ਮੋਦੀ ਕੈਬਨਿਟ ’ਚ ਜਲਦ ਹੋਵੇਗਾ ਵਿਸਥਾਰ, ਖਰਾਬ ਪ੍ਰਦਰਸ਼ਨ ਕਰਨ ਵਾਲੇ ਮੰਤਰੀਆਂ ’ਤੇ ਡਿੱਗ ਸਕਦੀ ਹੈ ਗਾਜ!

ਮੋਦੀ ਕੈਬਨਿਟ ’ਚ ਜਲਦ ਹੋਵੇਗਾ ਵਿਸਥਾਰ, ਖਰਾਬ ਪ੍ਰਦਰਸ਼ਨ ਕਰਨ ਵਾਲੇ ਮੰਤਰੀਆਂ ’ਤੇ ਡਿੱਗ ਸਕਦੀ ਹੈ ਗਾਜ!

ਨਵੀਂ ਦਿੱਲੀ (ਏਜੰਸੀ)। ਆਉਣ ਵਾਲੇ ਦਿਨਾਂ ’ਚ ਮੋਦੀ ਕੈਬਨਿਟ ’ਚ ਵੱਡੇ ਫੇਰਬਦਲ ਹੋਣ ਦੀ ਸੰਭਾਵਨਾ ਹੈ ਸੂਤਰਾਂ ਅਨੁਸਾਰ ਪੀਐਮ ਖਰਾਬ ਪ੍ਰਦਰਸ਼ਨ ਕਰਨ ਵਾਲੇ ਮੰਤਰੀਆਂ ’ਤੇ ਗਾਜ ਡੇਗ ਸਕਦੇ ਹਨ ਦਰਅਸਲ ਕੇਂਦਰੀ ਮੰਤਰੀ ਮੰਡਲ ’ਚ ਵਿਸਥਾਰ ਦੀ ਸੁਗਬਗਾਹਟ ਮੁੜ ਤੇਜ਼ ਹੋ ਗਈ ਹੀ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਚੰਗਾ ਪ੍ਰਦਰਸ਼ਨ ਨਾ ਕਰਨ ਵਾਲੇ ਕਈ ਮੰਤਰੀਆਂ ਦੀ ਕੈਬਨਿਟ ’ਚੋਂ ਛੁੱਟੀ ਹੋ ਸਕਦੀ ਹੈਉੱਥੇ ਕਈ ਨਵੇਂ ਚਿਹਰੇ ਵੀ ਮੰਤਰੀ ਮੰਡਲ ’ਚ ਸ਼ਾਮਲ ਕੀਤੇ ਜਾ ਸਕਦੇ ਹਨ। ਉੱਥੇ 5 ਸੂਬਿਆਂ ’ਚ ਚੋਣਾਂ ਦੇ ਮੱਦੇਨਜ਼ਰ ਕਈ ਨਵੇਂ ਚਿਹਰਿਆਂ ਨੂੰ ਜਗ੍ਹਾ ਮਿਲ ਸਕਦੀ ਹੈ ਕੇਂਦਰ ’ਚ 81 ਮੰਤਰੀ ਬਣਾਏ ਜਾਣ ਦੀ ਸੰਭਾਵਨਾ ਹੈ ਅਤੇ ਹਾਲੇ ਮੰਤਰੀ ਪ੍ਰੀਸ਼ਦ ’ਚ 53 ਮੰਤਰੀ ਹਨ ਭਾਵ 28 ਮੰਤਰੀ ਹੋਰ ਬਣਾਏ ਜਾ ਸਕਦੇ ਹਨ।

ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਮੰਤਰੀਆਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਵੱਡਾ ਮੰਤਰਾਲਾ ਦਿੱਤਾ ਜਾ ਸਕਦਾ ਹੈ ਅਜਿਹਾ ਇਸ ਲਈ ਤਾਂਕਿ ਉਹ ਸਿੱਧਾ ਜਨਤਾ ਨਾਲ ਜੁੜ ਸਕਣ ਉੱਥੇ ਜੋਤੀਰਾਦਿੱਤਿਆ ਸਿੰਧੀਆ ਨੂੰ ਵੀ ਕੈਬਨਿਟ ’ਚ ਜਗ੍ਹਾ ਮਿਲ ਸਕਦੀ ਹੈ ।ਫੇਰਬਦਲ ਦੀਆਂ ਅਟਕਲਾਂ ਜਾਰੀ ਹਨ ਇਸ ਦਰਮਿਆਨ ਮੰਤਰੀਆਂ ਦੇ ਵੀ ਸਾਹ ਸੁੱਕੇ ਹੋਏ ਹਨ ਦਰਅਸਲ ਪਿਛਲੇ ਹਫਤੇ ਇੱਕ ਕੈਬਨਿਟ ਮੀਟਿੰਗ ’ਚ ਪੀਐਮ ਵੱਲੋਂ ਸਖ਼ਤ ਫੈਸਲੇ ਲੈਣ ਦੇ ਸੰਕੇਤ ਦਿੱਤੇ ਜਾ ਚੁੱਕੇ ਹਨ ਉਸੇ ਸਮੇਂ ਤੋਂ ਕਿਆਸ ਲਾਏ ਜਾ ਰਹੇ ਹਨ ਕਿ ਚੰਗਾ ਪ੍ਰਦਰਸ਼ਨ ਨਾ ਕਰਨ ਵਾਲੇ ਮੰਤਰੀਆਂ ’ਤੇ ਗਾਜ ਡਿੱਗ ਸਕਦੀ ਹੈ।

