ਸੀਐਮ ਸਿਟੀ ਨੂੰ ਮੀਂਹ ਨੇ ਲਿਆਦਾ ਡੋਬੂ, ਕਾਰਾਂ ਪਾਣੀ ’ਚ ਡੁੱਬੀਆਂ

Heavy Rain Sachkahoon

ਲੋਕਾਂ ਦੇ ਘਰਾਂ ਅੰਦਰ ਦਾਖਲ ਹੋਇਆ ਪਾਣੀ, ਨਿਕਾਸੀ ਵਿਵਸਥਾ ਚਰਮਰਾਈ

ਹਰੇਕ ਮੀਂਹ ਨੇ ਸਾਢੇ ਸਾਰ ਸਾਲਾਂ ਦੇ ਵਿਕਾਸ ਕਾਰਜਾਂ ਦੀ ਖੋਲ੍ਹੀ ਪੋਲ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪਟਿਆਲਾ ਅੰਦਰ ਪਏ ਭਾਰੀ ਮੀਂਹ ਨੇ ਸ਼ਾਹੀ ਸਹਿਰ ਨੂੰ ਡੋਬੂ ਲਿਆ ਦਿੱਤਾ। ਆਲਮ ਇਹ ਰਿਹਾ ਕਿ ਸੜਕਾਂ ਅਤੇ ਪਾਰਕਿੰਗਾਂ ’ਚ ਖੜ੍ਹੀਆਂ ਗੱਡੀਆਂ ਪਾਣੀ ’ਚ ਡੁੱਬ ਗਈਆਂ ਅਤੇ ਲੋਕਾਂ ਦੇ ਘਰਾਂ ਅੰਦਰ ਪਾਣੀ ਦਾਖਲ ਹੋ ਗਿਆ। ਘਰਾਂ ਦੇ ਅੰਦਰ ਪਾਣੀ ਦਾਖਲ ਹੋਣ ਕਾਰਨ ਲੋਕਾਂ ਨੂੰ ਬਾਹਰ ਬੈਠਣ ਲਈ ਮਜ਼ਬੂਰ ਹੋਣਾ ਪਿਆ। ਮੁੱਖ ਮੰਤਰੀ ਦੇ ਸ਼ਹਿਰ ਅੰਦਰ ਪਾਣੀ ਦੀ ਨਿਕਾਸੀ ਨੇ ਸਰਕਾਰ ਦੇ ਸਾਢੇ ਚਾਰ ਸਾਲਾਂ ਦੀ ਕਾਰਗੁਜਾਰੀ ਦਾ ਸ਼ੀਸਾ ਦਿਖਾ ਦਿੱਤਾ ਹੈ।

