ਸੂਬਿਆਂ ’ਚ ਸਿਆਸੀ ਅਸਥਿਰਤਾ ਦੇ ਬੱਦਲ
ਉੱਤਰਾਖੰਡ ’ਚ ਤਿੰਨ ਮਹੀਨਿਆਂ ਬਾਅਦ ਹੀ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਅਸਤੀਫ਼ਾ ਦੇ ਦਿੱਤਾ ਹੈ ਅਸਤੀਫ਼ੇ ਵਾਲੇ ਦਿਨ ਹੀ ਭਾਜਪਾ ਨੇ ਨਵਾਂ ਮੁੱਖ ਮੰਤਰੀ ਵੀ ਤਿਆਰ ਕਰ ਲਿਆ ਹੈ ਤੇ ਅੱਜ ਪੁਸ਼ਕਰ ਸਿੰਘ ਧਾਮੀ ਨੂੰ ਨਵੇਂ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁਕਾ ਦਿੱਤੀ ਜਾਵੇਗੀ ਸੂਬੇ ਨੂੰ ਚਾਰ ਮਹੀਨਿਆਂ ’ਚ ਤੀਜਾ ਮੁੱਖ ਮੰਤਰੀ ਮਿਲ ਰਿਹਾ ਹੈ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਕਿਸੇ ਵੀ ਤਰ੍ਹਾਂ ਦਾ ਤਜ਼ਰਬਾ ਕਰਨ ਲਈ ਤਿਆਰ ਹੈ ਪਾਰਟੀ ਨੂੰ ਤਬਦੀਲੀ ਦਾ ਅਧਿਕਾਰ ਹੈ ਪਰ ਏਨੀ ਜ਼ਿਆਦਾ ਤਬਦੀਲੀ ਲੋਕਤੰਤਰ ਨੂੰ ਕਮਜ਼ੋਰ ਕਰਦੀ ਹੈ ਓਧਰ ਪੰਜਾਬ ’ਚ ਮੁੱਖ ਮੰਤਰੀ ਅਮਰਿੰਦਰ ਸਿੰਘ ਖਿਲਾਫ਼ ਉੱਠੀਆਂ ਬਾਗੀ ਸੁਰਾਂ ਹਾਈਕਮਾਨ ਤੱਕ ਪਹੁੰਚ ਗਈਆਂ ਹਨ ਤੇ ਪਾਰਟੀ ਇਸ ਮਾਮਲੇ ਨੂੰ ਸੁਲਝਾਉਣ ਲਈ ਮੱਥਾਪੱਚੀ ਕਰ ਰਹੀ ਹੈ
ਦੋਵਾਂ ਸੂਬਿਆਂ ’ਚ ਮਾਮਲਾ ਪਾਰਟੀਆਂ ਦਾ ਅੰਦਰੂਨੀ ਹੀ ਹੈ ਪਾਰਟੀ ਲਈ ਜਿੱਤ-ਹਾਰ ਦਾ ਮਸਲਾ ਵੱਡਾ ਹੈ ਤੇ ਉਹ ਚੋਣਾਂ ਜਿੱਤਣ ਲਈ ਹਰ ਅਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰ ਰਹੀ ਹੈ ਦੂਜੇ ਪਾਸੇ ਇਹ ਦੌਰ ਸਿਆਸੀ ਮੌਕਾਪ੍ਰਸਤੀ ਦਾ ਵੀ ਹੈ ਪਾਰਟੀ ਦੇ ਜਿਹੜੇ ਆਗੂ ਤਿੰਨ-ਚਾਰ ਸਾਲ ਚੁੱਪ ਰਹੇ ਚੋਣਾਂ ਨੇੜੇ ਆਉਂਦਿਆਂ ਉਹੀ ਆਗੂ ਮੁੱਖ ਮੰਤਰੀ ਦੀਆਂ ਲੱਤਾਂ ਖਿੱਚਣ ਤੋਂ ਗੁਰੇਜ਼ ਨਹੀਂ ਕਰਦੇ ਆਪਣੀ ਹੀ ਪਾਰਟੀ ਜਾਂ ਸਰਕਾਰ ਦੇ ਖਿਲਾਫ਼ ਬੋਲਣਾ ਪਾਰਟੀ ’ਚ ਲੋਕਤੰਤਰ ਦੀ ਨਿਸ਼ਾਨੀ ਹੈ ਪਰ ਸਾਰਾ ਮਸਲਾ ਚੋਣਾਂ ਦੇ ਨੇੜੇ ਆ ਕੇ ਸਾਹਮਣੇ ਆਉਣਾ ਬਾਗੀਆਂ ਦੀ ਨੀਅਤ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ ਇੱਥੇ ਹਾਈਕਮਾਨ ਵੀ ਸ਼ਸ਼ੋਪੰਜ ਵਾਲੀ ਸਥਿਤੀ ’ਚ ਹੁੰਦੀ ਹੈ ਤੇ ਦੋਵਾਂ ਧਿਰਾਂ ਨੂੰ ਟਿਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ
ਪੰਜਾਬ ’ਚ ਅਜਿਹੀ ਤਸਵੀਰ ਹੀ ਸਾਹਮਣੇ ਆ ਰਹੀ ਹੈ ਮੁੱਖ ਮੰਤਰੀ ਦੀ ਕੁਰਸੀ ਨੂੰ ਵੀ ਕੋਈ ਖ਼ਤਰਾ ਨਹੀਂ ਤੇ ਨਵਜੋਤ ਸਿੱਧੂ ਨੂੰ ਵੀ ਟਿਕਾਇਆ ਜਾ ਰਿਹਾ ਹੈ ਪਰ ਅਜਿਹੇ ਰਾਜਨੀਤਿਕ ਦ੍ਰਿਸ਼ ਜਨਤਾ ’ਚ ਲੋਕਤੰਤਰ ਸਬੰਧੀ ਕਈ ਤਰ੍ਹਾਂ ਦੀ ਚਰਚਾ ਖੜ੍ਹੀ ਕਰਦੇ ਹਨ ਕਿ ਆਖ਼ਰ ਅਜਿਹਾ ਕੁਝ ਚੋਣਾਂ ਨੇੜੇ ਹੀ ਕਿਉਂ ਹੁੰਦਾ ਹੈ ਦਰਅਸਲ ਕੁਰਸੀ (ਮੁੱਖ ਮੰਤਰੀ) ਦਾ ਮੋਹ ਇੰਨਾ ਜ਼ਿਆਦਾ ਹੈ ਕਿ ਸਿਆਸੀ ਆਗੂਆਂ ’ਚ ਸੇਵਾ ਨਾਲੋਂ ਵੱਧ ਕੁਰਸੀ ਦੀ ਖਿੱਚ ਵਧ ਗਈ ਹੈ ਕੋਈ ਆਗੂ ਸਾਲਾਂਬੱਧੀ ਚੁੱਪ ਰਹਿੰਦਾ ਹੈ ਤੇ ਅਚਾਨਕ ਮੁੱਦਿਆਂ ਦੀ ਦੁਹਾਈ ਦੇਣ ਲੱਗਦਾ ਹੈ
ਅਸਲ ’ਚ ਸਰਕਾਰ ਦੇ ਕੰਮ-ਕਾਜ ’ਤੇ ਨਿਗ੍ਹਾ ਹਰ ਦਿਨ ਰੱਖੀ ਜਾ ਸਕਦੀ ਹੈ ਤੇ ਰੱਖਣੀ ਚਾਹੀਦੀ ਹੈ ਲੋਕ ਵੀ ਇਸ ਗੱਲ ਨੂੰ ਸਮਝਣ ਲੱਗੇ ਹਨ ਕਿ ਅਸਲ ਨੇਤਾ ਉਹੀ ਹੈ ਜਿਹੜਾ ਪੰਜ ਸਾਲ ਹੀ ਜਨਤਾ ਦੇ ਨਾਲ ਖੜ੍ਹਦਾ ਹੈ ਮੌਸਮ ਵੇਖ ਕੇ ਬਾਹਰ ਨਿੱਕਲਣ ਵਾਲੇ ਆਗੂ ’ਤੇ ਸਵਾਰਥ ਦਾ ਦਾਗ ਲੱਗ ਜਾਂਦਾ ਹੈ ਇਸ ਲਈ ਜ਼ਰੂਰੀ ਹੈ ਕਿ ਪਾਰਟੀਆਂ ਵੀ ਅਜਿਹੇ ਆਗੂਆਂ ’ਤੇ ਨਿਗ੍ਹਾ ਰੱਖਣ ਤੇ ਸਿਰਫ਼ ਸਵਾਰਥੀ ਨੇਤਾਵਾਂ ਨੂੰ ਚਲਾਕੀਆਂ ਤੋਂ ਰੋਕਣ ਸਿਆਸੀ ਸਥਿਰਤਾ ਨੂੰ ਬਰਕਰਾਰ ਰੱਖਣ ਲਈ ਉੱਚ ਆਦਰਸ਼ਾਂ ਵਾਲੀ ਰਾਜਨੀਤੀ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।