ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਦਾ ਤਬਾਦਲਾ ਹਰਿਆਣਾ ਕੀਤਾ
ਨਵੀਂ ਦਿੱਲੀ। ਕੇਂਦਰੀ ਮੰਤਰੀ ਥਾਵਰਚੰਦ ਗਹਿਲੋਤ ਨੂੰ ਕਰਨਾਟਕ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ ਜਦੋਂਕਿ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਦਾ ਤਬਾਦਲਾ ਹਰਿਆਣਾ ਕੀਤਾ ਗਿਆ ਹੈ ਰਾਸ਼ਟਰਪਤੀ ਭਵਨ ਵੱਲੋਂ ਮੰਗਲਵਾਰ ਨੂੰ ਜਾਰੀ ਨੋਟਿਸ ਅਨੁਸਾਰ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ੍ਰੀ ਗਹਿਲੋਤ ਨੂੰ ਕਰਨਾਟਕ ਦਾ ਰਾਜਪਾਲ ਨਿਯੁਕਤ ਕੀਤਾ ਹੈ, ਜਦੋਂਕਿ ਸ੍ਰੀ ਦੱਤਾਤੇ੍ਰਅ ਦਾ ਤਬਾਦਲਾ ਹਿਮਾਚਲ ਪ੍ਰਦੇਸ਼ ਤੋਂ ਹਰਿਆਣਾ ਕੀਤਾ ਹੈ।
ਕੋਵਿੰਦ ਨੇ ਮਿਜ਼ੋਰਮ ਦੇ ਰਾਜਪਾਲ ਪੀ. ਐਸ. ਸ੍ਰੀਧਰਨ ਪਿਲਈ ਨੂੰ ਗੋਵਾ ਦਾ ਰਾਜਪਾਲ ਬਣਾਇਆ ਹੈ ਉਨ੍ਹਾਂ ਦੇ ਤਬਾਦਲੇ ਦੇ ਕਾਰਨ ਮਿਜ਼ੋਰਮ ’ਚ ਖਾਲੀ ਹੋਈ ਜਗ੍ਹਾ ਲਈ ਡਾ. ਹਰੀਬਾਬੂ ਕੰਬਮਪਟੀ ਨੂੰ ਨਿਯੁਕਤ ਕੀਤਾ ਹੈ ਹਰਿਆਣਾ ਦੇ ਰਾਜਪਾਲ ਸਤੇਂਦਰ ਨਾਰਾਇਣ ਆਰੀਆ ਦਾ ਤਬਾਦਲਾ ਤ੍ਰਿਪੁਰਾ ਕੀਤਾ ਗਿਆ ਹੈ ਜਦੋਂਕਿ ਤ੍ਰਿਪੁਰਾ ਦੇ ਰਾਜਪਾਲ ਰਮੇਸ਼ ਬੈਸ ਹੁਣ ਝਾਰਖੰਡ ਦੇ ਰਾਜਪਾਲ ਦਾ ਫਰਜ਼ ਨਿਭਾਉਣਗੇ ਰਾਸ਼ਟਰਮੀ ਨੇ ਮੰਗੂਭਾਈ ਛਾਗਨਭਾਈ ਪਟੇਲ ਨੂੰ ਮੱਧ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਹੈ, ਜਦੋਂਕਿ ਸ੍ਰੀ ਰਾਜੇਂਦਰ ਵਿਸ਼ਵਨਾਥ ਆਰਲੇਕਰ ਹਿਮਾਚਲ ਪ੍ਰਦੇਸ਼ ਦੇ ਨਵੇਂ ਰਾਜਪਾਲ ਹੋਣਗੇ ਇਨ੍ਹਾਂ ਸਭ ਦੀਆਂ ਨਿਯੁਕਤੀਆਂ ਤੇ ਤਬਾਦਲੇ ਕਾਰਜਭਾਰ ਸੰਭਾਲਣ ਦੇ ਦਿਨ ਤੋਂ ਲਾਗੂ ਹੋਣਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।