ਜਦਯੂ ਦੇ ਕੈਬਨਿਟ ’ਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਘੱਟ

ਮੀਡੀਆ ਰਿਪੋਰਟ ਅਨੁਸਾਰ ਜਦਯੂ ਦੇ ਕੈਬਨਿਟ ’ਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਘੱਟ ਨਜ਼ਰ ਆ ਰਹੀਆਂ ਹਨ ਅਜਿਹਾ ਇਸ ਲਈ ਕਿਉਂਕਿ ਜਦਯੂ ’ਚ ਮੰਤਰੀ ਬਣਨ ਦੇ ਦਾਅਵੇਦਾਰ ਜ਼ਿਆਦਾ ਹਨ ਪਰ ਸਰਕਾਰ ਇੱਕ ਜਾਂ ਦੋ ਤੋਂ ਜ਼ਿਆਦਾ ਮੰਤਰੀ ਉਸ ਦੇ ਕੋਟੇ ’ਚੋਂ ਬਣਾਉਣ ’ਚ ਸਮਰੱਥ ਨਹੀਂ ਹੈ ਹਾਲਾਂਕਿ ਇੱਥੇ ਚਰਚਾ ਕਰ ਦਈਏ ਕਿ ਸਹਿਯੋਗੀ ਕੋਟੇ ਦੇ ਤਿੰਨ ਕੈਬਨਿਟ ਅਹੁਦੇ ਖਾਲੀ ਹਨ ਜਿਨ੍ਹਾਂ ’ਚ ਰਾਮਬਿਲਾਸ ਪਾਸਵਾਨ, ਅਰਵਿੰਦ ਸਾਵੰਤ ਅਤੇ ਹਰਸਿਮਰਤ ਕੌਰ ਬਾਦਲ ਦੇ ਮੰਤਰਾਲੇ ਸ਼ਾਮਲ ਹਨ।

ਕੈਬਨਿਟ ’ਚ ਇਨ੍ਹਾਂ ਨੂੰ ਮਿਲ ਸਕਦੀ ਹੈ ਜਗ੍ਹਾ?

ਕੇਂਦਰ ਸਰਕਾਰ ’ਚ ਜਿਨ੍ਹਾਂ ਭਾਜਪਾ ਆਗੂਆਂ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜਾਂ ਜਿਨ੍ਹਾਂ ਨੂੰ ਸੰਭਾਵਿਤ ਮੰਤਰੀ ਮੰਨਿਆ ਜਾ ਰਿਹਾ ਹੈ ਉਹ ਹੈ-ਉੱਤਰਾਖੰਡ ਤੋਂ ਅਜੈ ਭੱਟ ਜਾਂ ਅਨਿਲ ਬਲੂਨੀ, ਕਰਨਾਟਕ ਤੋਂ ਪ੍ਰਤਾਪ ਸਿਨਹਾ, ਪੱਛਮ ਬੰਗਾਲ ਤੋਂ ਜਗਨਨਾਥ ਸਰਕਾਰ, ਸ਼ਾਂਤਨੁ ਠਾਕੁਰ ਜਾਂ ਨਿਸਿਥ ਪ੍ਰਾਮਾਣਿਕ, ਹਰਿਆਣਾ ਤੋਂ ਬ੍ਰਜੇਂਦਰ ਸਿੰਘ, ਰਾਜਸਥਾਨ ਤੋਂ ਰਾਹੁਲ ਕਾਸਵਾਨ, ਓੜੀਸ਼ਾ ਤੋਂ ਅਸ਼ਵਨੀ ਵੈਸ਼ਣਵ, ਮਹਾਰਾਸ਼ਟਰ ਤੋਂ ਪੂਨਮ ਮਹਾਜਨ ਜਾਂ ਪ੍ਰੀਤਮ ਮੁੰਡੇ ਜਾਂ ਹੀਨਾ ਗਾਵਿਤ, ਸੰਭਾਵਿਤ ਮੰਤਰੀਆਂ ਦੀ ਲਿਸਟ ’ਚ ਦਿੱਲੀ ਤੋਂ ਪਰਵੇਸ਼ ਵਰਮਾ ਜਾਂ ਮੀਨਾਕਸ਼ੀ ਲੇਖੀ ਦਾ ਵੀ ਨਾਂਅ ਹੋ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।