ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਮਾਮੇ ਨੇ ਭਾਣਜੇ...

    ਮਾਮੇ ਨੇ ਭਾਣਜੇ-ਭਾਣਜੀਆਂ ਨੂੰ ਸੁੱਟਿਆ ਨਹਿਰ ‘ਚ, ਬੱਚੀਆਂ ਦੀ ਮੌਤ

    ਮਾਮੇ ਨੇ ਭਾਣਜੇ-ਭਾਣਜੀਆਂ ਨੂੰ ਸੁੱਟਿਆ ਨਹਿਰ ‘ਚ, ਬੱਚੀਆਂ ਦੀ ਮੌਤ

    ਜੀਰਾ(ਸੁਭਮ ਖੁਰਾਣਾ) | ਦੁਨੀਆ ਭਰ ਵਿਚ ਬਦਨਾਮ ‘ ਕੰਸ ਮਾਮੇ ‘ ਨੂੰ ਵੀ ਸ਼ਰਮਿੰਦਾ ਕਰਦੀ ਇਸ ਘਟਨਾ ਵਿੱਚ ਜ਼ੀਰਾ ਦੇ ਨੇੜਲੇ ਪਿੰਡ ਰਟੌਲ ਬੇਟ ਵਿਖੇ ਬੀਤੀ ਰਾਤ ਸਕੇ ਮਾਮੇ ਨੇ ਆਪਣੇ ਇਕ ਭਾਣਜਾ ਅਤੇ ਦੋ ਭਾਣਜੀਆਂ ਨੂੰ ਨਹਿਰ ਵਿੱਚ ਸੁੱਟ ਦਿੱਤਾ । ਏਨਾ ਹੀ ਨਹੀਂ ਇਸ ਦੌਰਾਨ ਉਕਤ ਵਹਿਸ਼ੀ ਨੇ ਆਪਣੀ ਭੈਣ ਨੂੰ ਕੁੱਟ-ਕੁੱਟ ਕੇ ਉਸ ਦਾ ਬੁਰਾ ਹਾਲ ਕਰ ਦਿੱਤਾ ।

    ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮਿ੍ਰਤਕ ਬੱਚਿਆ ਦੇ ਪਿਤਾ ਬੋਹੜ ਸਿੰਘ ਨੇ ਦੱਸਿਆ ਕਿ ਉਸਦੇ ਸਾਲੇ ਲੱਲੀ ਨੇ ਰਾਤ ਦਾਰੂ ਦੇ ਨਸ਼ੇ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਲੜਾਈ ਕਰਕੇ ਆਪਣੇ ਭਾਣਜੇ-ਭਾਣਜੀਆਂ ਅਤੇ ਆਪਣੀ ਭੈਣ ਨੂੰ ਮੋਟਰਸਾਈਕਲ ਤੇ ਲੈ ਕੇ ਤੁਰ ਪਿਆ ਤੇ ਜ਼ੀਰਾ ਤੋਂ ਸਨੇਰ ਵਾਲੀ ਨਹਿਰ ਵਿੱਚ ਮੇਰਾ ਇਕ ਬੇਟਾ ਅਤੇ ਦੋ ਬੇਟੀਆਂ ਨੂੰ ਨਹਿਰ ਵਿੱਚ ਸੁੱਟ ਦਿੱਤਾ।

    ਮੇਰੀ ਪਤਨੀ ਵੱਲੋਂ ਰੌਲਾ ਪਾਇਆ ਤਾਂ ਆਸ ਪਾਸ ਦੇ ਲੋਕ ਰੌਲਾ ਸੁਣ ਕੇ ਆਏ ਉਸ ਸਮੇਂ ਮੇਰੇ ਛੋਟੇ ਬੇਟੇ ਨੂੰ ਬਾਹਰ ਕੱਢ ਲਿਆ ਸੀ ਪਰ ਮੇਰੀਆਂ ਦੋ ਧੀਆਂ ਸੀਰਤ ਅਤੇ ਕੋਮਲ 9 ਸਾਲ ਪਾਣੀ ਦੇ ਵਹਾਅ ਨਾਲ ਰੁੜ੍ਹ ਗਈਆਂ । ਜਿਨ੍ਹਾਂ ਨੂੰ ਲੋਕਾਂ ਨੇ ਦੋ ਢਾਈ ਘੰਟਿਆਂ ਬਾਅਦ ਨਹਿਰ ਚੋਂ ਲੱਭਿਆ ਅਤੇ ਸਰਕਾਰੀ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ, ਪਰ ਉਸ ਵੇਲੇ ਤਕ ਦੇਰ ਹੋ ਚੁੱਕੀ ਸੀ। ਹਸਪਤਾਲ ਵਿਚ ਮੌਜੂਦ ਡਾਕਟਰਾਂ ਨੇ ਦੋਨਾਂ ਬੱਚੀਆਂ ਨੂੰ ਮਿ੍ਤਕ ਦੱਸਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।