ਤਕਨੀਕੀ ਸਿੱਖਿਆ ਅਤੇ ਚੁਣੌਤੀਆਂ

ਤਕਨੀਕੀ ਸਿੱਖਿਆ ਅਤੇ ਚੁਣੌਤੀਆਂ

ਕੋਵਿਡ-19 ਦੇ ਦੌਰ ’ਚ ਭਾਰਤ ’ਚ ਤਕਨੀਕੀ ਸਿੱਖਿਆ ਦੀ ਉਪਯੋਗਿਤਾ ਨੂੰ ਨਵਾਂ ਹੁਲਾਰਾ ਮਿਲਿਆ ਹੈ ਦੇਸ਼ ਦੀ ਸਿੱਖਿਆ ਵਿਵਸਥਾ ਇਸ ਵਕਤ ਯਥਾਸ਼ਕਤੀ ਆਨਲਾਈਨ ਅਵਸਥਾ ’ਚ ਤਬਦੀਲ ਹੋ ਚੁੱਕੀ ਹੈ ਦੇਸ਼ਭਰ ਦੇ ਸਿੱਖਿਆ ਸੰਸਥਾਨਾਂ ’ਚ ਪਿਛਲੇ ਡੇਢ ਸਾਲ ਤੋਂ ਜਿੰਦਰੇ ਲੱਗੇ ਹੋਏ ਹਨ ਮਹਾਂਮਾਰੀ ਨੇ ਸਕੂਲ ਪ੍ਰਬੰਧਕਾਂ, ਕੋਚਿੰਗ ਸੈਂਟਰ ਸੰਚਾਲਕਾਂ, ਅਸਥਾਈ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਅਰਥਵਿਵਸਥਾ ਅਤੇ ਜੀਵਨ ਨੂੰ ਡੂੰਘੇ ਤੌਰ ’ਤੇ ਪ੍ਰਭਾਵਿਤ ਕੀਤਾ ਹੈ ਦੂਜੇ ਪਾਸੇ ਕਰੋੜਾਂ ਵਿਦਿਆਰਥੀਆਂ ਦਾ ਭਵਿੱਖ ਵੀ ਹਾਲੇ ਅਧ-ਵਿਚਾਲੇ ’ਚ ਲਟਕਿਆ ਹੋਇਆ ਹੈ ਭਵਿੱਖ ਦੀ ਚਿੰਤਾ ਕਾਰਨ ਉਹ, ਨਿਰਾਸ਼ਾ ਅਤੇ ਤਣਾਅ ਦੇ ਸ਼ਿਕਾਰ ਹੋ ਰਹੇ ਹਨ ਵਿਦਿਆਰਥੀਆਂ ਦਾ ਭਵਿੱਖ ਘੜਨ ਵਾਲੇ ਸਿੱਖਿਆ ਸੰਸਥਾਨਾਂ ਦੇ ਲੰਮੇ ਸਮੇਂ ਤੋਂ ਬੰਦ ਕਰਨ ਕਾਰਨ ਉਨ੍ਹਾਂ ਦਾ ਬਹੁਪੱਖੀ ਵਿਕਾਸ ਪ੍ਰਭਾਵਿਤ ਹੋਇਆ ਹੈ

ਹਲਾਂਕਿ ਮਹਾਂਮਾਰੀ ਦੇ ਮੁਸ਼ਕਿਲ ਦੌਰ ’ਚ ਆਨਲਾਈਨ ਸਿੱਖਿਆ ਦੇ ਇਕ ਬਦਲ ਦੇ ਰੂਪ ’ਚ ਉਪਯੋਗੀ ਅਤੇ ਪ੍ਰਭਾਵੀ ਸਿੱਖਿਆ ਪ੍ਰਣਾਲੀ ਦੇ ਤੌਰ ’ਤੇ ਖੁਦ ਨੂੰ ਸਥਾਪਿਤ ਕੀਤਾ ਹੈ ਸਿੱਖਿਆ ਦੀ ਲਗਾਤਰਤਾ ਨੂੰ ਬਣਾਈ ਰੱਖਦਿਆਂ ਹੋਏ ਇੱਕ ਹੀ ਸਥਾਨ ’ਤੇ ਰਹਿ ਕੇ ਅਤੇ ਖੁਦ ਨੂੰ ਮਹਾਂਮਾਰੀ ਤੋਂ ਸੁਰੱਖਿਅਤ ਰੱਖਦਿਆਂ ਅਧਿਅਨ-ਅਧਿਅਪਨ ਦਾ ਇਹ ਇੱਕ ਨਾਇਬ ਮਾਧਿਅਮ ਸਾਬਤ ਹੋਇਆ ਹੈ ਇਸ ਨਾਲ ਅਧਿਆਪਕਾਂ ਅਤੇ ਵਿਦਿਆਰਥੀ ਅਤੇ ਮਾਪਿਆਂ ਦਾ ਤਣਾਅ ਨੂੰ ਘੱਟ ਹੋਇਆ ਹੀ ਹੈ , ਨਾਲ ਹੀ ਸਾਰਿਆਂ ਦੇ ਜੀਵਨ ਦੀ ਰੱਖਿਆ ਅਤੇ ਸਮੇਂ ਦੀ ਬੱਚਤ ਹੋਈ ਹੈ

