ਬਲਾਕ ਮਲੋਟ ਦੀ ਸਾਧ-ਸੰਗਤ ਨੇ 416 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ

29 ਕੋਰੋਨਾ ਰੋਕੂ ਟੀਕਾਕਰਨ ਕੈਂਪ ਲਾਏ , 4500 ਦੇ ਕਰੀਬ ਲੋੜਵੰਦਾਂ ਨੂੰ ਕੱਪੜੇ ਵੰਡੇਟ

  • ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਅੱਗੇ ਤੋਂ ਵੀ ਮਾਨਵਤਾ ਭਲਾਈ ਦੇ ਕਾਰਜ ਵਧ-ਚੜ੍ਹ ਕੇ ਕੀਤੇ ਜਾਣਗੇ: ਜ਼ਿੰਮੇਵਾਰ

ਮਲੋਟ, (ਮਨੋਜ)। ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਜਿੱਥੇ 135 ਮਾਨਵਤਾ ਭਲਾਈ ਕਾਰਜਾਂ ’ਚ ਵਧ-ਚੜ੍ਹ ਕੇ ਸਹਿਯੋਗ ਕਰ ਰਹੀ ਹੈ, ਉੱਥੇ ਕੋਰੋਨਾ ਕਾਲ ਦੌਰਾਨ ਸਿਵਲ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੋਰੋਨਾ ਰੋਕੂ ਟੀਕਾਕਰਨ ਕੈਂਪਾਂ ’ਚ ਵੀ ਆਪਣਾ ਵਡਮੁੱਲਾ ਸਹਿਯੋਗ ਦੇ ਰਹੀ ਹੈ।

ਬਲਾਕ ਮਲੋਟ ਦੀ ਸਾਧ-ਸੰਗਤ ਦੁਆਰਾ ਜਨਵਰੀ 2021 ਤੋਂ ਲੈ ਕੇ ਹੁਣ ਤੱਕ 416 ਪਰਿਵਾਰਾਂ ਨੂੰ ਰਾਸ਼ਨ, 35 ਕੰਬਲ, 29 ਕੋਰੋਨਾ ਰੋਕੂ ਟੀਕਾਕਰਨ ਕੈਂਪਾਂ ’ਚ 3676 ਜਣਿਆਂ ਦੇ ਟੀਕੇ, 171 ਖਿਡੌਣੇ, 325 ਦੇ ਕਰੀਬ ਕੋਰੋਨਾ ਵਾਰੀਅਰਜ਼ ਦਾ ਸਨਮਾਨ ਤੇ ਰਿਫ਼ਰੈਸ਼ਮੈਂਟ, 4350 ਕੱਪੜੇ, 70 ਨਵੇਂ ਕੱਪੜੇ, 15 ਹਜ਼ਾਰ ਲੀਟਰ ਸੈਨੇਟਾਈਜ਼, ਪੰਛੀਆਂ ਦੀ ਪਿਆਸ ਬੁਝਾਉਣ ਲਈ 50 ਪਾਣੀ ਵਾਲੇ ਕਟੋਰੇ, 2 ਲੋੜਵੰਦ ਮਰੀਜ਼ਾਂ ਨੂੰ ਇਲਾਜ ਲਈ ਆਰਥਿਕ ਸਹਿਯੋਗ, 2000 ਪੌਦੇ ਅਤੇ ਲਗਭਗ 110 ਯੂਨਿਟ ਐਮਰਜੈਂਸੀ ਦੌਰਾਨ ਖੂਨਦਾਨ ਕੀਤਾ ਜਾ ਚੁੱਕਾ ਹੈ। ਆਪ ਜੀ ਨੂੰ ਦੱਸ ਦੇਈਏ ਕਿ 25 ਜਨਵਰੀ 2021 ਨੂੰ ਪਵਿੱਤਰ ਅਵਤਾਰ ਦਿਵਸ ਮੌਕੇ 35 ਲੋੜਵੰਦ ਪਰਿਵਾਰਾਂ ਨੂੰ ਕੰਬਲ, 31 ਜਨਵਰੀ ਨੂੰ 35 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ 101 ਛੋਟੇ ਬੱਚਿਆਂ ਨੂੰ ਖਿਡੌਣੇ ਵੰਡੇ ਗਏ। ਅੱਗੇ ਵਧੀਏ ਤਾਂ 7 ਫਰਵਰੀ ਨੂੰ 70 ਖਿਡੌਣੇ ਤੇ ਮਜ਼ਦੂਰਾਂ ਨੂੰ 350 ਕੱਪੜੇ ਵੰਡੇ ਗਏ। ਇਸੇ ਤਰ੍ਹਾਂ 21 ਫਰਵਰੀ ਨੂੰ 38 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ 28 ਫਰਵਰੀ ਨੂੰ ਕ੍ਰਿਸ਼ਨ ਲਾਲ ਇੰਸਾਂ ਨੂੰ ਇਲਾਜ ਦੌਰਾਨ 25 ਹਜ਼ਾਰ ਰੁਪਏ ਦਾ ਚੈੱਕ ਦੇ ਕੇ ਆਰਥਿਕ ਮੱਦਦ ਕੀਤੀ ਗਈ।

