ਪ੍ਰਤਿਭਾ ਦਾ ਮੁੱਲਾਂਕਣ

ਪ੍ਰਤਿਭਾ ਦਾ ਮੁੱਲਾਂਕਣ

ਇੱਕ ਵਾਰ ਜਾਰਜ਼ ਬਰਨਾਰਡ ਸ਼ਾਅ ਨੂੰ ਇੱਕ ਔਰਤ ਨੇ ਰਾਤ ਦੇ ਭੋਜਨ ’ਤੇ ਸੱਦਿਆ ਕਾਫ਼ੀ ਰੁੱਝੇ ਹੋਣ ਦੇ ਬਾਵਜ਼ੂਦ ਉਨ੍ਹਾਂ ਸੱਦਾ ਮਨਜ਼ੂਰ ਕਰ ਲਿਆ ਜਿਸ ਦਿਨ ਦਾ ਸੱਦਾ ਸੀ, ਉਸ ਦਿਨ ਸ਼ਾਅ ਸੱਚਮੁੱਚ ਰੁੱਝੇ ਸਨ ਕੰਮ ਖਤਮ ਕਰਕੇ ਉਹ ਜਲਦੀ ਨਾਲ ਉਸ ਔਰਤ ਦੇ ਘਰ ਪਹੁੰਚੇ
ਉਸ ਨੂੰ ਵੇਖਦਿਆਂ ਹੀ ਉਸ ਔਰਤ ਦੀਆਂ ਅੱਖਾਂ ਖੁਸ਼ੀ ਨਾਲ ਚਮਕ ਉੱਠੀਆਂ ਪਰ ਅਗਲੇ ਹੀ ਪਲ ਉਸਦੇ ਚਿਹਰੇ ’ਤੇ ਨਿਰਾਸ਼ਾ ਛਾ ਗਈ ਹੋਇਆ ਇੰਜ ਕਿ ਸ਼ਾਅ ਨੇ ਬਹੁਤ ਹੀ ਮਾਮੂਲੀ ਕੱਪੜੇ ਪਹਿਨੇ ਹੋਏ ਸਨ ਕਾਰਨ ਪਤਾ ਲੱਗਣ ’ਤੇ ਸ਼ਾਅ ਨੇ ਕਿਹਾ ਕਿ ਦੇਰ ਹੋ ਜਾਣ ਕਾਰਨ ਉਸ ਨੂੰ ਕੱਪੜੇ ਬਦਲਣ ਦਾ ਸਮਾਂ ਨਹੀਂ ਮਿਲ ਸਕਿਆ,

ਪਰ ਉਹ ਔਰਤ ਨਾ ਮੰਨੀ ਉਸ ਨੇ ਕਿਹਾ, ‘ਤੁਸੀਂ ਮੋਟਰ ਗੱਡੀ ’ਚ ਬੈਠ ਕੇ ਘਰ ਜਾਓ ਅਤੇ ਚੰਗੇ ਕੱਪੜੇ ਪਹਿਨ ਕੇ ਆਓ’ ‘ਠੀਕ ਹੈ, ਮੈਂ ਆਇਆ’ ਇਹ ਕਹਿ ਕੇ ਸ਼ਾਅ ਘਰ ਚਲੇ ਗਏ, ਜਦੋਂ ਵਾਪਸ ਆਏ ਤਾਂ ਉਨ੍ਹਾਂ ਬਹੁਤ ਕੀਮਤੀ ਕੱਪੜੇ ਪਹਿਨੇ ਹੋਏ ਸਨ ਥੋੜ੍ਹੀ ਦੇਰ ਬਾਅਦ ਅਚਾਨਕ ਸਾਰਿਆਂ ਨੇ ਵੇਖਿਆ ਕਿ ਸ਼ਾਅ ਆਈਸਕ੍ਰੀਮ ਅਤੇ ਖਾਣ ਵਾਲੀਆਂ ਚੀਜ਼ਾਂ ਨੂੰ ਆਪਣੇ ਕੱਪੜਿਆਂ ਨਾਲ ਮਲ ਰਹੇ ਹਨ ਨਾਲ ਹੀ ਬੋਲ ਰਹੇ ਹਨ, ‘ਖਾਓ, ਮੇਰੇ ਕੱਪੜਿਓ, ਖਾਓ, ਸੱਦਾ ਤੁਹਾਨੂੰ ਮਿਲਿਆ ਹੈ, ਤੁਸੀਂ ਹੀ ਖਾਓ’ ‘ਇਹ ਤੁਸੀਂ ਕੀ ਕਰ ਰਹੇ ਹੋ, ਤੁਸੀਂ ਹੀ ਖਾਓ…?’ ਸ਼ਾਅ ਨੇ ਕਿਹਾ, ‘ਮੈਂ ਉਹੀ ਕਹਿ ਰਿਹਾ ਹਾਂ ਮਿੱਤਰੋ, ਜੋ ਮੈਨੂੰ ਕਹਿਣਾ ਚਾਹੀਦਾ ਹੈ ਇੱਥੇ ਸੱਦਾ ਮੈਨੂੰ ਨਹੀਂ, ਮੇਰੇ ਕੱਪੜਿਆਂ ਨੂੰ ਮਿਲਿਆ ਹੈ ਇਸ ਲਈ ਅੱਜ ਦਾ ਖਾਣਾ ਮੇਰੇ ਕੱਪੜੇ ਹੀ ਖਾਣਗੇ’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।