ਹਾਲਾਂਕਿ ਕਈ ਨਿੱਜੀ ਅਤੇ ਸਰਕਾਰੀ ਸਿੱਖਿਆ ਸੰਸਥਾਨਾਂ ਨੇ ਬੜੀ ਤੇਜ਼ੀ ਨਾਲ ਅਭਿਆਸੀ ਸਿੱਖਿਆ ਮਾਧਿਅਮ ਨੂੰ ਅੰਗੀਕਾਰ ਕਰ ਲਿਆ, ਪਰ ਸਾਧਨਾਂ ਅਤੇ ਸਹਿਯੋਗ ਦੀ ਕਮੀ ਨਾਲ ਸੂਝਦੇ ਕਈ ਸੰਸਥਾਨਾਂ ਲਈ ਇਸ ਰੂਪ ’ਚ ਖੁਦ ਨੂੰ ਢਾਲਣਾ ਚੁਣੌਤੀਆਂ ਨਾਲ ਭਰਿਆ ਰਿਹਾ ਹੈ ਮਹਾਂਮਾਰੀ ਕਾਰਨ ਦੁਨੀਆ ਭਰ ’ਚ ਸਕੂਲੀ ਸਿੱਖਿਆ ਰੁਕੀ ਹੋਈ ਹੈ ਕੋਰੋਨਾ ਤੋਂ ਬਚਾਅ ਲਈ ਦੁਨੀਆ ਦੇ ਇੱਕ ਸੌ ਨੱਬੇ ਤੋਂ ਵੀ ਜਿਆਦਾ ਦੇਸ਼ਾਂ ਨੂੰ ਆਪਣੇ ਸਕੂਲਾਂ ਦੇ ਦਰਵਾਜੇ ਬੰਦ ਕਰਨੇ ਪਏ ਯੁਨੈਸ਼ਕੋ ਮੁਤਾਬਿਕ ਕੋਵਿਡ-19 ਦੀ ਸ਼ੁਰੂਆਤ ਤੋਂ ਬਾਅਦ ਦੁਨੀਆ ਦੇ 138 ਦੇਸ਼ਾਂ ਦੇ 1.37 ਅਰਬ ਵਿਦਿਆਰਥੀਆਂ ਦੀ ਸਿੱਖਿਆ ਸਕੂਲ ਬੰਦ ਹੋਣ ਨਾਲ ਰੁਕੀ ਹੋਈ ਹੈ