ਇਸੇ ਤਰ੍ਹਾਂ ਪਿੰਡਾਂ ਦੀ ਸਾਧ-ਸੰਗਤ ਦੁਆਰਾ 21 ਲੋੜਵੰਦ ਪਰਿਵਾਰਾਂ ਤੇ 7 ਮਾਰਚ ਨੂੰ 107 ਲੋੜਵੰਦ ਪਰਿਵਾਰਾਂ ਨੂੰ ਮਲੋਟ ਦੀ ਸਾਧ-ਸੰਗਤ ਦੁਆਰਾ ਪੂਜਨੀਕ ਗੁਰੂ ਜੀ ਦੁਆਰਾ ਭੇਜੀ ਰੂਹਾਨੀ ਚਿੱਠੀ ਅਨੁਸਾਰ ਦੇਸ਼ ਦੀ ਸੁਖ-ਸ਼ਾਂਤੀ ਲਈ ਵਰਤ ਰੱਖ ਕੇ ਰਾਸ਼ਨ ਵੰਡਿਆ। ਹੋਰ ਅੱਗੇ ਵਧੀਏ ਤਾਂ 26 ਮਾਰਚ ਨੂੰ ਬਜ਼ੁਰਗ ਮਾਤਾ ਦੇ ਇਲਾਜ ਲਈ 10 ਹਜ਼ਾਰ ਰੁਪਏ ਦਾ ਆਰਥਿਕ ਸਹਿਯੋਗ ਕੀਤਾ ਗਿਆ।

4 ਅਪਰੈਲ ਨੂੰ 48 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ 70 ਬੱਚਿਆਂ ਨੂੰ ਨਵੇਂ ਕੱਪੜੇ ਵੰਡੇ ਗਏ। 30 ਅਪਰੈਲ ਨੂੰ ਸਾਧ-ਸੰਗਤ ਨੇ 200 ਦੇ ਕਰੀਬ ਡਾਕਟਰਾਂ, ਨਰਸਾਂ, ਪੁਲਿਸ ਤੇ ਐਂਬੂਲੈਂਸ ਦੇ ਡਰਾਇਵਰਾਂ ਨੂੰ ਸੈਲੂਟ ਕਰਕੇ ਉਨ੍ਹਾਂ ਦਾ ਮਾਣ-ਸਨਮਾਨ ਕੀਤਾ ਤੇ ਰਿਫ਼ਰੈਸ਼ਮੈਂਟ ਵੰਡਿਆ। ਇਸੇ ਤਰ੍ਹਾਂ 2 ਮਈ ਨੂੰ 40 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ। 5 ਜੂਨ ਨੂੰ 125 ਡਾਕਟਰਾਂ ਨੂੰ ਫਰੂਟ ਤੇ ਰਿਫ਼ਰੈਸ਼ਮੈਂਟ ਵੰਡਿਆ, 6 ਜੂਨ ਨੂੰ 85 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, 11 ਜੂਨ ਨੂੰ ਸੱਚ ਕਹੂੰ ਦੀ ਵਰ੍ਹੇਗੰਢ ਮੌਕੇ 50 ਪਾਣੀ ਵਾਲੇ ਕਟੋਰੇ ਟੰਗੇ ਗਏ। 4 ਜੁਲਾਈ ਨੂੰ 42 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।

