ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਦਵਾਰਕਾ ’ਚ ਬਦਮ...

    ਦਵਾਰਕਾ ’ਚ ਬਦਮਾਸ਼ਾਂ ਨੇ ਪਤੀ-ਪਤਨੀ ’ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ, ਪਤੀ ਦੀ ਮੌਤ

    ਦਵਾਰਕਾ ’ਚ ਬਦਮਾਸ਼ਾਂ ਨੇ ਜੋੜੇ ’ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ, ਪਤੀ ਦੀ ਮੌਤ

    ਨਵੀਂ ਦਿੱਲੀ। ਦਿੱਲੀ ਦੇ ਦਵਾਰਕਾ ਸਥਿਮ ਅਮਰਾਹੀ ਪਿੰਡ ’ਚ ਕੁਝ ਲੋਕਾਂ ਨੇ ਇੱਕ ਜੋੜੇ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ’ਚ ਪਤੀ ਦੀ ਮੌਤ ਹੋ ਗਈ ਜਦੋਂਕਿ ਪਤਨੀ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਦਵਾਰਕਾ ਜ਼ਿਲ੍ਹੇ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵੀਰਵਾਰ ਰਾਤ ਕਰੀਬ 9 ਵਜੇ ਦਵਾਰਕਾ ਦੇ ਸੈਕਟਰ 23 ਦੇ ਥਾਣੇ ਨੂੰ ਅਮਰਾਹੀ ਪਿੰਡ ’ਚ ਗੋਲੀ ਚਲਾਉਣ ਦੀ ਸੂਚਨਾ ਮਿਲੀ। ਮੌਕੇ ’ਤੇ ਜਾਂਚ ਅਧਿਕਾਰੀ ਦੇ ਪਹੁੰਚਣ ’ਤੇ ਪਤਾ ਚੱਲਿਆ ਕਿ 6-7 ਵਿਅਕਤੀਆਂ ਨੇ ਆ ਕੇ ਇਸ ਜੋੜੇ ਨੂੰ ਗੋਲੀ ਮਾਰੀ।

    ਪੁਲਿਸ ਮਾਮਲੇ ਦੀ ਜਾਂਚ ’ਚ ਜੁਟੀ

    ਇਸ ਦੌਰਾਨ ਲੜਕੇ ਨੂੰ ਚਾਰ ਗੋਲੀਆਂ ਲੱਗੀਆਂ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਲੜਕੀ ਨੂੰ ਪੰਜ ਗੋਲੀਆਂ ਲੱਗੀਆਂ ਤੇ ਉਸ ਨੂੰ ਗੰਭੀਰ ਹਾਲਤ ’ਚ ਵੇਂਕੇਟੇਸ਼ਵਰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਨੌਜਵਾਨ ਦੀ ਪਛਾਣ ਵਿਨੈ ਦਹੀਆ (23) ਤੇ ਲੜਕੀ ਦੀ ਪਛਾਣ ਕਿਰਨ ਦਹੀਆ (19) ਵਜੋਂ ਹੋਈ ਹੈ ਦੋਵੇਂ ਹਰਿਆਣਾ ਦੇ ਰਹਿਣ ਵਾਲੇ ਹਨ ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ’ਚ ਪਤਾ ਚੱਲਿਆ ਹੈ ਕਿ ਦੋਵਾਂ ਨੇ ਘਰ ਤੋਂ ਭੱਜ ਕੇ ਇੱਕ ਸਾਲ ਪਹਿਲਾ ਪ੍ਰੇਮ ਵਿਆਹ ਕੀਤਾ ਸੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।