ਹੌਂਸਲਾ ਵਧਾਉਣ ਲਈ ਖੇਡ ਮੰਤਰੀ ਨੇ ਸਾਰੇ ਖਿਡਾਰੀਆਂ ਨੂੰ ਭੇਜੇ ਲਿਖਤੀ ਵਧਾਈ ਪੱਤਰ
ਚੰਡੀਗੜ੍ਹ (ਅਨਿਲ ਕੱਕੜ)। ਹਰਿਆਣਾ ਦੇ ਖੇਡ ਤੇ ਯੁਵਾ ਮਾਮਲੇ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਸੂਬੇ ਲਈ ਮਾਣ ਦੀ ਗੱਲ ਹੈ ਕਿ ਟੋਕੀਓ ਓਲੰਪਿਕ ਖੇਡਣ ਜਾ ਰਹੇ ਦੇਸ਼ ਭਰ ਦੇ ਕੁੱਲ 121 ਖਿਡਾਰੀਆਂ ’ਚੋਂ 30 ਹਰਿਆਣਾ ਦੇ ਹਨ। ਕੁਆਲੀਫਾਈ ਕਰਨ ਵਾਲੇ ਸਾਰੇ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਉਹ ਲਗਾਤਾਰ ਇਨ੍ਹਾਂ ਦੇ ਸੰਪਰਕ ’ਚ ਹਨ ਇਨ੍ਹਾਂ ਖਿਡਾਰੀਆਂ ਨੂੰ ਬਿਹਤਰੀਨ ਕੋਚ ਟਰੇਨਿੰਗ ਦੇ ਰਹੇ ਹਨ ਤਾਂ ਕਿ ਵੱਧ ਤੋਂ ਵੱਧ ਤਮਗੇ ਦੇਸ਼ ਲਈ ਜਿੱਤ ਸਕਣ ਵਿਸ਼ੇਸ਼ ਗੱਲਬਾਤ ’ਚ ਖੇਡ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਮੁੱਖ ਮੰਤਰੀ ਮਨੋਹਰ ਲਾਲ ਦੇ ਨਿਰਦੇਸ਼ ਅਨੁਸਾਰ ਖੇਡ ਵਿਭਾਗ ਨੇ ਇਨ੍ਹਾਂ ਸਾਰੇ ਖਿਡਾਰੀਆਂ ਨੂੰ ਵਿਅਕਤੀਗਤ ਤੌਰ ’ਤੇ ਲਿਖਤੀ ਵਧਾਈ ਸੰਦੇਸ਼ ਪਹੁੰਚਾਏ ਹਨ ਤਾਂ ਕਿ ਇਨ੍ਹਾਂ ’ਚ ਜੋਸ਼ ਪੈਦਾ ਕੀਤਾ ਜਾ ਸਕੇ ।
ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਦੇਸ਼ ਦੀ ਕੁੱਲ ਆਬਾਦੀ ਦੇ ਮੁਕਾਬਲੇ ਸੂਬੇ ਦੀ ਆਬਾਦੀ ਸਿਰਫ਼ ਦੋ ਫੀਸਦੀ ਹੈ ਬਾਵਜ਼ੂਦ ਇਸ ਦੇ ਓਲੰਪਿਕ ਲਈ ਲਗਭਗ 25 ਫੀਸਦੀ ਖਿਡਾਰੀ ਹਰਿਆਣਾ ਤੋਂ ਚੁਣੇ ਜਾਣਾ ਸਹੀ ਖੇਡ ਨੀਤੀ ਨੂੰ ਦਰਸਾਉਂਦਾ ਹੈ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਓਲੰਪਿਕ ਲਈ ਚੁਣੇ ਹੋਏ ਖਿਡਾਰੀਆਂ ਨੂੰ ਪਹਿਲੀ ਵਾਰ ਪੰਜ ਲੱਖ ਰੁਪਏ ਦੀ ਉਤਸ਼ਾਹਿਤ ਰਾਸ਼ੀ ਮੁਹੱਈਆ ਕਰਵਾਈ ਹੈ ਲਗਭਗ 20 ਖਿਡਾਰੀਆਂ ਦੇ ਖਾਤੇ ’ਚ ਇਹ ਰਾਸ਼ੀ ਪਹੁੰਚ ਚੁੱਕੀ ਹੈ ਜਦੋਂਕਿ ਬਾਕੀ ਦੀਆਂ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਹੋਣ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਵੀ ਰਾਸ਼ੀ ਮੁਹੱਈਆ ਕਰਵਾ ਦਿੱਤੀ ਜਾਵੇਗੀ ਇਸ ਰਾਸ਼ੀ ਨਾਲ ਖਿਡਾਰੀ ਆਪਣੀ ਡਾਈਟ ਤੇ ਤਿਆਰੀ ਲਈ ਹੋਰ ਉਪਕਰਨ ਤੇ ਸਮਾਨ ਖਰੀਦ ਸਕਣਗੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।