ਜਾਣਕਾਰੀ ਅਨੁਸਾਰ ਅੱਜ ਦੁਪਹਿਰ ਮੌਕੇ ਹੋਏ ਭਾਰੀ ਬਾਰਸ ਕਾਰਨ ਸ਼ਹਿਰ ਦੇ ਅਨੇਕਾਂ ਥਾਵਾਂ ਤੇ ਕਈ ਕਈ ਫੁੱਟ ਪਾਣੀ ਜਮਾਂ ਹੋ ਗਿਆ। ਅਜੇ ਪਿਛਲੇ ਦਿਨ ਦੇ ਪਏ ਮੀਂਹ ਦਾ ਪਾਣੀ ਉੱਤਰਿਆ ਹੀ ਨਹੀਂ ਸੀ ਕਿ ਅੱਜ ਕੋਈ ਤੇਜ਼ ਬਾਰਸ ਦਾ ਪਾਣੀ ਲੋਕਾਂ ਦੇ ਘਰਾਂ ’ਚ ਦਾਖਲ ਹੋ ਗਿਆ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪਿਆ। ਬਜ਼ਾਰਾਂ ’ਚ ਖਰੀਦਕਾਰੀ ਕਰਨ ਲਈ ਆਏ ਲੋਕਾਂ ਨੂੰ ਗੋਡੇ-ਗੋਡੇ ਪਾਣੀ ’ਚ ਲੰਘਣ ਲਈ ਮਜ਼ਬੂਰ ਹੋਣਾ ਪਿਆ ਅਤੇ ਚਾਂਦਨੀ ਚੌਂਕ ’ਚ ਖੜ੍ਹੀਆਂ ਗੱਡੀਆਂ ਦੇ ਅੰਦਰ ਪਾਣੀ ਦਾਖਲ ਹੋ ਗਿਆ। ਸਹਿਰ ਦੇ ਮੁੱਖ ਚੌਕ ਕੜਾਹ ਵਾਲਾ ਚੌਂਕ ਵਿਚ ਪਾਣੀ ਭਰਨ ਕਾਰਨ ਹਾਲਤ ਇਹ ਬਣੇ ਕਿ ਘਰਾਂ ਵਿਚ ਪਾਣੀ ਦਾਖਲ ਹੋ ਗਿਆ ਤੇ ਲੋਕ ਆਪਣੇ ਘਰ ਦੇ ਬਾਹਰ ਬੈਠ ਗਏ ਹਨ। ਸਬਜੀ ਮੰਡੀ ਅੰਦਰ ਰੇਹੜੀਆਂ ਪਾਣੀ ’ਚ ਘਿਰੀਆਂ ਦਿਖਾਈ ਦਿੱਤੀਆਂ।Heavy Rain Sachkahoonਮਹਿੰਦਰਾ ਕਾਲਜ ਤੋਂ ਸੁਨਾਮੀ ਗੇਟ ਤੱਕ ਚਾਰ ਚਾਰ ਫੁੱਟ ਪਾਣੀ ਜਮਾਂ ਹੋ ਗਿਆ। ਘਲੌੜੀ ਗੇਟ, ਰਾਗੋਮਾਜਰਾ, ਖਾਲਸਾ ਮੁਹੱਲਾ, ਬਗੀਚੀ ਹੇਤ ਰਾਮ ਅਨੇਕਾਂ ਥਾਵਾਂ ਤੇ ਗੋਡੇ ਗੋਡੇ ਪਾਣੀ ਭਰ ਗਿਆ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਉਹ ਵੀ ਮੀਂਹ ’ਚ ਫਸ ਗਏ ਅਤੇ ਘਰਾਂ ’ਚ ਪਾਣੀ ਵੜਨ ਕਾਰਨ ਗਲੀ ’ਚ ਕੁਰਸੀਆਂ ਢਾਹ ਕੇ ਬੈਠਣ ਲਈ ਮਜ਼ਬੂਰ ਹੋਏ। ਉਨ੍ਹਾਂ ਕਿਹਾ ਕਿ ਮੈਂਬਰ ਲੋਕ ਸਭਾ ਪ੍ਰਨੀਤ ਕੌਰ ਤੇ ਨਗਰ ਨਿਗਮ ਮੇਅਰ ਸੰਜੀਵ ਬਿੱਟੂ ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰਨ ਤੋਂ ਬਾਅਦ ਡਰੇਨੇਜ ਸਿਸਟਮ ਬਾਰੇ ਅਕਸਰ ਵੱਡੇ ਬਿਆਨ ਦਿੱਤੇ ਜਾ ਰਹੇ ਹਨ। ਪਰ ਕਿਸੇ ਨੇ ਵੀ ਜਮੀਨੀ ਪੱਧਰ ਦੀ ਰਿਪੋਰਟ ਨੂੰ ਜਾਨਣ ਦ ਹਿੰਮਤ ਨਹੀਂ ਜਤਾਈ। ਉਨ੍ਹਾਂ ਕਿਹਾ ਕਿ ਸੀ.ਐੱਮ ਸਿਟੀ ਦੇ ਮੁੱਖ ਖੇਤਰ ਦੀ ਇਹ ਹਾਲਤ ਹੈ ਤਾਂ ਵੱਖ-ਵੱਖ ਥਾਵਾਂ ਤੇ ਸਥਿਤੀ ਕੀ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।