ਚਾਰ ਕਾਰਜਕਾਰੀ ਪ੍ਰਧਾਨਾਂ ਦੀ ਵੀ ਨਿਯੁਕਤੀ ਕੀਤੀ
ਪਟਿਆਲਾ । ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪ ਦਿੱਤੀ ਹੈ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੇ ਨਾਲ-ਨਾਲ ਚਾਰ ਕਾਰਜਕਾਰੀ ਪ੍ਰਧਾਨਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ ਸੋਨੀਆ ਗਾਂਧੀ ਨੇ ਜਿਨ੍ਹਾਂ ਚਾਰ ਆਗੂਆਂ ਨੂੰ ਪੰਜਾਬ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਹੈ।
ਉਨ੍ਹਾਂ ’ਚ ਸੰਗਤ ਸਿੰਘ ਗਿਲਾਜਿਆਨ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਤੇ ਕੁਲਜੀਤ ਸਿੰਘ ਨਾਗਰਾ ਦਾ ਨਾਂਅ ਸ਼ਾਮਲ ਹੈ ਇਸ ਦੇ ਨਾਲ ਸਿੱਧੂ ਦੇ ਪਾਰਟੀ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਦਾ ਰੁਖ ਕਾਫ਼ੀ ਅਹਿਮ ਹੋਵੇਗਾ ਕਿਉਂਕਿ ਪਿਛਲੇ ਦੋ-ਢਾਈ ਸਾਲਾਂ ਤੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਕਾਫ਼ੀ ਟਕਰਾਅ ਦੇ ਹਾਲਾਤ ਰਹੇ ਹਨ ਪਾਰਟੀ ਨੇ ਸੁਨੀਲ ਜਾਖੜ ਦੇ ਸਥਾਨ ’ਤੇ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਸੌਂਪੀ ਹੈ। ਜ਼ਿਕਰਯੋਗ ਹੇ ਕਿ ਪਟਿਆਲਾ ’ਚ ਜੰਮੇ ਨਵਜੋਤ ਸਿੰਘ ਸਿੱਧੂ ਸਾਲ 1983 ’ਚ 1999 ਤੱਕ ਟੀਮ ਇੰਡੀਆ ਦਾ ਹਿੱਸਾ ਰਹੇ ਹਨ ਸਿਆਸਤ ’ਚ ਭਾਜਪਾ ਤੋਂ ਬਾਅਦ ਕਾਂਗਰਸ ‘ਚ ਆਉਣ ਵਾਲੇ ਸਿੱਧੂ ਨੂੰ ਕਾਂਗਰਸ ਆਲਾਕਮਾਨ ਦਾ ਕਰੀਬੀ ਮੰਨਿਆ ਜਾਂਦਾ ਰਿਹਾ ਹੈ।
ਸੁਖਵਿੰਦਰ ਸਿੰਘ ਡੈਨੀ
ਪਾਰਟੀ ਆਲਾਕਮਾਨ ਵੱਲੋਂ ਕਾਗਰਸ ਪ੍ਰਧਾਨਾਂ ’ਚ ਸੁਖਵਿੰਦਰ ਸਿੰਘ ਡੈਨੀ ਵੀ ਸ਼ਾਮਲ ਹਨ ਸੁਖਵਿੰਦਰ ਸਿੰਘ ਡੈਨੀ ਮਾਝਾ ਤੋਂ ਆਉਣ ਵਾਲੇ ਪਾਰਟੀ ਦੇ ਦਲਿਤ ਆਗੂ ਹਨ ਦਲਿਤ ਵੋਟਰਾਂ ਨੂੰ ਖਿੱਚਣ ਲਈ ਕਾਂਗਰਸ ਲੇ ਇਹ ਦਾਅ ਖੇਡਿਆ ਹੈ ਡੈਨੀ ਦਾ ਜਨਮ ਸਾਲ 1977 ’ਚ ਹੋਇਆ ਸੀ ਸੁਖਵਿੰਦਰ ਪਹਿਲੀ ਵਾਰ ਸਾਲ 2017 ’ਚ ਪੰਜਾਬ ਵਿਧਾਨ ਸਭਾ ਚੋਣਾਂ ਜਿੱਤ ਕੇ ਵਿਧਾਇਕ ਬਣੇ ਹਨ ਉਹ ਸਾਲ 2009 ’ਚ ਫਰੀਦਕੋਟ ਸੀਟ ਤੋਂ ਲੋਕ ਸਭਾ ਦੀ ਚੋਣ ਲੜ ਚੁੱਕੇ ਹਨ ਡੈਨੀ ਸਾਲ 2005 ਤੋਂ 2014 ਤੱਕ ਯੂਥ ਕਾਂਗਰਸ ਦਾ ਵਾਈਸ ਪ੍ਰੈਸੀਡੈਂਟ ਵੀ ਰਹਿ ਚੁੱਕੇ ਹਨ
