ਕੋਰੋਨਾ ਨਾਲ ਜੰਗ : ਦੇਸ਼ ’ਚ ਕਮਜ਼ੋਰ ਪਈ ਦੂਜੀ ਲਹਿਰ, 24 ਘੰਟਿਆਂ ’ਚ 51,667 ਆਏ ਨਵੇਂ ਮਾਮਲੇ

ਸਰਗਰਮ ਮਾਮਲਿਆਂ ਦੀ ਗਿਣਤੀ ’ਚ 80 ਫੀਸਦੀ ਤੱਕ ਦੀ ਕਮੀ ਆਈ

ਨਵੀਂ ਦਿੱਲੀ, (ਸੱਚ ਕਹੂੰ ਨਿਊਜ਼) । ਭਾਰਤ ’ਚ ਕੋਰੋਨਾ ਮਾਮਲਿਆਂ ਦੀ ਗਿਣਤੀ 83 ਦਿਨਾਂ ਦੇ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ 24 ਘੰਟਿਆਂ ਦੌਰਾਨ 51,667 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਇਸ ਦਰਮਿਆਨ ਦੇਸ਼ ਭਰ ’ਚ 60.73 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਹਨ ਸਰਗਰਮ ਮਾਮਲਿਆਂ ਦੀ ਗਿਣਤੀ ’ਚ 80 ਫੀਸਦੀ ਤੱਕ ਦੀ ਕਮੀ ਆਈ ਹੈ। ਰਾਹਤ ਦੀ ਖਬਰ ਹੈ ਕਿ 64,827 ਵਿਅਕਤੀ ਠੀਕ ਹੋਏ ਹਨ ਇੱਕ ਪਾਸੇ ਨਵੇਂ ਮਾਮਲਿਆਂ ’ਚ ਕਮੀ ਆਈ, ਰਿਕਵਰੀ ’ਚ ਤੇਜ਼ੀ ਤੇ ਵੈਕਸੀਨੇਸ਼ਨ ਦੇ ਰਫ਼ਤਾਰ ਫੜਨ ਨਾਲ ਕੋਰੋਨਾ ਪੀੜਤਾਂ ਦੀ ਰਫ਼ਤਾਰ ਮੱਠੀ ਪੈ ਰਹੀ ਹੈ।

ਕੋਰੋਨਾ ਅਪਡੇਟ :

  • ਨਵੇਂ ਮਾਮਲੇ : 51,667
  • ਠੀਕ ਹੋਏ : 64827, ਮੌਤਾਂ 1324
  • ਕੁੱਲ ਮਰੀਜ਼ : 3 ਕਰੋੜ

ਹਰਿਆਣਾ ’ਚ ਕੋਰੋਨਾ ਦੇ 102 ਨਵੇਂ ਮਾਮਲੇ, 19 ਮੌਤਾਂ

ਹਰਿਆਣਾ ’ਚ ਕੋਰੋਨਾ ਦੇ ਮਾਮਲਿਆਂ ’ਚ ਗਿਰਾਵਟ ਦੇ ਚੱਲਦੇ ਸੂਬੇ ’ਚ 102 ਨਵੇਂ ਮਾਮਲੇ ਆਏ, ਜਿਸ ਨਾਲ ਇਸ ਮਹਾਂਮਾਰੀ ਤੋਂ ਪੀੜਤਾਂ ਦੀ ਕੁੱਲ ਗਿਣਤੀ 768002 ਹੋ ਗਈ ਹੈ ਇਨ੍ਹਾਂ ’ਚ 469307 ਪੁਰਸ਼, 298678 ਔਰਤਾਂ ਤੇ 17 ਟ੍ਰਾਂਡਜੇਂਡਰ ਹਨ । ਇਨ੍ਹਾਂ ’ਚੋਂ 756679 ਠੀਕ ਹੋ ਚੁੱਕੇ ਹਨ ਤੇ ਸਰਗਰਮ ਮਾਮਲੇ 1990 ਹਨ ਸੂਬੇ ’ਚ 19 ਹੋਰ ਕੋਰੋਨਾ ਮਰੀਜ਼ਾਂ ਦੇ ਦਮ ਤੋੜ ਦੇਣ ਨਾਲ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 9333 ਹੋ ਗਈ ਹੈ ।

Coronavirus Sachkahoonਸੂਬੇ ਦੇ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੇ ਕੋਰੋਨਾ ਦੀ ਸਥਿਤੀ ਸਬੰਧੀ ਜਾਰੀ ਬੁਲੇਟਿਨ ’ਚ ਇਹ ਜਾਣਕਾਰੀ ਦਿੱਤੀ ਗਈ। ਸੂਬੇ ’ਚ ਕੋਰੋਨਾ ਦੀ ਦਰ 7.80 ਫੀਸਦੀ, ਰਿਕਵਰੀ ਦਰ 98.53 ਫੀਸਦੀ ਜਦੋਂਕਿ ਮ੍ਰਿਤਕ ਦਰ 1.22 ਫੀਸਦੀ ਹੈ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ਤੋਂ ਕੋਰੋਨਾ ਦੇ ਮਾਮਲਿਆਂ ’ਚ ਹੁਣ ਗਿਰਾਵਟ ਆ ਰਹੀ ਹੈ ਪਰ ਖਤਰਾ ਹਾਲੇ ਘੱਟ ਨਹੀਂ ਹੋਇਆ ਹੈ ਖਾਸ ਕਰਕੇ ਬਲੈਕ ਫੰਗਸ ਦੇ ਮਾਮਲੇ ਚਿੰਤਾ ਦਾ ਵਿਸ਼ਾ ਹਨ ਹਾਲਾਂਕਿ ਇਨ੍ਹਾਂ ’ਚ ਵੀ ਹੁਣ ਗਿਰਾਵਟ ਆ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।