ਦੇਸ਼ ’ਚ ਕੋਵਿਡ ਟੀਕਾਕਰਨ ਦਾ ਅੰਕੜਾ 47 ਕਰੋੜ ਤੋਂ ਵੱਧ

Free Vaccine Sachkahoon

ਦੇਸ਼ ’ਚ ਕੋਵਿਡ ਟੀਕਾਕਰਨ ਦਾ ਅੰਕੜਾ 47 ਕਰੋੜ ਤੋਂ ਵੱਧ

ਨਵੀਂ ਦਿੱਲੀ (ਏਜੰਸੀ)। ਦੇਸ਼ ’ਚ ਕੋਰੋਨਾ ਮਹਾਂਮਾਰੀ ’ਤੇ ਕੰਟਰੋਲ ਦੇ ਉਪਾਵਾਂ ਤਹਿਤ ਕੋਵਿਡ-19 ਦੇ ਟੀਕਾਕਰਨ ਦਾ ਅੰਕੜਾ 47 ਕਰੋੜ ਤੋਂ ਵੱਧ ਹੋ ਗਿਆ ਹੈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਐਤਵਾਰ ਸਵੇਰੇ ਅੱਠ ਵਜੇ ਤੱਕ ਦੇ ਅੰਕੜਿਆਂ ਦੇ ਅਨੁਸਾਰ ਹੁਣ ਤੱਕ 55 ਲੱਖ 71 ਹਜ਼ਾਰ 565 ਸੈਸ਼ਨਾਂ ’ਚ ਕੋਵਿਡ-19 ਵੈਕਸੀਨ ਦੇ 47 ਕਰੋੜ 2 ਲੱਖ 98 ਹਜ਼ਾਰ 596 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਪਿਛਲੇ 24 ਘੰਟਿਆਂ ’ਚ ਵੈਕਸੀਨ ਦੀਆਂ 60 ਲੱਖ 15 ਹਜ਼ਾਰ 842 ਖੁਰਾਕਾਂ ਦਿੱਤੀਆਂ ਗਈਆਂ ਹਨ ਬਿਆਨ ’ਚ ਕਿਹਾ ਗਿਆ ਹੈ ਕਿ ਟੀਕਾਕਰਨ ਮੁਹਿੰਮ ਹਿੱਸੇ ਵਜੋਂ ਕੇਂਦਰ ਸਰਕਾਰ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ’ਚ ਕੋਵਿਡ ਦੇ ਟੀਕੇ ਮੁਹੱਈਆ ਕਰਵਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