ਕੁਲਜੀਤ ਨਾਗਰਾ
ਪੰਜਾਬ ਦੇ ਮਾਲਵਾ ਖੇਤਰ ਤੋਂ ਆਉਣ ਵਾਲੇ ਕੁਲਜੀਤ ਸਿੰਘ ਨਾਗਰਾ ਜੱਟ ਸਿੱਖ ਹਨ ਉਹ ਸਾਲ 2012 ਤੇ 2017 ’ਚ ਪੰਜਾਬ ਵਿਧਾਨ ਸਭਾ ਚੋਣਾਂ ਜਿੱਤੇ ਸਨ ਸਾਲ 1995 ਤੋਂ ਲੈ ਕੇ 1997 ਤੱਕ ਨਾਗਰਾ ਪੰਜਾਬ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਰਹੇ ਹਨ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਦਰਜ ਕਰਨ ਵਾਲੇ ਕੁਲਜੀਤ ਦਾ ਜਨਮ ਸਾਲ 1965 ’ਚ ਹੋਇਆ ਸੀ ਉਹ ਪੇਸ਼ੇ ਤੋਂ ਬਿਜਨਸਮੈਨ ਵੀ ਹਨ ਤੇ ਸਿਆਸਤ, ਸਮਾਜਿਕ ਆਦਿ ਚੀਜ਼ਾਂ ’ਚ ਦਿਲਚਸਪੀ ਰੱਖਦੇ ਹਨ ਇਨ੍ਹਾਂ ਸਭ ਤੋਂ ਇਲਾਵਾ ਕੁਲਜੀਤ ਨਾਗਰਾ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਲ ਦੇ ਚੇਅਰਮੈਨ ਤੇ ਪ੍ਰੈਸੀਡੈਂਟ ਸਮੇਤ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ।
ਪਵਨ ਗੋਇਲ
ਪਵਨ ਗੋਇਲ ਮਾਲਵਾ ਖੇਤਰ ਤੋਂ ਆਉਂਦੇ ਹਨ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਸਭ ਦੀ ਨਿਯੁਕਤੀ ਜਾਤੀ ਸੰਤੁਲਨ ਬਣਾਉਣ ਦੀ ਕੋਸ਼ਿਸ਼ ਹੈ ਅਗਲੇ ਸਾਲ ਪੰਜਾਬ ’ਚ ਕਈ ਹੋਰ ਸੂਬਿਆਂ ਦੇ ਨਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਇਸ ਦੇ ਚੱਲਦੇ ਬਦਲਾਅ ਹੋਏ ਹਨ।
ਸੰਗਤ ਸਿੰਘ ਗਿਲਜੀਆਂ
ਸੰਗਤ ਸਿੰਘ ਗਿਲਜੀਆਂ ਪੰਜਾਬ ਦੇ ਦੁਆਬਾ ਖੇਤਰ ਦੇ ਪੱਛੜੇ ਭਾਈਚਾਰੇ ਤੋਂ ਆਉਂਦੇ ਹਨ ਉਹ ਪੰਜਾਬ ਵਿਧਾਨ ਸਭਾ ’ਚ ਜਿੱਤ ਦੀ ਹੈਟ੍ਰਿਕ ਲਾ ਚੁੱਕੇ ਹਨ ਸੰਗਤ ਸਿੰਘ ਨੇ ਸਾਲ 2007, 2012 ਤੇ ਫਿਰ 2017 ’ਚ ਵਿਧਾਨ ਸਭਾ ਚੋਣ ਜਿੱਤੀ ਗਿਲਜੀਆਂ ਪੰਜਾਬ ਲੈਂਡ ਤੇ ਵੈਸਟ ਬੋਰਡ ਦੇ ਡਾਇਰੈਕਅਰ, ਏਆਈਸੀਸੀ ਤੇ ਪੀਪੀਸੀਸੀ ਦੇ ਮੈਂਬਰ, ਗਿਲਜੀਆ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ । ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿਆਸਤ ਤੇ ਪ੍ਰਸ਼ਾਸਨ ਵੀ ਖੁਦ ਦਾ ਆਪਣਾ ਹੀ ਹੈ ਕਿਉਂਕਿ ਮੁੱਖ ਸਕੱਤਰ ਵਿੰਨੀ ਮਹਾਜਨ ਵੀ ਪਟਿਆਲਾ ਨਾਲ ਸਬੰਧਿਤ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।