ਸਕੂਲੀ ਸਿੱਖਿਆ ’ਚ ਆਈ ਰੁਕਾਵਟ ਤੋਂ ਬਾਅਦ ਇੱਕ ਬਦਲ ਦੇ ਰੂਪ ’ਚ ਆਨਲਾਈਨ ਸਿੱਖਿਆ ਦਾ ਪ੍ਰਚੱਲਣ ਤੇਜ਼ੀ ਨਾਲ ਤਾਂ ਵਧਿਆ ਹੈ, ਪਰ ਚਿੰਤਾ ਦੀ ਗੱਲ ਹੈ ਕਿ ਇਸ ਤਰ੍ਹਾਂ ਦੀ ਸਿੱਖਿਆ ਦੀ ਪਹੁੰਚ ਸਾਰਿਆਂ ਤੱਕ ਨਹੀਂ ਹੋ ਸਕੀ ਹੈ ‘ਇਕੋਨਾਮਿਸਟ ਇੰਟੇਲੀਜੇਂਸ ਯੂਨਿਟ’ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਸਕੂਲ ਬੰਦ ਰਹਿਣ ਨਾਲ ਦੁਨੀਆ ਭਰ ’ਚ 1.6 ਅਰਬ ਸਕੂਲੀ ਬੱਚਿਆਂ ’ਚੋਂ ਕੇਵਲ 10 ਕਰੋੜ ਬੱਚਿਆਂ ਦੀ ਹੀ ਸਿੱਖਿਆ ਰੁਕੀ ਹੋਈ ਹੈ ਭਾਵ ਅਜਿਹੇ ਬੱਚੇ ਸਕੂਲ ਬੰਦ ਹੋਣ ਦੇ ਬਾਵਜੂਦ ਘਰ ’ਚ ਰਹਿ ਕੇ ਅੱਗੇ ਦੀ ਪੜ੍ਹਾਈ ਕਰ ਰਹੇ ਹਨ ਘਰ ’ਚ ਤਕਨੀਕ ਦੀ ਘਾਟ ਦੀ ਵਜ੍ਹਾ ਨਾਲ ਉਨ੍ਹਾਂ ਦੀ ਪੜ੍ਹਾਈ ਦੀ ਲਗਾਤਾਰਤਾ ਕਾਇਮ ਹੈ

ਇਨ੍ਹਾਂ ਬੱਚਿਆਂ ਲਈ ਤਕਨੀਕ ਨੇ ਘਰ ਅਤੇ ਸਕੂਲ ਦੀ ਦੂਰੀ ਨੂੰ ਖ਼ਤਮ ਦਾ ਕੰਮ ਕੀਤਾ ਹੈ ਤਕਨੀਕ ਜਰੀਏ ਬੱਚੇ ਰੋਜ਼ਾਨਾ ਜਮਾਤਾਂ ’ਚ ਸ਼ਾਮਲ ਹੋ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਵੀ ਆਪ ਕਰ ਰਹੇ ਹਨ ਪਰ ਦੂਜੇ ਪਾਸੇ ਆਨਲਾਈਨ ਸਿੱਖਿਆ ਦੀ ਪਹੁੰਚ ਤੋਂ ਦੂਰ ਲੱਖਾਂ ਪੇਂਡੂ ਬੱਚਿਆਂ ਦਾ ਭਵਿੱਖ ਖ਼ਤਰੇ ’ਚ ਹੈ ਸਮਾਰਟਫੋਨ, ਮਾੜੀ ਬਿਜਲੀ ਸਪਲਾਈ ਵਿਵਸਥਾ, ਇਲੈਕਟ੍ਰੋਨਿਕ ਗੈਜੇਟ ਖਰੀਦਣ ’ਚ ਅਸਮਰੱਥਾ ਅਤੇ ਹੌਲੀ ਇੰਟਰਨੈਟ ਦੀ ਸਮੱਸਿਆ ਨੇ ਉਨ੍ਹਾਂ ਬੱਚਿਆਂ ਦੇ ਭਵਿੱਖ ’ਤੇ ਗ੍ਰਹਿਣ ਲਾ ਦਿੱਤਾ ਹੈ ਮਹਾਂਮਾਰੀ ਕਾਲ ’ਚ ‘ਸਿੱਖਿਆ ਦਾ ਅਧਿਕਾਰ ਕਾਨੂੰਨ’ (ਆਰਟੀਏ) ਮੰਨੋ ਰਾਸ਼ ਖਾ ਗਿਆ ਹੈ ਬੱਚੇ ਆਪਣੀਆਂ ਨਜਰਾਂ ਦੇ ਸਾਹਮਣੇ ਆਪਣਾ ਭਵਿੱਖ ਨਸ਼ਟ ਹੁੰਦਾ ਦੇਖ ਰਹੇ ਹਨ!

ਕੋਵਿਡ-19 ਕਾਰਨ 2020-21 ਦੇ ਸੰਪੂਰਨ ਅਤੇ ਵਰਤਮਾਨ ਸਿੱਖਿਆ ਸੈਸ਼ਨ ’ਚ ਵੀ ਜਮਾਤਾਂ ਦਾ ਸੰਚਾਲਨ ਤਕਨੀਕ ਦੇ ਵੱਖ ਵੱਖ ਮਾਧਿਅਮ ਜਰੀਏ ਹੋ ਰਿਹਾ ਹੈ ਸਮਾਰਟਫੋਨ, ਕੰਪਿਊਟਰ ਅਤੇ ਲੈਪਟਾਪ ਆਦਿ ’ਤੇ ਵਟਸਐਪ, ਜੂਮ, ਈਮੇਲ ਆਦਿ ਜਰੀਏ ਕੁੱਝ ਬੱਚਿਆਂ ਨੂੰ ਸਕੂਲ ਦੀ ਕਮੀ ਦੂਰ ਕਰਨ ’ਚ ਕਾਮਯਾਬੀ ਹਾਸਲ ਹੋਈ ਹੈ, ਪਰ ਚਿੰਤਾ ਦੀ ਗੱਲ ਇਹ ਹੈ ਕਿ ਦੇਸ਼ ਦੇ ਜਿਨ੍ਹਾਂ ਘਰਾਂ ਤੱਕ ਤਕਨੀਕ ਦੇ ਇਨ੍ਹਾਂ ਮਾਧਿਅਮ ਦੀ ਪਹੁੰਚ ਨਹੀਂ ਹੈ, ਉਥੋਂ ਦੇ ਬੱਚੇ ਜਮਾਤ ਦੇ ਜ਼ਰੂਰੀ ਸਿਲੇਬਸ ਤੋਂ ਵਾਂਝੇ ਰਹਿ ਜਾਂਦੇ ਹਨ

ਸਰਕਾਰ ਭਾਵੇਂ ਦੇਸ਼ ’ਚ ਸੌ ਫੀਸਦੀ ਬਿਜਲੀ ਦਾ ਸੁਫ਼ਨਾ ਪੂਰਾ ਹੋਣ ਦੀ ਗੱਲ ਕਹਿ ਕੇ ਆਪਣੀ ਪਿੱਠ ਥਾਪੜ ਲਵੇ, ਪਰ ਦੇਸ਼ ’ਚ ਬਿਜਲੀ ਅਤੇ ਬਿਜਲੀ ਸਪਲਾਈ ਦੀ ਅਸਲ ਸਥਿਤੀ ਕਿਸੇ ਤੋਂ ਛੁਪੀ ਨਹੀਂ ਹੈ ਪੇਂਡੂ ਵਿਕਾਸ ਮੰਤਰਾਲੇ ਵੱਲੋਂ 2017-18 ’ਚ ਕਰਾਏ ਗਿਆ ਇੱਕ ਸਰਵੇ ਦੱਸਦਾ ਹੈ ਕਿ ਦੇਸ਼ ’ਚ 16 ਫੀਸਦੀ ਪਰਿਵਾਰਾਂ ਨੂੰ ਪ੍ਰਤੀਦਿਨ ਇੱਕ ਤੋਂ ਅੱਠ ਘੰਟੇ, 33 ਫੀਸਦੀ ਪਰਿਵਾਰਾਂ ਨੂੰ 12 ਘੰਟੇ ਅਤੇ ਸਿਰਫ਼ 45 ਫੀਸਦੀ ਪਰਿਵਾਰਾਂ ਨੂੰ ਹੀ 12 ਘੰਟੇ ਤੋਂ ਜਿਆਦਾ ਬਿਜਲੀ ਮਿਲਦੀ ਹੈ ਦਰਅਸਲ ਹਕੀਕਤ ਇਹ ਹੈ ਕਿ ਦੇਸ਼ ਦੇ ਸਰਕਾਰੀ ਸਕੂਲਾਂ ’ਚ ਤਕਨੀਕੀ ਸਿੱਖਿਆ ਅਤੇ ਆਨਲਾਈਨ ਸਿੱਖਿਆ ਦੀ ਸਥਿਤੀ ਬਦਤਰ ਹੈ

