਣ ਦਾ ਫੈਸਲਾ ਵੀ ਕੋਈ ਮਾਮੂਲੀ ਗੱਲ ਨਹੀਂ ਹੈ ਸੂਬਾ ਸਰਕਾਰਾਂ ਨੂੰ ਇਸ ਮਾਮਲੇ ’ਚ ਵੀ ਤਮਾਮ ਦਿਮਾਗੀ ਕਸਰਤ ਕਰਨੀ ਪੈ ਰਹੀ ਹੈ

ਮਾਪਿਆਂ ਦੇ ਵਿਚਾਰਾਂ ਨੂੰ ਵੀ ਇੱਥੇ ਪੂਰੀ ਤਵੱਜੋ ਦਿੱਤੀ ਜਾ ਰਹੀ ਹੈ ਪਰ ਸਕੂਲਾਂ ਨੂੰ ਇਹ ਭਰੋਸਾ ਦੇਣਾ ਹੋਵੇਗਾ ਕਿ ਬੱਚਿਆਂ ਲਈ ਕਲਾਸਾਂ ਸੁਰੱਖਿਅਤ ਹਨ ਵਿਦਿਆਰਥੀ, ਅਧਿਆਪਕ ਅਤੇ ਮਾਪਿਆਂ ਨਾਲ ਹੀ ਸਕੂਲ ਦੀ ਮੈਨੇਜਮੈਂਟ ਸਾਰਿਆਂ ਨੂੰ ਆਪਣੇ ਹਿੱਸੇ ਦੀ ਜਿੰਮੇਵਾਰੀ ਨਿਭਾਉਣੀ ਹੋਵੇਗੀ ਕਿਸੇ ਇੱਕ ਦੀ ਲਾਪ੍ਰਵਾਹੀ ਨਾਲ ਨੁਕਸਾਨ ਸਾਰਿਆਂ ਦਾ ਹੈ ਉਂਜ ਸਕੂਲ ਖੋਲ੍ਹਣਾ ਜਾਇਜ਼ ਹੀ ਕਰਾਰ ਦਿੱਤਾ ਜਾਣਾ ਚਾਹੀਦਾ ਹੈ ਇਸ ਦੇ ਪਿੱਛੇ ਆਪਣੇ ਇੱਕ ਸਕਾਰਾਤਮਕ ਤਰਕ ਵੀ ਹੈ ਅਜਿਹਾ ਦੇਖਿਆ ਗਿਆ ਹੈ ਕਿ ਮਹਾਂਮਾਰੀ ਦੌਰਾਨ ਵਿਸ਼ਵ ਦੇ ਕਈ ਦੇਸ਼ਾਂ ਨੇ ਪ੍ਰਾਇਮਰੀ ਜਮਾਤ ਦੇ ਬੱਚਿਆਂ ਲਈ ਸਕੂਲ ਖੋਲ੍ਹੀ ਰੱਖੇ ਅਤੇ ਮਹਾਂਮਾਰੀ ਦਾ ਖ਼ਤਰਾ ਜਿਆਦਾ ਨਹੀਂ ਹੋਇਆ

ਸਕੂਲ ਖੋਲ੍ਹਣ ਦੀ ਵੱਡੀ ਵਜ੍ਹਾ ’ਚ ਕੋਰੋਨਾ ਦੀ ਸਥਿਤੀ ਸ਼ਾਮਲ ਹੈ ਜ਼ਿਕਰਯੋਗ ਹੈ ਕਿ ਸੰਵਿਧਾਨ ’ਚ ਸਕੂਲੀ ਸਿੱਖਿਆ ਸੂਬਿਆਂ ਦਾ ਵਿਸ਼ਾ ਹੈ ਦੇਸ਼ ’ਚ ਪਿਛਲੇ ਡੇਢ ਸਾਲ ’ਚ ਨਿੱਜੀ ਸਕੂਲਾਂ ਦੀ ਹਾਲਤ ਵੀ ਆਪੇ ਤੋਂ ਬਾਹਰ ਹੋਈ ਹੈ ਅਰਥਵਿਵਸਥਾ ਡਾਵਾਂਡੋਲ ਹੋਈ ਹੈ, ਅਧਿਆਪਕਾਂ ਦੀ ਤਨਖਾਹ ਦੇਣੀ ਮੁਸ਼ਕਲ ਹੋਈ ਹੈ ਅਤੇ ਕਈ ਸਕੂਲ ਤਾਂ ਬੰਦ ਦੀ ਕਗਾਰ ’ਤੇ ਚਲੇ ਗਏ ਭਾਰਤ ’ਚ ਵੱਖ-ਵੱਖ ਸੂਬਿਆਂ ’ਚ ਸਕੂਲ ਬੰਦ ਰੱਖਣ ਦੇ ਆਪਣੇ ਵੱਖ-ਵੱਖ ਹਾਲਾਤ ਹਨ ਝਾਰਖੰਡ, ਅਸਾਮ, ਜੰਮੂ ਕਸ਼ਮੀਰ, ਤਾਮਿਲਨਾਡੂ ਅਤੇ ਤੇਲੰਗਾਨਾ ’ਚ ਤਾਂ ਸਕੂਲ ਹਾਲੇ ਵੀ ਪੂਰੀ ਤਰ੍ਹਾਂ ਬੰਦ ਹਨ ਡਰ ਤੀਜੀ ਲਹਿਰ ਦਾ ਹੈ ਜਿਸ ’ਚ 40 ਫੀਸਦੀ ਅਬਾਦੀ ਲਈ ਇਹ ਖ਼ਤਰਾ ਮੰਨਿਆ ਜਾ ਰਿਹਾ ਹੈ ਪਰ ਸਕੂਲ ਖੋਲ੍ਹਣ ਦਾ ਹੌਂਸਲਾ ਵੀ ਅਣਉਚਿਤ ਨਹੀਂ ਹੈ ਇਸ ਦੇ ਬਾਵਜੂਦ ਸਵਾਲ ਇਹ ਕਿਤੇ ਗਿਆ ਨਹੀਂ ਹੈ ਕਿ ਚੱਲੋ ਸਕੂਲ ਚੱਲੀਏ ਪਰ ਕਿਵੇਂ?

ਡਾ. ਸੁਸ਼ੀਲ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