ਪੀਐਮ ਮੋਦੀ ਨੇ ਕੀਤੀ ਸ਼ਾਹ-ਰਾਜਨਾਥ ਨਾਲ ਅਹਿਮ ਮੀਟਿੰਗ

ਜੰਮੂ-ਕਸ਼ਮੀਰ ’ਤੇ ਸਿਆਸੀ ਹਲਚਲ

ਏਜੰਸੀ ਨਵੀਂ ਦਿੱਲੀ। ਜੰਮੂ-ਕਸ਼ਮੀਰ ਸਬੰਧੀ ਵਧੀ ਸਿਆਸੀ ਹਲਚਲ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਹਾਈ ਲੇਵਲ ਮੀਟਿੰਗ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਰਿਹਾਇਸ਼ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੀਟਿੰਗ ਕੀਤੀ ।

ਹਾਲਾਂਕਿ ਹੁਣ ਤੱਕ ਮੀਟਿੰਗ ਦਾ ਉਦੇਸ਼ ਸਾਹਮਣੇ ਨਹੀਂ ਆ ਸਕਿਆ ਹੈ, ਪਰ ਸੂਤਰਾਂ ਦੀ ਮੰਨੀਏ ਤਾਂ ਜੰਮੂ-ਕਸ਼ਮੀਰ ਸਬੰਧੀ ਜਿਸ ਤਰ੍ਹਾਂ ਹਲਚਲ ਵਧੀ ਹੋਈ ਹੈ, ਉਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਇਸੇ ਸਬੰਧੀ ਇਹ ਮੀਟਿੰਗ ਹੋਵੇਗੀ ਹਾਲਾਂਕਿ ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਪੀਐਮ ਮੋਦੀ ਦੀ ਇਹ ਮੀਟਿੰਗ ਕੈਬਨਿਟ ਵਿਸਥਾਰ ਜਾਂ ਫੇਰਬਦਲ ਲਈ ਵੀ ਹੋ ਸਕਦੀ ਹੈ ਜ਼ਿਕਰਯੋਗ ਹੈ ਕਿ ਇਸੇ ਮਹੀਨੇ ਦੀ ਸ਼ੁਰੂਆਤ ’ਚ ਮੋਦੀ ਨੇ ਵੱਖ-ਵੱੱਖ ਸਮੂਹਾਂ ’ਚ ਕੇਂਦਰੀ ਮੰਤਰੀਆਂ ਨਾਲ ਲਗਭਗ ਪੰਜ ਮੀਟਿੰਗਾਂ ਕੀਤੀਆਂ। ਇਸ ਦੇ ਉਦੇਸ਼ ਮੰਤਰੀਆਂ ਦੇ ਸਬੰਧਤ ਮੰਤਰਾਲਿਆਂ ਦੁਆਰਾ ਹੁਣ ਤੱਕ ਕੀਤੇ ਗਏ।

ਕਾਰਜਾਂ ਦਾ ਜਾਇਜ਼ਾ ਲੈਣਾ ਸੀ ਸੂਤਰਾਂ ਨੇ ਦੱਸਿਆ ਕਿ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਤੋਂ ਇਲਾਵਾ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਪਿਊਸ਼ ਗੋਇਲ ਵੀ ਅੱਜ ਦੀ ਮੀਟਿੰਗ ’ਚ ਸ਼ਾਮਲ ਹੋ ਰਹੇ ਹਨ ਇੱਧਰ ਰਾਜਧਾਨੀ ਦਿੱਲੀ ’ਚ 24 ਜੂਨ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ’ਚ ਹੋਣ ਵਾਲੀ ਮੀਟਿੰਗ ਲਈ ਜੰਮੂ-ਕਸ਼ਮੀਰ ਦੇ 14 ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ, ਜਿਸ ’ਚ ਤੱਤਕਾਲੀਨ ਸੂਬੇ ਦੇ ਚਾਰ ਸਾਬਕਾ ਚਾਰ ਮੁੱਖ ਮੰਤਰੀ ਵੀ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।