
Sangrur News: ਰਾਜ ਸਿੰਗਲਾ/ਨੈਨਸੀ (ਲਹਿਰਾਗਾਗਾ)। ਥਾਣਾ ਮੁਖੀ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਲਹਿਰਾ ਏਰੀਏ ਦੇ ਵਿੱਚ ਚੋਰਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਹ ਗਿਰੋਹ ਖੇਤਾਂ ਵਾਲੀਆਂ ਮੋਟਰ ਦੀਆਂ ਤਾਰਾਂ ਨੂੰ ਚੋਰੀ ਕਰਦੇ ਸਨ ਜਿਸ ਵਿੱਚ ਗੁਰਤੇਜ ਸਿੰਘ ਪੁੱਤਰ ਛੱਜੂ ਸਿੰਘ ਵਾਸੀ ਨੰਗਲਾ, ਜਸਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਲਹਿਲ ਕਲਾਂ, ਕਰਮਵੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਗੋਬਿੰਦਗੜ੍ਹ ਜੇਜੀਆਂ ਜੋ ਕਾਫੀ ਸਮੇਂ ਤੋਂ ਚੋਰੀ ਦੀਆਂ ਵਾਰਦਾਤਾ ਨੂੰ ਅੰਜ਼ਾਮ ਦੇ ਰਹੇ ਸਨ, ਜਿੰਨਾਂ ਦੇ ਕਬਜ਼ੇ ਵਿੱਚੋਂ 10 ਕਿਲੋ ਤਾਂਬੇ ਦੀ ਤਾਰ ਬਰਾਮਦ ਕੀਤੀ ਹੈ। ਹੋਰ ਪੁੱਛਗਿੱਛ ਲਈ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।
Sangrur News
ਇਸ ਸਮੇਂ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਪਿੰਡ ਗੋਬਿੰਦਗੜ੍ਹ ਜੇਜੀਆਂ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਤਾਰ ਚੋਰਾਂ ਨੇ ਸਾਡਾ ਖੇਤਾਂ ਵਿੱਚ ਜਾਣਾ ਦੁਬਰ ਕੀਤਾ ਹੋਇਆ ਸੀ ਇਹ ਸਾਡੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਕੇ ਲੈਜਾਂਦੇ ਸਨ ਅਤੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਦੇ ਵੀ ਸੱਟਾਂ ਮਾਰ ਦਿੰਦੇ ਸਨ ਜਿਸ ਕਾਰਨ ਖੇਤ ਜਾਣ ਲੱਗੇ ਵੀ ਸਹਿਮ ਦਾ ਮਾਹੌਲ ਸੀ।
Read Also : Woman Murder Case: ਮਹਿਲਾ ਦੇ ਕਤਲ ਮਾਮਲੇ ’ਚ ਏਸੀ ਮਕੈਨਿਕ ਨੂੰ ਗ੍ਰਿਫ਼ਤਾਰ
ਉਹਨਾਂ ਦੱਸਿਆ ਕਿ ਜਿੱਥੇ ਤਾਰਾਂ ਚੋਰੀ ਕਰਨ ਨਾਲ ਉਹਨਾਂ ਨੂੰ ਤਾਰਾਂ ਨਵੀਆਂ ਲੈ ਕੇ ਆਉਣੀਆਂ ਪੈਂਦੀਆਂ ਹਨ ਜਿਸ ਤੇ ਕਾਫੀ ਖਰਚਾ ਆਉਂਦਾ ਹੈ ਇਸ ਦੇ ਨਾਲ ਨਾਲ ਖੇਤਾਂ ਨੂੰ ਪਾਣੀ ਲਾਉਣ ਲਈ ਵੀ ਮੋਟਰ ਨੂੰ ਦੁਬਾਰਾ ਚਲਾਉਣ ਲਈ ਟਾਈਮ ਲੱਗ ਜਾਂਦਾ ਹੈ ਜਿਸ ਕਾਰਨ ਖੇਤੀ ਵੀ ਪ੍ਰਭਾਵਿਤ ਹੁੰਦੀ ਹੈ। ਉਹਨਾਂ ਨੇ ਪੁਲਿਸ ਦਾ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਕਰਨ ਲਈ ਸ਼ੁਕਰੀਆ ਵੀ ਕਿਹਾ।
ਇਨ੍ਹਾਂ ਚੋਰਾਂ ਸਬੰਧੀ ਪੱਤਰਕਾਰ ਵੱਲੋਂ ਸਬ ਇੰਸਪੈਕਟਰ ਤੋਂ ਪੁੱਛਿਆ ਗਿਆ ਕਿ ਇਹ ਚੋਰ ਕਿੱਥੇ ਇਸ ਤਾਰ ਨੂੰ ਵੇਚਦੇ ਹਨ ਕਿ ਇਹ ਚੋਰ ਨਸ਼ਿਆਂ ਦੇ ਆਦੀ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਪੜਤਾਲ ਜਾਰੀ ਹੈ। ਕਿਸੇ ਨੂੰ ਵੀ ਇਸ ਸਬੰਧ ’ਚ ਬਖਸ਼ਿਆ ਨਹੀਂ ਜਾਵੇਗਾ।