ਕਾਂਗਰਸ ਨੇ ਰਾਫ਼ੇਲ ਜਹਾਜ਼ ਘਪਲੇ ’ਚ ਦੂਹਰਾਈ ਜੇਪੀਸੀ ਜਾਂਚ ਦੀ ਮੰਗ

ਕਿਹਾ, ਸਰਕਾਰ ਚੁੱਪ ਹੈ ਤੇ ਮਾਮਲੇ ਦੀ ਜਾਂਚ ਕਰਵਾਉਣ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ

ਨਵੀਂ ਦਿੱਲੀ। ਕਾਂਗਰਸ ਨੇ ਕਿਹਾ ਕਿ ਰਾਫ਼ੇਲ ਜਹਾਜ਼ ਘਪਲੇ ’ਚ ਫਰਾਂਸ ਦੇ ਨਿਆਂਇਕ ਜਾਂਚ ਬਿਠਾਉਣ ਦੇ 24 ਘੰਟੇ ਪੂਰੇ ਹੋ ਚੁੱਕੇ ਹਨ ਪਰ ਭਾਰਤ ਸਰਕਾਰ ਇਸ ਸਬੰਧੀ ਚੁੱਪ ਹੈ ਤੇ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਤੋੀ ਮਾਮਲੇ ਦੀ ਜਾਂਚ ਕਰਵਾਉਣ ਦੀ ਵਿਰੋਧੀਆਂ ਦੀ ਮੰਗ ’ਤੇ ਵਿਚਾਰ ਨਹੀਂ ਕਰ ਰਹੀ ਹੈ ਕਾਂਗਰਸ ਬੁਲਾਰੇ ਪਵਨ ਖੇੜਾ ਨੇ ਐਤਵਾਰਨੂੰ ਪਾਰਟੀ ਦਫ਼ਤਰ ’ਚ ਵਿਸ਼ੇਸ਼ ਪ੍ਰੈੱਸ ਕਾਨਫਰੰਸ ’ਚ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਕੌਮੀ ਸੁਰੱਖਿਆ ਦਾ ਸਵਾਂਗ ਕਰਦੀ ਹੈ ਤੇ ਜਦੋਂ ਸਹੀ ਮਾਇਨੇ ’ਚ ਕੌਮੀ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਆਪਣੇ ਪੂੰਜੀਪਤੀ ਮਿੱਤਰਾਂ ਨੂੰ ਬਚਾਉਣ ਲਈ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਤੋਂ ਨਹੀਂ ਹਿਚਕਦੀ ਹੈ।

ਉਨ੍ਹਾਂ ਕਿਹਾ ਕਿ ਰਾਫ਼ੇਲ ਸੌਦੇ ’ਚ ਜਿਸ ਦੇਸ਼ ’ਚ ਰਿਸ਼ਵਤ ਪਹੁੰਚੀ ਉਸ ਨੂੰ ਫਰਾਂਸ ਨੇ ਮਾਮਲੇ ਦੀ ਨਿਆਂਇਕ ਜਾਂਚ ਦੇ ਆਦੇਸ਼ ਦੇ ਦਿੱਤੇ ਹਨ ਪਰ ਜਿਸ ਦੇਸ਼ ਦੇ ਨਾਗਰਿਕਾਂ ਦੀ ਗੂੜ੍ਹੀ ਕਮਾਈ ਦਲਾਲੀ ’ਚ ਦਿੱਤੀ ਗਈ ਹੈ ਉੱਥੋਂ ਦੀ ਸਰਕਾਰ ਚੁੱਪ ਹੈ ਤੇ ਮਾਮਲੇ ਦੀ ਜਾਂਚ ਕਰਵਾਉਣ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ ਬੁਲਾਰੇ ਨੇ ਕਿਹਾ ਕਿ ਰਾਫ਼ੇਲ ਸੌਦਾ ਭਾਰਤ ਤੇ ਫਰਾਂਸ ਦੀ ਸਰਕਾਰਾਂ ਦਰਮਿਆਨ ਹੋਇਆ ਸੀ ਤੇ ਦੋ ਸਰਕਾਰਾਂ ਦਰਮਿਆਨ ਹੋਏ ਸੌਦੇ ’ਚ ਵਿਚੌਲੀਆ ਆਉਣ ਦਾ ਕੋਈ ਸਵਾਲ ਹੀ ਨਹੀਂ ਹੁੰਦਾ ਜੇਕਰ ਅਜਿਹਾ ਹੋਇਆ ਹੈ ਤਾਂ ਬਹੁਤ ਵੱਡਾ ਅਪਰਾਧ ਹੈ ਇਸ ਲਈ ਸਰਕਾਰ ਨੂੰ ਇਸ ਪੂਰੇ ਮਾਮਲੇ ਦੀ ਜੇਪੀਸੀ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।