ਇਨ੍ਹਾਂ ਸਕੂਲਾਂ ’ਚ ਪੜ੍ਹਨ ਵਾਲੇ ਜਿਆਦਾਤਰ ਬੱਚੇ ਹੇਠਲੇ ਆਮਦਨ ਵਰਗ ਦੇ ਪਰਿਵਾਰਾਂ ਨਾਲ ਸਬੰਧਿਤ ਹੁੰਦੇ ਹਨ ਉਨ੍ਹਾਂ ਕੋਲ ਨਾ ਤਾਂ ਸਮਾਰਟਫੋਨ ਦੀ ਸੁਵਿਧਾ ਹੁੰਦੀ ਹੈ ਅਤੇ ਨਾ ਹੀ ਇੰਟਰਨੈਟ ਪੈਕ ਖਰੀਦਣ ਦੀ ਹੈਸੀਅਸ ਅਜਿਹੇ ਪਰਿਵਾਰਾਂ ’ਚ ਗਰੀਬੀ, ਜਾਗਰੂਕਤਾ ਅਤੇ ਤਕਨੀਕੀ ਗਿਆਨ ਦੀ ਘਾਟ ’ਚ ਤਕਨੀਕ ਅਧਾਰਿਤ ਸਿੱਖਿਆ ਦੀ ਜ਼ਰੂਰਤ ਨੂੰ ਭਰਪੂਰ ਮਹੱਤਵ ਨਹੀਂ ਦਿੱਤਾ ਜਾਂਦਾ ਹੈ

ਅਜਿਹੇ ’ਚ ਦੇਸ਼ ਦੇ ਕਰੋੜਾਂ ਬੱਚੇ ਚਾਹ ਕੇ ਵੀ ਆਨਲਾਈਨ ਸਿੱਖਿਆ ਦਾ ਲਾਭ ਨਹੀਂ ਉਠਾ ਰਹੇ ਹਨ ਦਰਅਸਲ ਆਨਲਾਈਨ ਸਿੱਖਿਆ ਦੀ ਸਰਵ-ਸੁਲਭਤਾ ਅਤੇ ਉਸ ਦੀ ਸਫ਼ਲਤਾ ਦੇ ਮਾਰਗ ’ਚ ਬਿਜਲੀ ਅਤੇ ਇੰਟਰਨੈਟ ਦੀ ਸਮੱਸਿਆ ਮੁੱਖ ਅੜਿੱਕਾ ਹੈ ਇੰਟਰਨੈਟ ਅੱਜ ਲੱਗਭਗ ਹਰ ਜਾਗਰੂਕ ਵਿਅਕਤੀ ਦੀ ਮੂਲਭੂਤ ਜਰੂਰਤ ਬਣ ਗਿਆ ਹੈ ਇੰਟਰਨੈਟ ਨੇ ਜੀਵਨ ਨੂੰ ਸੁਵਿਧਾਜਨਕ ਬਣਾਉਣ ’ਚ ਖਾਸ ਭੂਮਿਕਾ ਅਦਾ ਕੀਤੀ ਹੈ ਇਹ ਸਮਾਜ ’ਚ ਕ੍ਰਾਂਤੀਕਾਰੀ ਬਦਲਾਅ ਦਾ ਜ਼ਰੀਆ ਵੀ ਬਣਿਆ ਹੈ ਪਰ ਦੂਜੇ ਪਾਸੇ ਇਸ ਅਚੰਭਾ ਹੀ ਕਹਾਂਗੇ ਕਿ ਦੇਸ਼ ਦੀ ਇੱਕ ਵੱਡੀ ਆਬਾਦੀ ਸੂਚਨਾ ਇੰਟਰਨੈਟ ਦੀ ਪਹੁੰਚ ਤੋਂ ਕੋਹਾਂ ਦੂਰ ਹੈ ਵਾਂਝੀ ਆਬਾਦੀ ਦੇ ਜਿਸ ਹਿੱਸੇ ਲਈ ਦੋ ਵਕਤ ਦੀ ਰੋਟੀ ਦਾ ਬੰਦੋਬਸਤ ਕਰ ਸਕਣਾ ਵੀ ਮੁਸਕਿਲ ਹੁੰਦਾ ਹੈ, ਉਨ੍ਹਾਂ ਲਈ ਬਿਜਲੀ ਅਤੇ ਇੰਟਰਨੈਟ ਕੁਨੈਕਸ਼ਨ ਵਿਲਾਸ਼ਤਾ ਦੀਆਂ ਚੀਜਾਂ ਨਹੀਂ ਤਾਂ ਹੋਰ ਕੀ ਹੈ!