ਇਸ ਤੋਂ ਇਲਾਵਾ ਕਲਾਥ ਬੈਂਕ ਵਿੱਚੋਂ ਸਮੇਂ-ਸਮੇਂ ਅਨੁਸਾਰ ਜਨਵਰੀ 2021 ਤੋਂ ਹੁਣ ਤੱਕ ਲਗਭਗ 4000 ਕੱਪੜੇ ਵੰਡੇ ਗਏ ਹਨ, 2000 ਪੌਦੇ ਤੇ ਲਗਭਗ 110 ਯੂਨਿਟ ਐਮਰਜੈਂਸੀ ਦੌਰਾਨ ਖੂਨਦਾਨ ਵੀ ਕੀਤਾ ਗਿਆ ਹੈ ਅਤੇ 15 ਹਜ਼ਾਰ ਲੀਟਰ ਸੈਨੇਟਾਈਜ਼ ਦਾ ਸ਼ਹਿਰ ਅਤੇ ਵੱਖ-ਵੱਖ ਪਿੰਡਾਂ ’ਚ ਛਿੜਕਾਅ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਸਿਵਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਬਲਾਕ ਮਲੋਟ ਦੀ ਸਾਧ-ਸੰਗਤ ਦੁਆਰਾ ਕੋਰੋਨਾ ਰੋਕੂ ਟੀਕਾਕਰਨ ਕੈਂਪਾਂ ਦੀ ਸ਼ੁਰੂਆਤ ਅਪਰੈਲ ਮਹੀਨੇ ’ਚ ਕੀਤੀ ਗਈ ਅਤੇ ਉਸ ਤੋਂ ਬਾਅਦ 29 ਕੋਰੋਨਾ ਰੋਕੂ ਟੀਕਾਕਰਨ ਕੈਂਪ ਲਾਏ ਗਏ ਜਿਸ ਵਿੱਚ ’ਚ 3676 ਜਣਿਆਂ ਨੇ ਕੋਰੋਨਾ ਰੋਕੂ ਟੀਕਾ ਲਵਾਇਆ।

ਬਲਾਕ ਮਲੋਟ ਦੇ ਜਿੰਮੇਵਾਰਾਂ ਰਮੇਸ਼ ਠਕਰਾਲ ਇੰਸਾਂ, ਅਮਰਜੀਤ ਸਿੰਘ ਬਿੱਟਾ ਇੰਸਾਂ, ਸੱਤਪਾਲ ਇੰਸਾਂ, ਗੋਪਾਲ ਇੰਸਾਂ, ਪ੍ਰਦੀਪ ਇੰਸਾਂ, ਸ਼ੰਭੂ ਇੰਸਾਂ, ਸੰਜੀਵ ਧਮੀਜਾ ਇੰਸਾਂ, ਪਰਵਿੰਦਰ ਇੰਸਾਂ, ਗੁਰਭਿੰਦਰ ਇੰਸਾਂ, ਬਲਾਕ ਭੰਗੀਦਾਸ ਗੌਰਖ ਸੇਠੀ ਇੰਸਾਂ, ਭੰਗੀਦਾਸ ਵਿਕਾਸ ਇੰਸਾਂ, ਸੇਵਾਦਾਰ ਸ਼ੰਕਰ ਇੰਸਾਂ, ਰਿੰਕੂ ਬੁਰਜਾਂ ਇੰਸਾਂ, ਜ਼ਿਲ੍ਹਾ ਸੁਜਾਨ ਭੈਣ ਅਮਰਜੀਤ ਕੌਰ ਇੰਸਾਂ, ਸੁਜਾਨ ਭੈਣਾਂ ਦੀ ਜ਼ਿੰਮੇਵਾਰ ਭੈਣ ਕਾਂਤਾ ਸ਼ਰਮਾ ਇੰਸਾਂ, ਸੁਜਾਨ ਭੈਣਾਂ ਆਗਿਆ ਕੌਰ ਇੰਸਾਂ, ਸੁਮਨ ਇੰਸਾਂ, ਪ੍ਰਕਾਸ਼ ਕੌਰ ਇੰਸਾਂ, ਨਗਮਾ ਇੰਸਾਂ, ਵਿਜੈ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀਆਂ ਜਿੰਮੇਵਾਰ ਭੈਣਾਂ ਰੀਟਾ ਗਾਬਾ ਇੰਸਾਂ, ਪ੍ਰਵੀਨ ਇੰਸਾਂ ਅਤੇ ਸੁਮਨ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਸ਼ੀਰਵਾਦ ਨਾਲ ਹੀ ਮਾਨਵਤਾ ਭਲਾਈ ਦੇ ਕਾਰਜ ਵਧ-ਚੜ੍ਹ ਕੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਪ੍ਰੇਰਨਾ ਨਾਲ ਅੱਗੇ ਤੋਂ ਵੀ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