ਸ਼ੇਅਰ ਬਾਜ਼ਾਰ ’ਚ ਪਰਤੀ ਰੌਣਕ, ਸੈਂਸੇਕਸ 166 ਅੰਕ ਚੜਿ੍ਆ

ਸ਼ੇਅਰ ਬਾਜ਼ਾਰ ’ਚ ਪਰਤੀ ਰੌਣਕ, ਸੈਂਸੇਕਸ 166 ਅੰਕ ਚੜਿ੍ਆ

ਮੁੰਬਈ। ਵਿਦੇਸ਼ਾਂ ਤੋਂ ਮਿਲੇ ਰਲੇ-ਮਿਲੇ ਸੰਕੇਤਾਂ ਦਰਮਿਆਨ ਘਰੇਲੂ ਸ਼ੇਅਰ ਬਜ਼ਾਰਾਂ ’ਚ ਚਾਰ ਦਿਨਾਂ ਬਾਅਦ ਤੇਜ਼ੀ ਪਰਤ ਆਈ ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਸੈਂਸੇਕਸ 166.07 ਅੰਕ ਭਾਵ 0.32 ਫੀਸਦੀ ਚੜ੍ਹ ਕੇ 52,484.67 ਅੰਕ ’ਤੇ ਪਹੁੰਚ ਗਿਆ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 42.20 ਅੰਕ ਭਾਵ 0.27 ਫੀਸਦੀ ਦੀ ਮਜ਼ਬੂਤੀ ਨਾਲ 15,722.20 ਅੰਕ ’ਤੇ ਬੰਦ ਹੋਇਆ ਇਸ ਤੋਂ ਪਹਿਲਾਂ ਲਗਾਤਾਰ ਚਾਰ ਦਿਨ ਦੋਵੇਂ ਸੂਚਕ ਅੰਕਾਂ ’ਚ ਗਿਰਾਵਟ ਰਹੀ ਸੀ। ਸਵੇਰੇ ਵਾਧੇ ਨਾਲ ਖੁੱਲ੍ਹਣ ਤੋਂ ਬਾਅਦ ਸੈਂਸੇਕਸ ਤੇ ਨਿਫਟੀ ਗਿਰਾਵਟ ’ਚ ਚਲੇ ਗਏ ਸਨ ਪਰ ਲਿਵਾਲੀ ਵਧਣ ਨਾਲ ਦੁਪਹਿਰ ਬਾਅਦ ਮੁੜ ਹਰੇ ਨਿਸ਼ਾਨ ’ਚ ਪਰਤ ਆਏ।

Sensexਊਰਜਾ, ਸਿਹਤ, ਬੈਂਕਿੰਗ ਤੇ ਵਿੱਤੀ ਖੇਤਰ ਦੀਆਂ ਕੰਪਨੀਆਂ ’ਚ ਲਿਵਾਲੀ ਨਾਲ ਬਜ਼ਾਰ ’ਚ ਤੇਜ਼ੀ ਰਹੀ ਬਿਜਲੀ ਤੇ ਧਾਤੂ ਸਮੂਹਾਂ ਦੀ ਕੰਪਨੀਆਂ ’ਚ ਬਿਕਵਾਲੀ ਨਾਲ ਬਜ਼ਾਰ ’ਤੇ ਦਬਾਅ ਬਣਿਆ ਛੋਟੀ ਕੰਪਨੀਆਂ ’ਚ ਲਿਵਾਲੀ ਦਾ ਕ੍ਰਮ ਬਣਿਆ ਰਿਹਾ ਬੀਐਸਈ ਦਾ ਸਮਾਲਕੈਪ 1.01 ਫੀਸਦੀ ਉਛਲ ਕੇ 25,567.26 ਅੰਕ ਦੇ ਰਿਕਾਰਡ ’ਤੇ ਪਹੁੰਚ ਗਿਆ ਦਰਮਿਆਨੀ ਕੰਪਨੀਆਂ ਦਾ ਸੂਚਕ ਅੰਕ ਮਿਡਕੈਪ 0.05 ਫੀਸਦੀ ਦੇ ਵਾਧੇ ਨਾਲ 22,505.82 ਅੰਕ ’ਤੇ ਬੰਦ ਹੋਇਆ ਸੈਂਸੇਕਸ ਦੀ 30 ’ਚੋਂ 16 ਕੰਪਨੀਆਂ ’ਚ ਤੇਜ਼ੀ ਤੇ 14 ਕੰਪਨੀਆਂ ’ਚ ਗਿਰਾਵਟ ਰਹੀ ਆਈਸੀਆਈਸੀਆਈ ਬੈਂਕ ਦਾ ਸ਼ੇਅਰ 1.53 ਫੀਸਦੀ, ਰਿਲਾਇੰਸ ਇੰਡਸਟਰੀਜ਼ ਦਾ 1.50 ਫੀਸਦੀ ਤੇ ਭਾਰਤੀ ਸਟੇਟ ਬੈਂਕ ਦਾ 0.99 ਫੀਸਦੀ ਮਜ਼ਬੂਤ ਹੋਇਆ ਟਾਟਾ ਸਟੀਲ ’ਚ ਸਭ ਤੋਂ ਵਧੇਰੇ 2.36 ਫੀਸਦੀ ਦੀ ਗਿਰਾਵਟ ਰਹੀ ਪਾਵਰ ਗਰਿੱਡ ਦਾ ਸ਼ੇਅਰ ਵੀ 1.23 ਫੀਸਦੀ ਟੁੱਟ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।