ਸਾਲਾਨਾ ਸਿੱਖਿਆ ਸਥਿਤੀ ਰਿਪੋਰਟ-2020 (ਅਸਰ) ਦੇ ਪਹਿਲੇ ਗੇੜ ਦੀ ਰਿਪੋਰਟ ਮੁਤਾਬਿਕ ਹਰੇਕ ਸੌ ’ਚੋਂ 39 ਵਿਦਿਆਰਥੀ ਆਨਲਾਈਨ ਸਿੱਖਿਆ ਦੀ ਸੁਵਿਧਾ ਤੋਂ ਵਾਂਝੇ ਹਨ, ਕਿਉਂਕਿ ਉਨ੍ਹਾਂ ਕੋਲ ਸਮਾਰਟਫੋਨ ਨਹੀਂ ਹੈ ਉਥੇ ਦੇਸ਼ ਦੀ ਸ਼ਹਿਰੀ ਆਬਾਦੀ ਦੇ ਕੇਵਲ 67 ਫੀਸਦੀ ਹਿੱਸੇ ਤੱਕ ਇੰਟਰਨੈਟ ਦੀ ਪਹੁੰਚ ਹੈ, ਜਦੋਂ ਕਿ ਪੇਂਡੂ ਭਾਰਤ ’ਚ ਇਹ ਅੰਕੜਾ ਮਹਿਜ਼ 31 ਫੀਸਦੀ ਦਾ ਹੈ ‘ਇੰਟਰਨੈਟ ਐਂਡ ਮੋਬਾਇਲ ਐਸੋਸ਼ੀਏਸ਼ਨ ਆਫ਼ ਇੰਡੀਆ ’ ਮੁਤਾਬਿਕ 2020 ਤੱਕ ਦੇਸ਼ ’ਚ ਇੰਟਰਨੈਟ ਗਾਹਕਾਂ ਦੀ ਗਿਣਤੀ 622 ਮਿਲੀਅਨ ਸੀ

ਇੰਟਰਨੈਟ ਗਾਹਕਾਂ ਦੇ ਮਾਮਲੇ ’ਚ ਮਹਾਂਰਾਸ਼ਟਰ, ਗੋਆ ਅਤੇ ਕੇਰਲ ਸਿਰਫ਼ ਤਿੰਨ ਰਾਜ ਹਨ, ਜਦੋਂ ਕਿ ਬਿਹਾਰ, ਛੱਤੀਸਗੜ੍ਹ ਅਤੇ ਝਾਰਖੰਡ ਤਿੰਨ ਸਭ ਤੋਂ ਪੱਛੜੇ ਸੂਬੇ ਹਨ ਅਜਿਹਾ ਅੰਦਾਜ਼ਾ ਲਾਇਆ ਗਿਆ ਹੈ ਕਿ 2025 ਤੱਕ ਭਾਰਤ ’ਚ ਇੰਟਰਨੈਟ ਗਾਹਕਾਂ ਦੀ ਗਿਣਤੀ ’ਚ 45 ਫੀਸਦੀ ਦਾ ਵਾਧਾ ਹੋ ਸਕਦਾ ਹੈ ਹਲਾਂਕਿ ਦੇਸ਼ ’ਚ ਇੰਟਰਨੈਟ ਦੀ ਮੁਹੱਤਤਾ ਦੇ ਨਾਲ ਨਾਲ ਉਸ ਦੀ ਤੇਜ਼ੀ ਦਾ ਸਵਾਲ ਵੀ ਮੌਜੂਦ ਰਿਹਾ ਹੈ ਪੁਰਸ਼ਾਂ ਦੇ ਮੁਕਾਬਲੇ ਘਰ ਦੀਆਂ ਮਹਿਲਾਵਾਂ ਕੋਲ ਅਪੇਕਾਸ਼ਕ੍ਰਿਤ ਸਸਤਾ ਮੋਬਾਇਲ ਫੋਨ ਹੋਣਾ ਅਤੇ ਬੇਟੀਆਂ ਦੀ ਉਮੀਦ ਨਾਲੋਂ ਬੇਟਿਆਂ ਨੂੰ ਸਮੇਂ ਤੋਂ ਪਹਿਲਾਂ ਅਤੇ ਮਹਿੰਗੇ ਸਮਾਰਟਫੋਨ ਦਿਵਾਉਣ ਦੀ ਰਵਾਇਤ ਰਹੀ ਹੈ ਇਸ ਨੂੰ ਵੀ ਬਦਲਣ ਦੀ ਦਰਕਾਰ ਹੈ

ਸੁਧੀਰ ਕੁਮਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