ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਸਕੂਲ ’ਚ ਪੌਦੇ ਲਾਏ

ਪਿੰਡ ਦੇ ਸਰਪੰਚ ਅਤੇ ਸਕੂਲ ਦੀ ਪ੍ਰਿੰਸੀਪਲ ਵੱਲੋਂ ਕੀਤੀ ਸ਼ਲਾਘਾ

ਰਜਨੀਸ਼ ਰਵੀ, ਬੱਲੂਆਣਾ। ਬਲਾਕ ਬੱਲੂਆਣਾ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਸਰਕਾਰੀ ਸਕੂਲ ਵਿਖੇ ਪੌਦੇ ਲਗਾਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਾਕ ਬੱਲੂਆਣਾ ਦੇ ਜ਼ਿੰਮੇਵਾਰ ਐਡਵੋਕੇਟ ਵਿਵੇਕ ਇੰਸਾ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਵੱਲੋਂ ਚਲਾਏ ਜਾ ਰਹੇ 135 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਬੱਲੂਆਣਾ ਦੀ ਸਾਧ ਸੰਗਤ ਵਲੋ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਹੇਠ ਪਿੰਡ ਕੇਰਾਂ ਖੇੜਾ ਦੇ ਸਰਕਾਰੀ ਹਾਈ ਸਕੂਲ ਵਿਖੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਪੌਦੇ ਲਗਾਏ ਗਏ ।

ਉਨ੍ਹਾਂ ਅੱਗੇ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ 135ਮਾਨਵਤਾ ਭਲਾਈ ਕਾਰਜਾਂ ਚਲਾਏ ਜਾ ਰਹੇ ਹਨ ਅਤੇ ਇਹਨਾ ਕਾਰਜ ਵਿਚੋ 9 ਮੁੱਖ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾ ਰਹੇ ਹਨ ਜਿਹਨਾ ਵਿੱਚ ਪੌਦੇ ਲਗਾਉਣਾ ਵੀ ਸਾਮਿਲ ਹੈ । ਉਨ੍ਹਾਂ ਅੱਗੇ ਕਿਹਾ ਕਿ ਸੇਵਾਦਾਰਾਂ ਵੱਲੋਂ ਸਿਰਫ ਪੌਦੇ ਲਗਾਉਣ ਤੱਕ ਸੀਮਤ ਨਹੀ ਹਨ। ਸਗੋ ਜਿਹੜੇ ਪੌਦੇ ਲਗਾਏ ਜਾਣ ਗਏ ਉਹਨਾ ਦੀ ਪੂਰੀ ਸਾਭ ਸੰਭਾਲ ਵੀ ਕੀਤੀ ਜਾਵੇਗੀ ,ਜਿਨ੍ਹਾਂ ਚਿਰ ਪੌਦੇ ਪੂਰੀ ਤਰ੍ਹਾਂ ਪਲ ਨਹੀ ਜਾਦੇ। ਇਸ ਮੌਕੇ ਜੁੰਮੇਵਾਰਾ ਵਲੋਂ ਪਿੰਡ ਦੀ ਪੰਚਾਇਤ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਪਿੰਡ ਚ ਕਿਸੇ ਵੀ ਸਾਂਝੇ ਸੇਵਾ ਕਾਰਜ ਲਈ ਹਮੇਸ਼ਾ ਤਿਆਰ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਵਿਵੇਕ ਇੰਸਾ ਦਲੀਪ ਇੰਸਾ ,ਰਾਮ ਕੁਮਾਰ ਆਦਿ ਹਾਜ਼ਰ ਸਨ

