ਅਫਗਾਨਿਸਤਾਨ ’ਚ ਬਲੈਕ ਫੰਗਸ ਨੇ ਦਿੱਤੀ ਦਸਤਕ

Outbreak of black fungus Sachkahoon

ਅਫਗਾਨਿਸਤਾਨ ’ਚ ਬਲੈਕ ਫੰਗਸ ਨੇ ਦਿੱਤੀ ਦਸਤਕ

ਕਾਬੁਲ । ਅਫਗਾਨਿਸਤਾਨ ’ਚ ਕੋਰੋਨਾ ਮਾਮਲਿਆਂ ’ਚ ਜਾਰੀ ਵਾਧੇ ਦਰਮਿਆਨ ਸਿਹਤ ਅਧਿਕਾਰੀਆਂ ਨੇ ਕੋਵਿਡ ਨਾਲ ਜੁੜੇ ਬਲੈਕ ਫੰਗਸ ਦੇ ਪਹਿਲੇ ਮਾਮਲੇ ਦੀ ਪਛਾਣ ਕੀਤੀ ਹੈ ਅਫਗਾਨ-ਜਾਪਾਨ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਕੋਰੋਨਾ ਨਾਲ ਜੁੜੇ ਬਲੈਕ ਫੰਗਸ ਦੇ ਮਰੀਜ਼ ਦੀ ਪਛਾਣ ਕੀਤੀ ਹੈ ਇਸ ਦਰਮਿਆਨ ਅਫਗਾਨਿਸਤਾਨ ’ਚ ਪਿਛਲੇ 24 ਘੰਟਿਆਂ ਦੌਰਾਨ 5,506 ਵਿਅਕਤੀਆਂ ਦੀ ਕੋਰੋਨਾ ਜਾਂਚ ਕੀਤੀ ਗਈ । ਜਿਨ੍ਹਾਂ ’ਚੋਂ 1,940 ਪੀੜਤ ਪਾਏ ਗਏ ।

ਇਸ ਦੌਰਾਨ 86 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਜਦੋਂਕਿ 912 ਹੋਰ ਵਿਅਕਤੀਆਂ ਨੇ ਕੋਰੋਨਾ ਨੂੰ ਹਰਾ ਦਿੱਤਾ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ’ਚ ਹੁਣ ਤੱਕ 1,22,156 ਵਿਅਕਤੀ ਪੀੜਤ ਹੋਏ ਹਨ ਜਦੋਂਕਿ ਮ੍ਰਿਤਕਾਂ ਦਾ ਅੰਕੜਾ 5,048 ਪਹੁੰਚ ਗਿਆ ਬਲੈਕ ਫੰਗਸ ਤੋਂ ਪੀੜਤ ਕਾਬੁਲ ਦੇ ਰੋਗੀ ਦਾ ਨਾਂਅ ਸ਼ੁਜਾ ਹੈ ਤੇ ਉਸ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਮੂੰਹ ਤੇ ਗਲੇ ’ਚ ਕਾਲੇ ਜਖ਼ਮਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ ਮਰੀਜ਼ ਦੇ ਰਿਸ਼ਤੇਦਾਰ ਸਾਦਿਕ ਨੇ ਕਿਹਾ, ਚਾਰ ਦਿਨ ਪਹਿਲਾਂ ਉਸ ਦੇ ਗਲੇ ’ਚ ਦਰਦ ਦੀ ਸ਼ਿਕਾਇਤ ਸੀ ਫਿਰ ਉਸਨੇ ਕਿਹਾ ਕਿ ਉਸਦੇ ਸਿਰ ’ਚ ਦਰਦ ਹੋ ਰਿਹਾ ਹੈ, ਬਾਅਦ ’ਚ ਉਸ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਡਾਕਟਰਾਂ ਨੇ ਕਿਹਾ ਕਿ ਇਹ ਲੱਛਣ ਪਹਿਲਾਂ ਭਾਰਤ ’ਚ ਤੇ ਫਿਰ ਈਰਾਨ ’ਚ ਸਾਹਮਣੇ ਆਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।