ਸਰਧਾਲੂ ਕਰ ਰਹੇ ਹਨ ਸਲਾਘਾ ਯੋਗ ਕੰਮ ,ਹਰ ਤਰ੍ਹਾਂ ਦਾ ਦਿੱਤਾ ਜਾਵੇਗਾ ਸਹਿਯੋਗ

-ਇਸ ਮੌਕੇ ਸੰਬੋਧਨ ਕਰਦਿਆਂ ਪਿੰਡ ਦੇ ਸਰਪੰਚ ਰਾਜ ਕੁਮਾਰ ਨੇ ਜਿਥੇ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਉਥੇ ਮਾਨਵਤਾ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਲਈ ਧੰਨਵਾਦ ਵੀ ਕੀਤਾ ਉਨ੍ਹਾਂ ਗਰਾਮ ਪੰਚਾਇਤ ਪਿੰਡ ਕੇਰਾਖੇੜਾ ਵੱਲੋਂ ਵਿਸ਼ਵਾਸ ਦਿਵਾਇਆ ਕਿ ਸ਼ਾਹ ਸਤਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਡੇਰਾ ਸੱਚਾ ਸੌਦਾ ਸਿਰਸਾ ਵਲੋ ਕੋਈ ਵੀ ਮਾਨਵਤਾ ਭਲਾਈ ਦਾ ਕਾਰਜ ਕੀਤਾ ਜਾਵੇਗਾ ।ਉਨ੍ਹਾਂ ਵਲੋ ਪੂਰਨ ਰੂਪ ਚ ਸਹਿਯੋਗ ਤਾ ਜਾਵੇਗਾ ।ਉਨ੍ਹਾਂ ਅੱਗੇ ਕਿਹਾ ਕਿ ਡੇਰਾ ਸ਼ਰਧਾਲੂਆਂ ਵੱਲੋਂ ਜੋ ਮਾਨਵਤਾ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਗ਼ਰੀਬ ਲੜਕੀਆਂ ਦੀ ਸ਼ਾਦੀ ਵਿੱਚ ਸਹਿਯੋਗ, ਰਾਸ਼ਨ ਵੰਡਣਾ ਖੂਨਦਾਨ ਕਰਨਾ ,ਪੌਦਾ ਰੋਪਣ ਕਰਨਾ ਮਕਾਨ ਬਣਾ ਕੇ ਦੇਣਾ ਕਾਬਿਲੇ ਤਰੀਫ ਕੰਮ ਹਨ। ਜਿਸ ਲਈ ਧੰਨਵਾਦ ਅਤੇ ਸਹਿਯੋਗ ਕਰਨਾ ਹਰ ਇਕ ਦ‍ਾ ਫਰਜ ਹੈ।

ਪੌਦੇ ਲਗਾਉਣਾ ਅਤੇ ਉਹਨਾ ਦੀ ਸੰਭਾਲ ਕਰਨ ਅਤਿ ਉਤਮ ਕੰਮ

-ਇਸ ਮੌਕੇ ਸਰਕਾਰੀ ਹਾਈ ਸਕੂਲ ਪਿੰਡ ਕੇਰਾਖੇੜਾ ਦੀ ਪ੍ਰਿੰਸੀਪਲ ਮੈਡਮ ਦੀਪਕਾ ਵੱਲੋਂ ਇੱਥੇ ਪਹੁੰਚਣ ਤੇ ਪਿੰਡ ਦੀ ਸਮੁੱਚੀ ਪੰਚਾਇਤ ਬਲਾਕ ਸੰਮਤੀ ਮੈਂਬਰ ਅਤੇ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੌਦਾ ਲਗਾਉਣਾ ਇਕ ਮਹਾਨ ਕਾਰਜ ਹੈ ਜਿਸ ਨਾਲ ਮਨੁੱਖਤਾ ਦਾ ਭਲਾ ਹੋ ਸਕਦਾ ਹੈ ।ਉਹਨਾ ਕਿਹਾ ਕਿ ਮਜੌਦਾ ਕੋਰੋਨਾ ਕਾਲ ਵਿੱਚ ਇਸਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ ਜਦੋਂ ਆਕਸੀਜਨ ਪਿੱਛੇ ਲੋਕਾ ਦੀ ਜਾਨ ਤੇ ਬਣ ਆਵੇ ,ਉਹਨਾ ਕਿਹਾ ਕਿ ਅਸੀ ਪੌਦੇ ਲਗਾ ਕੇ ਹਰਿਆਲੀ ਪੈਦਾ ਕਰਦੇ ਹਾ ਉਸ ਨਾਲ ਆਕਸੀਜਨ ਦਾ ਲੇਵਲ ਵੀ ਉਚਾ ਹੁੰਦਾ ਹੈ । ਜੋ ਇੰਸਾਨੀ ਸਿਹਤ ਲਈ ਉਤਮ ਹੈ ।

ਉਹਨਾ ਅਗੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਅਸੀਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਕਰ ਰਹੇ ਹਾਂ ਅਤੇ ਇਸ ਲਈ ਸਾਨੂੰ ਸਰਕਾਰ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡਾਂ ਦੀ ਪੰਚਾਇਤਾਂ ਦਾ ਵੀ ਸਹਿਯੋਗ ਦੀ ਅਤਿ ਜ਼ਰੂਰਤ ਹੈ ।ਉਹਨਾ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕੰਮਾਂ ਨੂੰ ਮਹਾਨ ਕੰਮ ਕਿਹਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।